Ferozepur News

ਸਿਮਰਨਜੀਤ ਸਿੰਘ ਮਾਨ ਦੀ ਫਿਰੋਜਪੁਰ ਫੇਰੀ ਸਬੰਧੀ ਵਰਕਰਾਂ ਨੇ ਮੀਟਿੰਗ ਕਰਕੇ ਲਗਾਈਆਂ ਡਿਊਟੀਆਂ

ਗੁਰੂਹਰਸਹਾਏ, 28 ਮਾਰਚ (ਪਰਮਪਾਲ ਗੁਲਾਟੀ)- ਸ੍ਰੋਮਣੀ ਅਕਾਲੀ ਦਲ (ਅ) ਦੇ ਅਹੁਦੇਦਾਰਾਂ ਦੀ ਮੀਟਿੰਗ ਇਕਬਾਲ ਸਿੰਘ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ ਅਤੇ ਪਾਰਟੀ ਦੀ ਮਜਬੂਤੀ ਵਾਸਤੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿਚ 30 ਮਾਰਚ ਨੂੰ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਦੇ ਫਿਰੋਜਪੁਰ ਵਿਖੇ ਪਹੁੰਚਣ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਅਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਕਿ ਸੰਗਤਾਂ ਨੂੰ ਆਸਾਨੀ ਨਾਲ ਪਹੁੰਚਾਇਆ ਜਾ ਸਕੇ। ਮੀਟਿੰਗ ਵਿਚ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਅੱਜ ਪੰਜਾਬ ਅਤੇ ਖਾਸ ਕਰ ਸਿੱਖ ਕੌਮ ਕੋਲ ਤੋਂ ਸਿਵਾਏ ਕੋਈ ਹੋਰ ਲੀਡਰ ਨਹੀਂ ਰਹਿ ਗਿਆ। ਇਸ ਲਈ ਇਸ ਮਹਾਨ ਕੌਮੀ ਲੀਡਰ ਦੇ ਵਿਚਾਰ ਸੁਣਨ ਲਈ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚਣ ਲਈ ਬੇਨਤੀ ਕੀਤੀ ਗਈ। ਇਸ ਮੀਟਿੰਗ ਵਿਚ ਹੋਰਾਂ ਤੋਂ ਇਲਾਵਾ ਇਕਬਾਲ ਸਿਘ ਮਾਦੀ ਕੇ ਜਿਲ੍ਹਾ ਜਰਨਲ ਸਕੱਤਰ, ਕੇਵਲ ਸਿੰਘ ਝਾੜੀਵਾਲਾ ਸੀਨੀਅਰ ਲੀਡਰ, ਕੁਲਦੀਪ ਸਿੰਘ ਮੱਤੜ ਉਤਾੜ ਅਤੇ ਹਰਪ੍ਰੀਤ ਸਿੰਘ ਢਿਲੋਂ ਅਲਫੂ ਕੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਰਕਰਾਂ ਨੇ ਹਿੱਸਾ ਲਿਆ।
 

Related Articles

Back to top button