Ferozepur News
ਜਾਂਚ ਟੀਮਾਂ ਦੁਆਰਾ ਇਕੱਤਰ ਸੈਂਪਲ 3 ਵੱਖ-ਵੱਖ ਲੈਬਾਂ ਵਿੱਚ ਜਾਂਚ ਲਈ ਭੇਜੇ: ਸਾਗਰ ਸੇਤੀਆ
ਧਰਨਾਕਾਰੀਆਂ ਦੇ 21 ਮੁਅੱਤਲ ਅਸਲਾ ਲਾਇਸੰਸ ਬਹਾਲ ਕੀਤੇ
ਜਾਂਚ ਟੀਮਾਂ ਦੁਆਰਾ ਇਕੱਤਰ ਸੈਂਪਲ 3 ਵੱਖ-ਵੱਖ ਲੈਬਾਂ ਵਿੱਚ ਜਾਂਚ ਲਈ ਭੇਜੇ: ਸਾਗਰ ਸੇਤੀਆ
ਵੀਡੀਓਗ੍ਰਾਫੀ ਰਾਹੀਂ ਲੈਬ ਵਿੱਚ ਖੋਲ੍ਹੇ ਜਾਣਗੇ ਸੈਂਪਲ
ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਝੇ ਮੋਰਚੇ ਦੇ ਨੁਮਾਇੰਦਿਆਂ ਨੂੰ ਵੀ ਚਿੱਠੀ ਲਿਖ ਕੇ ਹਾਜ਼ਰ ਹੋਣ ਲਈ ਕਿਹਾ
ਧਰਨਾਕਾਰੀਆਂ ਦੇ 21 ਮੁਅੱਤਲ ਅਸਲਾ ਲਾਇਸੰਸ ਬਹਾਲ ਕੀਤੇ
ਜ਼ੀਰਾ/ਫਿਰੋਜ਼ਪੁਰ, 6 ਦਸੰਬਰ 2023.
ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਮਨਸੂਰਵਾਲ ਕਲਾਂ ਜ਼ੀਰਾ ਵਿਖੇ ਸਥਿਤ (ਸ਼ਰਾਬ ਫੈਕਟਰੀ) ਸਬੰਧੀ ਜਾਂਚ ਲਈ ਪਾਣੀ ਅਤੇ ਮਿੱਟੀ ਦੇ ਲਏ ਗਏ ਕੁੱਲ 13 ਸੈਂਪਲ 3 ਵੱਖ-ਵੱਖ ਲੈਬਾਂ ਸ੍ਰੀ ਰਾਮ ਲੈਬਾਰਟਰੀ, ਸਾਈ (ਐਸ.ਏ.ਆਈ.) ਲੈਬਾਰਟਰੀ ਪਟਿਆਲਾ ਅਤੇ ਸੀ.ਐਸ.ਆਈ.ਆਰ-ਆਈ.ਆਈ. ਟੀ.ਆਰ ਲਖਨਊ ਵਿੱਚ ਜਾਂਚ ਲਈ ਭੇਜੇ ਗਏ ਹਨ ਤੇ ਇਹ ਸੈਂਪਲ ਲੈ ਜਾਣ ਲਈ ਵੱਖ-ਵੱਖ ਪ੍ਰਸ਼ਾਸਿਨ ਅਧਿਕਾਰੀਆ ਦੀ ਡਿਊਟੀ ਲਗਾਈ ਗਈ ਹੈ ਅਤੇ ਇਸ ਤੋਂ ਇਲਾਵਾ ਸਾਂਝਾ ਮੋਰਚਾ ਨੂੰ ਵੀ ਪ੍ਰਸ਼ਾਸਨ ਵੱਲੋਂ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਜਾਂਚ ਸਮੇਂ ਇਨ੍ਹਾਂ ਲੈਬਾਂ ਵਿੱਚ ਆਪਣੇ ਨੁਮਾਇੰਦਿਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸਾਗਰ ਸੇਤੀਆ ਆਈ.ਏ.ਐਸ. ਨੇ ਦਿੱਤੀ।
ਉਨ੍ਹਾਂ ਦੱਸਿਆ ਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਪਲਿੰਗ/ ਟੈਸਟਿੰਗ ਦੀ ਪੂਰੀ ਕਾਰਵਾਈ ਪਾਰਦਰਸ਼ੀ ਢੰਗ ਨਾਲ ਕਰਵਾਈ ਜਾ ਰਹੀ ਹੈ ਅਤੇ ਐਸ.ਡੀ.ਐਮ. ਜ਼ੀਰਾ ਰਾਹੀਂ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਲੈਬਾਂ ਵਿੱਚ ਅਧਿਕਾਰੀਆਂ ਦੇ ਨਾਲ ਜਾਣ ਲਈ ਲਿਖਤੀ ਤੌਰ ਤੇ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਤਿੰਨਾਂ ਟੈਸਟਿੰਗ ਲੈਬਾਂ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੈਂਪਲ ਲੈਬ ਵਿੱਚ ਖੋਲਣ ਸਮੇਂ ਇਸ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਸਾਂਝੇ ਮੋਰਚੇ ਦੇ ਨੁਮਾਇੰਦਿਆਂ ਨੂੰ ਵੀ ਇਸ ਮੌਕੇ ਹਾਜ਼ਰ ਰਹਿਣ ਲਈ ਕਿਹਾ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਇਹ ਵੀ ਦੱਸਿਆ ਕਿ ਪ੍ਰਾਪਤ ਰਿਪੋਰਟ ਅਨੁਸਾਰ ਜਿਹੜੇ 21 ਪ੍ਰਦਰਸ਼ਨਕਾਰੀਆਂ ਦੇ ਅਸਲਾ ਲਾਇਸੰਸ ਮੁਅੱਤਲ ਕੀਤੇ ਗਏ ਸਨ ਉਨ੍ਹਾਂ ਨੂੰ ਇਸ ਸ਼ਰਤ ਤੇ ਬਹਾਲ ਕੀਤਾ ਗਿਆ ਹੈ ਕਿ ਉਪਰੋਕਤ ਵਿਅਕਤੀ ਆਪਣੇ ਅਸਲੇ ਨੂੰ ਧਰਨੇ ਵਾਲੀ ਥਾਂ ਤੇ ਨਹੀ ਲੈ ਕੇ ਜਾਣਗੇ ਅਤੇ ਅਸਲਾ ਲਾਇਸੰਸ ਸਬੰਧੀ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ।