Ferozepur News

” ਯੂ.ਜ਼ੀ.ਸੀ ਨੂੰ ਨੀਟ ਪ੍ਰੀਖਿਆ ਲਈ  ਆਪਣਾ ਪਹਿਲੇ ਵਾਲਾ ਫੈਸਲਾ ਜਿਸ ਵਿੱਚ ਸਮੇਂ ਦੀ ਕੋਈ ਸੀਮਾ ਨਹੀਂ, ਹੀ ਬਰਕਰਾਰ ਰੱਖਣਾ ਚਾਹੀਦਾ ਹੈ “। ਵਿਜੈ ਗਰਗ।

Ferozepur, January 27, 2017 : ਬੁੱਧੀਜੀਵੀਆਂ ਅਤੇ ਮਾਪਿਆਂ ਦਾ ਵਿਚਾਰ ਹੈ ਕੇ ਡਾਕਟਰੀ ਸਿੱਖਿਆ ਦੇ ਨੀਟ ਦੀ ਪ੍ਰੀਖਿਆ ਲਈ ਯੂ.ਜ਼ੀ.ਸੀ ਦੁਆਰਾ ਲਗਾਈਆਂ ਗਈਆਂ ਨਵੀਆਂ ਸ਼ਰਤਾਂ ਵਿਦਿਆਰਥੀਆਂ ਦੇ ਹੱਕ ਵਿੱਚ ਨਹੀਂ ਹਨ। ਇਸ  ਫੈਸਲੇ ਅਨੁਸਾਰ ਵਿਦਿਆਰਥੀਆਂ ਦੇ ਪ੍ਰੀਖਿਆ ਵਿਚ ਬੈਠਣ ਤੇ ਉਮਰ ਦੀ ਸੀਮਾ ਤਹਿ ਕੀਤੀ ਗਈ ਹੈ। ਇੱਕ ਵਿਦਿਆਰਥੀ ਸਿਰਫ ਤਿੰਨ ਵਾਰੀ ਹੀ ਪ੍ਰੀਖਿਆ ਵਿਚ ਬੈਠ ਸਕਦਾ ਹੈ। ਤੇ ਜਰਨਲ ਕੈਟਾਗਿਰੀ ਲਈ ਉਮਰ ਸੀਮਾ 25 ਸਾਲ ਅਤੇ ਰਿਜ਼ਰਵ ਕੈਟਾਗਿਰੀ ਲਈ 30 ਸਾਲ ਉਮਰ ਦੀ ਹੱਦ ਮਿਥੀ ਗਈ ਹੈ।
ਅਸਲ ਵਿੱਚ ਤਾਂ ਇਹ ਬੰਧਨ ਬਾਰ – ਬਾਰ ਕੋਸ਼ਿਸ਼ ਕਰਨ ਵਾਲੇ ਹਜ਼ਾਰਾਂ ਬੱਚਿਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਾ ਹੈ।  ਇਸ ਨਾਲ ਆਪਣੀ ਲਗਨ ਨਾਲ ਬਾਰ – ਬਾਰ ਹੌਸਲਾ ਕਰਨ ਤੋਂ ਰੋਕਦਾ ਹੈ।
ਨੀਟ ਭਾਰਤ ਸਰਕਾਰ ਦਾ ਡਾਕਟਰੀ ਪ੍ਰੀਖਿਆ ਵਿਚ ਪ੍ਰਵੇਸ਼ ਲੈਣ ਦਾ ਇੱਕੋ ਇੱਕ ਦਾਖਲਾ ਟੈਸਟ ਹੈ। ਅਲਗ – ਅਲਗ ਦਾਖਲਾ ਟੈਸਟ ਦੇ ਝਮੇਲਿਆਂ ਤੋਂ ਮੁਕਤੀ ਦਿਵਾਉਨ ਲਈ ਹੀ ਇਹ ਟੈਸਟ ਸ਼ੁਰੂ ਕੀਤਾ ਗਿਆ ਸੀ। ਪਰ ਹੁਣ ਇਸ ਤੇ ਵੀ ਅਪੀਅਰ  ਹੋਣ ਤੇ ਉਮਰ ਦੀ ਹੱਦ ਦੀ ਸੀਮਾ ਲਾਗੂ ਕਰ ਦਿਤੀ ਗਈ ਹੈ।
ਇਸ ਵਿਸ਼ੇ ਤੇ ਗੱਲਬਾਤ ਕਰਦੇ ਹੋਏ ਮਲੋਟ ਦੇ ਸਿਖਿਆ ਸ਼ਾਸਤਰੀ ਤੇ ਲੈਕਚਰਾਰ ਸ਼੍ਰੀ ਵਿਜੈ ਗਰਗ ਨੇ ਦਸਿਆ ਕਿ ਡਾਕਟਰੀ ਕਰਨ ਦੇ ਇੱਛੁਕ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਅਸਫਲ ਹੋਣ ਤੇ ਬੀ.ਐਸ.ਸੀ ਵਿੱਚ ਦਾਖਲਾ ਲੈ ਕੇ ਡਾਕਟਰੀ ਪ੍ਰੀਖਿਆ ਦੀ ਤਿਆਰੀ ਕਰਦੇ ਰਹਿੰਦੇ ਸਨ ਤੇ ਅਖੀਰ ਮਹਿਨਤ ਸਦਕਾ ਕਾਮਯਾਬ ਹੋ ਜਾਂਦੇ ਸਨ। ਪਰ ਹੁਣ ਇਸ ਫੈਸਲੇ ਨਾਲ ਉਹਨਾਂ ਦੀਆਂ ਸੱਧਰਾਂ ਨੂੰ ਬੂਰ ਨਹੀਂ ਪੈਣਾ।
ਓਹਨਾਂ ਨੇ ਯੂ.ਜ਼ੀ.ਸੀ  ਦੇ ਅਧਿਕਾਰੀਆਂ ਤੋਂ ਪੁਰਜ਼ੋਰ ਸ਼ਬਦਾਂ ਨਾਲ ਮੰਗ ਕੀਤੀ ਕੇ ਡਾਕਟਰੀ ਦੀ ਦਾਖਲਾ ਪ੍ਰੀਖਿਆ ਚ ਬਾਰ – ਬਾਰ ਕੋਸ਼ਿਸ਼ ਕਰਨ ਵਾਲੇ ਵਿਦਿਆਰਥੀਆਂ ਤੇ ਲਗਾਈ ਗਈ ਇਹ ਪਾਬੰਧੀ ਖਤਮ ਕਰ ਦੇਣੀ ਚਾਹੀਦੀ ਹੈ ਤਾਂਕਿ ਡਾਕਟਰੀ ਪਾਸ ਕਰਨ ਦਾ ਸੁਫਨਾ ਪਾਲ ਰਹੇ ਵਿਦਿਆਰਥੀ ਬਾਰ – ਬਾਰ ਕੋਸ਼ਿਸ਼ ਕਰਕੇ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਸਕਣ।

Related Articles

Back to top button