Ferozepur News

ਮਾਤਾ ਸੁਖਵਿੰਦਰ ਕੌਰ ਨੂੰ ਵੱਖ ਵੱਖ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ |

ਮਮਦੋਟ , 23 ਜੁਲਾਈ (ਨਿਰਵੈਰ ਸਿੰਘ ਸਿੰਧੀ ) :- ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਅਤੇ ਨੈਸ਼ਨਲ ਯੂਥ ਸਕੱਤਰ ਗੁਰਭੇਜ ਸਿੰਘ ਟਿੱਬੀ ਦੇ ਮਾਤਾ ਸ਼੍ਰੀਮਤੀ ਸੁਖਵਿੰਦਰ ਕੌਰ ਜੋ ਕਿ ਪਿੱਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਜਿੰਨਾ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਨਾਨਕਸਰ ਠਾਠ ਛਾਂਗਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਅਤੇ ਉਪਰੰਤ ਭਾਈ ਜਗਤਾਰ ਸਿੰਘ ਹੈੱਡ ਗ੍ਰੰਥੀ ਸ਼੍ਰੀ ਹਰਮੰਦਿਰ ਸਾਹਿਬ (ਅਮ੍ਰਿਤਸਰ ਸਾਹਿਬ) ਵੱਲੋਂ ਵਿਰਾਗਮਈ ਕੀਰਤਨ ਕੀਤਾ ਗਿਆ ਅਤੇ ਕਥਾ ਵਿਚਾਰਾਂ ਕੀਤੀਆਂ ਗਈਆਂ | ਓਹਨਾ ਦੀ ਅੰਤਿਮ ਅਰਦਾਸ ਵਿਚ ਜਿਥੇ ਵੱਖ ਵੱਖ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਹਾਜਰੀ ਭਰੀ ਓਥੇ ਹੀ ਨਾਨਕਸਰ ਠਾਠ ਦੇ ਮੁਖੀ ਬਾਬਾ ਸੁਚਾ ਸਿੰਘ ਜੀ ਨੇ ਸੰਗਤ ਵਿਚ ਹਾਜਰੀ ਭਾਰੀ ਅਤੇ ਵੱਖ ਵੱਖ ਆਗੂਆਂ ਜਿੰਨਾ ਵਿਚ ਹਲਕਾ ਗਿੱਦੜਬਾਹਾ ਤੋਂ ਐੱਮ ਐੱਲ ਏ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਬੀਰ ਸਿੰਘ ਜ਼ੀਰਾ ਐੱਮ ਐਲ ਏ ,ਹੰਸ ਰਾਜ ਜੋਸਨ ਸਾਬਕਾ ਜੰਗਲਾਤ ਮੰਤਰੀ ਪੰਜਾਬ ,ਗੁਰਚਰਨ ਸਿੰਘ ਨਾਹਰ ਜਿਲਾ ਪ੍ਰਧਾਨ ਕਾਂਗਰਸ , ਸੰਦੀਪ ਜਾਖੜ ,ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜਿਲਾ ਪ੍ਰੀਸ਼ਦ ,ਬਿੱਟੂ ਸਾਂਘਾ ,ਰਵਿੰਦਰ ਆਮਲਾ ,ਹੀਰਾ ਸੋਢੀ ਸਪੁੱਤਰ ਕੈਬਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ,ਸੀਨੀਅਰ ਕਾਂਗਰਸ ਆਗੂ ਪਾਲਾ ਬੱਟੀ , ਭੀਮ ਕੰਬੋਜ, ਹਰਭਗਵਾਨ ਰਿਟਾਇਰ ਸੁਪਰਡੈਂਟ ਜਿਲਾ ਪ੍ਰੀਸ਼ਦ ,ਰਾਜ ਸਿੰਘ ਖਾਲਸਾ , ਹਰਿੰਦਰ ਭੁੱਲਰ, ਯੂਥ ਸਕੱਤਰ ਗੋਲਡੀ ਕੰਬੋਜ , ਰਵੀ ਦੱਤ ਚਾਵਲਾ ,ਕੇਵਲ ਕ੍ਰਿਸ਼ਨ ਨਾਰੰਗ ਪ੍ਰਧਾਨ ਨਗਰ ਪੰਚਾਇਤ ਮਮਦੋਟ ,ਦਲਜੀਤ ਸਿੰਘ ਬਾਬਾ ਉੱਪ ਪ੍ਰਧਾਨ ਨਗਰ ਪੰਚਾਇਤ ,ਜਗਤਾਰ ਸਿੰਘ ਸਰਪੰਚ ਪੀਰ ਖ਼ਾਂ ਸ਼ੇਖ ,ਗੁਰਦੇਵ ਸਿੰਘ ਤਰਾਂ ਵਾਲਾ ,ਜੋਗਾ ਸਿੰਘ ਮੁਰਕ ਵਾਲਾ ,ਜਜਬੀਰ ਸਿੰਘ , ਦੀਪਕ ਸ਼ਰਮਾਂ (ਮਿਅੰਕ ਫਾਊਂਡੇਸ਼ਨ) , ਰਣਬੀਰ ਸਿੰਘ ਭੁੱਲਰ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ ਆਦਿ ਸ਼ੀਲ ਸਨ ਇਸ ਮੌਕੇ ਵੱਖ ਵੱਖ ਧਾਰਮਿਕ ,ਸਮਾਜਿਕ ਜਥੇਬੰਦੀਆਂ ਅਤੇ ਸਿਆਸੀ ਆਗੂਆਂ ਵੱਲੋਂ ਬਾਰ ਅਸਸੀਸੀਏਸ਼ਨ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ |
 

ਕੈਪਸ਼ਨ :- ਮਾਤਾ ਸੁਖਵਿੰਦਰ ਕੌਰ ਦੀ ਅੰਤਿਮ ਅਰਦਾਸ ਵਿਚ ਹਾਜਰੀ ਭਰਦੇ ਹੋਏ ਵੱਖ ਵੱਖ ਸਿਆਸੀ ਅਤੇ ਧਾਰਮਿਕ ਆਗੂ ਅਤੇ ਓਹਨਾ ਦੇ ਰਿਸ਼ਤੇਦਾਰ |

Related Articles

Back to top button