51 ਮੈਂਬਰੀ ਕਮੇਟੀ ਨੂੰ ਛੱਡ ਕੇ ਰੋਹਿਤ ਵੋਹਰਾ ਨਾਲ ਖੜ੍ਹੇ ਹੋਏ ਕਮੇਟੀ ਦੇ ਮੈਂਬਰ
51 ਮੈਂਬਰੀ ਕਮੇਟੀ ਨੂੰ ਛੱਡ ਕੇ ਰੋਹਿਤ ਵੋਹਰਾ ਨਾਲ ਖੜ੍ਹੇ ਹੋਏ ਕਮੇਟੀ ਦੇ ਮੈਂਬਰ
ਫਿਰੋਜ਼ਪੁਰ, 5 ਨਵੰਬਰ, 2021: ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਰੋਹਿਤ ਵੋਹਰਾ ਹਲਕੇ ਅੰਦਰ ਪੂਰੀ ਤਰ੍ਹਾਂ ਸਰਗਰਮ ਹਨ। ਉਹਨਾਂ ਦੁਆਰਾ ਲਗਾਤਾਰ ਹਲਕੇ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ, ਜਿਸ ਦੌਰਾਨ ਉਸ ਸਮੇਂ ਉਹਨਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਜਦ ਹਲਕੇ ਦੇ ਮੁੱਖ ਸੇਵਾਦਾਰ ਲੱਗਣ ਉਪਰੰਤ ਰੋਸ ਵਜੋਂ ਉਭਰੀ 51 ਮੈਂਬਰੀ ਕਮੇਟੀ ਦੇ ਮੈਂਬਰ ਵੀ ਹੁਣ ਕਮੇਟੀ ਨੂੰ ਛੱਡ ਕੇ ਉਹਨਾਂ ਨਾਲ ਖੜ੍ਹੇ ਹੋਣ ਲੱਗ ਪਏ ਹਨ। ਇਸ ਮੌਕੇ ਸਾਬਰ ਸਿੰਘ ਸਾਬਕਾ ਸਰਪੰਚ ਸੂਬਾ ਕਾਹਨ ਚੰਦ ਅਤੇ ਪਰਮਜੀਤ ਸਿੰਘ, ਸੁੱਖਾ ਸਿੰਘ ਆਪਣੇ ਹੋਰ ਸਾਥੀਆਂ ਸਮੇਤ 51 ਮੈਂਬਰੀ ਕਮੇਟੀ ਨੂੰ ਛੱਡ ਕੇ ਉਹਨਾਂ ਦੇ ਕਾਫਲੇ ਵਿਚ ਸ਼ਾਮਲ ਹੋ ਗਏ, ਜਿਹਨਾਂ ਦਾ ਸਵਾਗਤ ਕਰਦਿਆ ਮੁੱਖ ਸੇਵਾਦਾਰ ਰੋਹਿਤ ਵੋਹਰਾ ਨੇ ਕਿਹਾ ਕਿ ਉਹਨਾਂ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਹਰ ਇੱਕ ਲਈ ਹਰ ਵਕਤ ਖੁੱਲ੍ਹੇ ਹਨ, ਉਹਨਾਂ ਨੇ ਹਮੇਸ਼ਾ ਇਸ ਹਲਕੇ ਨੂੰ ਆਪਣਾ ਸਮਝਿਆ ਹੈ ਅਤੇ ਉਹ ਲਗਾਤਾਰ ਹਲਕੇ ਦੇ ਲੋਕਾਂ ‘ਚ ਵਿਚਰ ਕੇ ਉਹਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਿਆ ਹੈ।
ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈ, ਜਿਸ ਲਈ ਪੰਜਾਬ ‘ਚ ਕਾਂਗਰਸ ਪਾਰਟੀ ਦਾ ਸਫਾਇਆ ਕਰਨ ਲਈ ਪਾਰਟੀ ਨੇ ਸੋਚ-ਵਿਚਾਰ ਕੇ ਜੋ ਜਿੰਮੇਵਾਰੀ ਉਹਨਾਂ ਸੌਂਪੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਂਦਿਆ ਇਸ ਵਾਰ ਹਲਕਾ ਫਿਰੋਜ਼ਪੁਰ ਸ਼ਹਿਰੀ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾ ਕੇ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਾਈ ਜਾਵੇਗੀ।
ਉਹਨਾਂ ਕਿਹਾ ਕਿ ਹਲਕੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ, ਜੋ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ। 51 ਮੈਂਬਰੀ ਕਮੇਟੀ ਨੂੰ ਛੱਡ ਕੇ ਮੈਂਬਰਾਂ ਨੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੀ ਸੋਚ ਨਾਲ ਖੜ੍ਹੇ ਹਨ, ਪਾਰਟੀ ਨੇ ਜੋ ਵੀ ਫੈਸਲਾ ਲਿਆ ਹੈ ਉਹ ਸੋਚ ਸਮਝ ਕੇ ਲਿਆ ਹੈ।
ਉਹਨਾਂ ਕਿਹਾ ਕਿ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਗੁਰਨੈਬ ਸਿੰਘ ਸਰਕਲ ਪ੍ਰਧਾਨ, ਬਾਲਮ ਸਾਬਕਾ ਸਰਪੰਚ, ਰਿਪਨ ਸਹਿਗਲ, ਉਪਕਾਰ ਸਿੰਘ ਸਿੱਧੂ, ਅਮਿਤ ਕੁਮਾਰ ਨਿੱਜੀ ਸਕੱਤਰ ਆਦਿ ਹਾਜ਼ਰ ਸਨ ।