ਆਮ ਆਦਮੀ ਪਾਰਟੀ ਜਿਲ੍ਹੇ ਭਰ ਵਿਚ ਪਿੰਡ ਪਿੰਡ ਬਿਜਲੀ ਬਿੱਲ ਸਾੜ ਕੇ ਮਹਿੰਗੀ ਬਿਜਲੀ ਦਾ ਵਿਰੋਧ ਕਰੇਗੀ
ਕੋਵਿਡ ਨੂੰ ਧਿਆਨ ਚ ਰੱਖਦੇ ਹੋਏ ਚਲਾਇਆ ਜਾਵੇਗਾ ਬਿਜਲੀ ਅੰਦੋਲਨ - ਸਿੰਧੀ
ਕੋਵਿਡ ਨੂੰ ਧਿਆਨ ਚ ਰੱਖਦੇ ਹੋਏ ਚਲਾਇਆ ਜਾਵੇਗਾ ਬਿਜਲੀ ਅੰਦੋਲਨ :- ਸਿੰਧੀ
ਆਮ ਆਦਮੀ ਪਾਰਟੀ ਜਿਲ੍ਹੇ ਭਰ ਵਿਚ ਪਿੰਡ ਪਿੰਡ ਬਿਜਲੀ ਬਿੱਲ ਸਾੜ ਕੇ ਮਹਿੰਗੀ ਬਿਜਲੀ ਦਾ ਵਿਰੋਧ ਕਰੇਗੀ ।
ਮਹਿੰਗੀ ਬਿਜਲੀ ਖਿਲਾਫ ਸੂਬਾ ਵਿਆਪੀ 16,000 ਜਨਸਭਾਵਾਂ ਤੋ ਡਰੀ ਸਰਕਾਰ ।
ਫਿਰੋਜ਼ਪੁਰ :- ਆਮ ਆਦਮੀ ਪਾਰਟੀ ਵੱਲੋਂ ਕੋਵਿਡ ਦੀਆਂ ਹਿਦਾਇਤਾਂ ਨੂੰ ਧਿਆਨ ਚ ਰੱਖਦੇ ਹੋਏ ਜਿਲੇ ਦੇ ਹਰੇਕ ਪਿੰਡ ,ਸ਼ਹਿਰ ,ਗਲੀ ਮੁਹੱਲੇ ਵਿੱਚ ਬਿਜਲੀ ਦੇ ਬਿੱਲ ਸਾੜ ਕੇ ਆਪਣਾ ਵਿਰੋਧ ਦਰਜ ਕਰੇਗੀ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਖੜੇਗੀ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਦੇ ਜਿਲ੍ਹਾ ਫਿਰੋਜਪੁਰ ਤੋਂ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ ਨੇ ਕੀਤਾ ਇਸ ਮੋਕੇ ਓਹਨਾ ਨਾਲ ਜਿਲ੍ਹਾ ਪ੍ਰਧਾਨ ਬੀਬੀ ਭੁਪਿੰਦਰ ਕੋਰ ,ਜਿਲ੍ਹਾ ਸੈਕਟਰੀ ਇਕਬਾਲ ਸਿੰਘ , ਵਿਸ਼ੇਸ਼ ਤੋਰ ਤੇ ਹਾਜਰ ਸਨ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਚ ਹੁੰਦਿਆਂ ਪੰਜਾਬ ਦੇ ਲੋਕ ਮੁੱਦਿਆਂ ਲਈ ਲੜਾਈ ਲੜ ਰਹੀ ਹੈ ਜਿਸ ਨਾਲ ਆਪ ਦਾ ਲੋਕਾਂ ਵਿੱਚ ਆਧਾਰ ਮਜਬੂਤ ਹੋ ਰਿਹਾ ਹੈ ਜਿਸਤੋਂ ਬੁਖਲਾਹਟ ਵਿੱਚ ਆ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚ ਸਿਹਤ ਸਹੁਲਤਾਂ ਨਾਂ ਸੁਧਾਰ ਕੇ ਸਗੋਂ ਲਾਕਡਾਉਨ ਲਗਾ ਰਹੇ ਹਨ ਜਿਸਤੋਂ ਸਾਬਤ ਹੁੰਦਾ ਹੈ ਕਿ ਕੈਪਟਨ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਚ ਕਿੰਨੀ ਕੁ ਸੰਜੀਦਾ ਹੈ ਅਤੇ ਆਪਣੀ ਸਰਕਾਰ ਦੀਆਂ ਨਿਲਾਇਕੀਆਂ ਨੂੰ ਛਿਪਾਉਣ ਲਈ ਕਰੋਨਾ ਦਾ ਸਹਾਰਾ ਲੈ ਰਹੇ ਹਨ । ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਅੰਦਰ 16000 ਜਨਸਭਾਵਾਂ ਕਰਕੇ ਲੋਕਾਂ ਨੂੰ ਮਿਲ ਰਹੀ ਮਹਿੰਗੀ ਬਿਜਲੀ ਖਿਲਾਫ ਬਿਜਲੀ ਬਿੱਲ ਸਾੜ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਮੋਕੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜਰ ਸਨ । ਕੈਪਸ਼ਨ :- ਆਪ ਦੇ ਜਿਲ੍ਹਾ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ ।