ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਨਵੇਂ ਵਿਦਿਆਰਥੀਆਂ ਲਈ ਤਿੰਨ ਹਫ਼ਤੇ ਦੇ ਇੰਡਕਸ਼ਨ ਪ੍ਰੋਗ੍ਰਾਮ ਦੀ ਸੁਰੂਆਤ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਨਵੇਂ ਵਿਦਿਆਰਥੀਆਂ ਲਈ ਤਿੰਨ ਹਫ਼ਤੇ ਦੇ ਇੰਡਕਸ਼ਨ ਪ੍ਰੋਗ੍ਰਾਮ ਦੀ ਸੁਰੂਆਤ।
ਫਿਰੋਜ਼ਪੁਰ, 1.10.2021: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਲਈ ਤਿੰਨ ਹਫ਼ਤੇ ਦੇ ਇੰਡਕਸਨ ਪ੍ਰੋਗਰਾਮ ਦੀ ਅੱਜ ਸ਼ੁਰੂਆਤ ਹੋਈ। ਪੀ ਆਰ ਓ ਯਸ਼ਪਾਲ ਨੇ ਦੱਸਿਆ ਕਿ ਇਕ ਅਕਤੂਬਰ ਤੋਂ ਓਨੀ ਅਕਤੂਬਰ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਨਾਲ ਸੰਬੰਧਿਤ ਲੈਬਾਂ, ਕੰਪਿਊਟਰ ਸੈਂਟਰ, ਅਲੱਗ ਅਲੱਗ ਵਰਕਸ਼ਾਪਾਂ, ਲਾਇਬ੍ਰੇਰੀ, ਸਪੋਰਟਸ, ਤੇ ਯੂਨੀਵਰਸਿਟੀ ਦੇ ਹੋਰ infrastucture ਅਤੇ ਫਿਰੋਜ਼ਪੁਰ ਦੇ ਨੇੜੇ ਇਤਹਾਸਿਕ ਜਗਾਂ ਵਾਰੇ ਵਿਸਥਾਰ ਸਾਹਿਤ ਜਾਣ ਪਛਾਣ ਕਰਵਾਈ ਜਾਵੇਗੀ।ਇਸ ਪ੍ਰੋਗਰਾਮ ਦੌਰਾਨ ਹਰ ਰੋਜ਼ ਵੱਖ ਵੱਖ ਵਿਸ਼ਾ ਮਾਹਰ ਸ਼ਖਸ਼ੀਅਤਾਂ ਵਿਦਿਆਰਥੀਆਂ ਦੇ ਰੂਬਰੂ ਭੀ ਹੋਣਗੀਆਂ।
ਪ੍ਰੋ. ਡਾ ਕਿਰਨਜੀਤ ਕੌਰ ਮੁਖੀ ਅਪਲਾਈਡ ਸਾਇੰਸ ਅਤੇ ਹੁਮਨਿਟੀ ਡੀਪਾਰਟਮੈਂਟ ਵਲੋਂ organise ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾਕਟਰ ਬੂਟਾ ਸਿੰਘ ਸਿੱਧੂ ,ਡਾਇਰੈਕਟਰ ਡਾ ਟੀ ਐਸ ਸਿੱਧੂ, ਰਜਿਸਟਰਾਰ ਡਾ ਆਰ ਪੀ ਸਿੰਘ, ਡੀਨ ਅਕਾਦਮਿਕ ਡਾ ਸੰਨੀ ਬਹਿਲ ਦਾ ਪ੍ਰੋ. ਡਾ ਸੰਗੀਤਾ ਸ਼ਰਮਾ ਵਲੋਂ ਰਸ਼ਮੀ ਸਵਾਗਤ ਕੀਤਾ ਗਿਆ ।ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾਉਣ ਦੀ ਰਸਮ ਤੇ ਸ਼ਬਦ ਗਾਨ ਨਾਲ ਸੁਰੂ ਕੀਤੀ ਗਈ। ਡਾ ਟੀ ਐਸ ਸਿੱਧੂ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆ ਓਹਨਾ ਨੂੰ ਇਸ ਯੂਨੀਵਰਸਟੀ ਵਿੱਚ ਏਡਮਿਸ਼ਨ ਲੈਣ ਲਈ ਮੁਬਾਰਕਵਾਦ ਦਿੱਤੀ ।ਓਹਨਾ ਨੇ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਤਰੱਕੀ ਕਰਨ ਲਈ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
ਡੀਨ ਅਕਾਦਮਿਕ ਡਾ ਸੰਨੀ ਬਹਿਲ ਵਲੋਂ ਯੂਨੀਵਰਸਿਟੀ ਚ ਚਲ ਰਹੇ ਕੋਰਸਾਂ ਤੇ ਅਕਾਦਮਿਕ ਨਾਲ ਜੁੜੇ ਵੱਖ ਵੱਖ ਪਹਿਲੂਆਂ ਵਾਰੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਜਾਣੂ ਕਰਵਾਇਆ।
ਉੱਪ ਕੁਲਪਤੀ ਡਾਕਟਰ ਬੂਟਾ ਸਿੰਘ ਸਿੱਧੂ ਜੀ ਨੇ ਆਪਣੇ ਪਭਾਵਸ਼ਾਲੀ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਆਉਣ ਵਾਲ਼ੀ ਹਰ ਮੁਸ਼ਕਲ ਨਾਲ ਨਜਿੱਠਣ ਦੇ ਗੁਰ ਦੱਸੇ।ਓਹਨਾ ਕਿਹਾ ਕਿ ਸਕੂਲ ਚੋਂ ਸਿੱਧੇ ਹੁਣ ਯੂਨੀਵਰਸਿਟੀ ਚ ਦਾਖਲਾ ਲੈਣ ਤੇ ਉਹਨਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਅਪਣੀ ਜ਼ਿੰਦਗੀ ਦੇ ਇਸ ਸੁਨਿਹਰੇ ਸਮੇਂ ਨੂੰ ਯਾਦਗ਼ਾਰ ਬਣਾਉਂਦਿਆਂ ਯੂਨੀਵਰਸਿਟੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੀ ਮੰਜਿਲ ਵੱਲ ਵਧਣ। ਓਹਨਾ ਬਚਿਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਉਹਨਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸੰਸਥਾਂ ਵਲੋਂ ਵਿਸ਼ੇਸ਼ ਤੌਰ ਤੇ ਬੁਲਾਏ ਗਏ ਮਹਿਮਾਨ ਨੈਸ਼ਨਲ ਐਵਾਰਡੀ ਪ੍ਰਿੰਸਿਪਲ ਡਾ ਸਤਿੰਦਰ ਸਿੰਘ ਭੀ ਵਿਦਿਆਰਥੀਆਂ ਦੇ ਰੂਬਰੂ ਹੋਏ ਤੇ ਯੂਨੀਵਰਸਿਟੀ ਬਣਨ ਤੋਂ ਬਾਅਦ ਇਸ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਜ਼ਿੰਦਗੀ ਨੂੰ ਸੰਬਾਰਨ ਦੇ ਗੁਰ ਦਸਦਿਆਂ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਆ।
ਅੰਤ ਵਿੱਚ ਪ੍ਰੋਗਰਾਮ ਆਰਗਨਾਈਜ਼ਰ ਡਾ ਕਿਰਨਜੀਤ ਕੌਰ ਵਲੋਂ ਆਏ ਹੋਏ ਮਹਿਮਾਨਾਂ ਧੰਨਵਾਦ ਕੀਤਾ ਗਿਆ।ਇਸ ਮੌਕੇ ਸਾਰੇ ਵਿਭਾਗੀ ਮੁਖੀ , ਫੈਕਲਟੀ ਤੇ ਸਟਾਫ ਮੈਂਬਰ ਤੇ ਪਹਿਲੇ ਸਾਲ਼ ਦੇ ਵਿਦਿਆਰਥੀ ਹਾਜਰ ਸਨ। ਮੰਚ ਸੰਚਾਲਨ ਦੀ ਭੂਮਿਕਾ ਸ੍ਰ ਗੁਰਪ੍ਰੀਤ ਸਿੰਘ ਨੇ ਬਾਖੂਬੀ ਨਿਭਾਈ।