Ferozepur News

ਖੱਤਰੀ ਸਭਾ ਫਿਰੋਜਪੁਰ ਆਪਣਾ ਸਾਲਾਨਾ ਸਮਾਗਮ ਖੱਤਰੀ ਪਰਿਵਾਰ ਮਿਲਨ ਸਮਾਰੋਹ 27 ਜਨਵਰੀ ਨੂੰ ਕਰੇਗੀ – ਮਲਹੋਤਰਾ

ਖੱਤਰੀ ਸਭਾ ਫਿਰੋਜਪੁਰ ਆਪਣਾ ਸਾਲਾਨਾ ਸਮਾਗਮ ਖੱਤਰੀ ਪਰਿਵਾਰ ਮਿਲਨ ਸਮਾਰੋਹ 27 ਜਨਵਰੀ ਨੂੰ ਕਰੇਗੀ – ਮਲਹੋਤਰਾ
ਖੱਤਰੀ ਸਭਾ ਆਪਣਾ ਸਾਲਾਨ ਰਿਪੋਰਟ ਤੇ ਕਲੰਡਰ 2019 ਜਾਰੀ ਕਰੇਗੀ
ਫਿਰੋਜਪੁਰ, 31 ਦਸੰਬਰ (  ) – ਨਵਾਂ ਸਾਲ ਹਰ ਇਕ ਲਈ ਖੁਸ਼ੀਆਂ ਭਰੀਆ ਲਿਆਵੇ ਤੇ ਖੱਤਰੀ ਸਭਾ ਫਿਰੋਜਪੁਰ ਹਰ ਇਕ ਦੇ ਦੁੱਖ ਸੁੱਖ ਵਿਚ ਸ਼ਾਮਲ ਹੋਵੇਗੀ। ਗਰੀਬ ਤੇ ਬੇਸਹਾਰਾ ਦੀ ਮਦਦ ਕਰਦੀ ਆ ਰਹੀ ਹੈ ਤੇ ਹੁਣ ਤੱਕ ਦੇ ਕੀਤੇ ਸਮਾਜਿਕ ਤੇ ਸ਼ੋਸ਼ਲ ਕੰਮਾਂ ਦੀ ਸਲਾਨਾ ਰਿਪੋਰਟ ਸਮਾਗਮ ਜਨਵਰੀ ਵਿਚ ਖੱਤਰੀ ਪਰਿਵਾਰ ਮਿਲਨ ਸਮਾਰੋਹ ਸਮਾਗਮ ਕਰਵਾਇਆ ਜਾਵੇਗਾ ਆਲ ਇੰਡੀਆ ਖੱਤਰੀ ਸਭਾ ਦੇ  ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਦੀ ਅਗਵਾਈ ਹੇਠ ਚਲ ਰਹੇ ਯੂਨਿਟ ਖੱਤਰੀ ਸਭਾ ਫਿਰੋਜਪੁਰ ਪ੍ਰਧਾਨ ਸਹਿਗਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਪਣਾ ਕਲੰਡਰ ਰਲੀਜ਼ ਕਰੇਗੀ ਅਤੇ ਹੁਣ ਤੱਕ ਦੀਆਂ ਸਾਰੀਆਂ ਗਤੀਵਿਧੀਆ ਅਤੇ ਸਾਲ 2019 ਨੂੰ ਕੀਤੇ ਜਾਣ ਵਾਲੇ ਸਮਾਗਮਾਂ ਬਾਰੇ ਵਿਚਾਰ ਕਰਕੇ ਤਰੀਕਾਂ ਨਿਸਚਿਤ ਕਰੇਗੀ ਅੱਜ ਦੀ ਖੱਤਰੀ ਸਭਾ ਫਿਰੋਜਪੁਰ ਦੀ ਮੀਟਿੰਗ ਦੀ ਪ੍ਰਧਾਨਗੀ ਪੁਸ਼ਪਿੰਦਰ ਮਲਹੋਤਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਮਲਹੋਤਰਾ ਜੀ ਨੇ ਆਪਣੇ ਵਿਚਾਰ ਪੇਸ਼ ਕਰਦੀਆਂ ਕਿਹਾ ਕਿ ਖੱਤਰੀ ਸਭਾ ਦੇ ਮੈਂਬਰਸ਼ਿਪ ਖੋਲ ਦਿੱਤੀ ਹੈ ਜੋ 27 ਜਨਵਰੀ ਤੱਕ ਜਿਸ ਕਿਸੇ ਖੱਤਰੀ ਪਰਿਵਾਰ ਨੇ ਸਭਾ ਦਾ ਮੈਂਬਰ ਬਨਣਾ ਹੋਵੇ ਉਹ ਕਾਰਜਕਾਰਨੀ ਕਮੇਟੀ ਦੇ ਕਿਸੇ ਵੀ ਮੈਂਬਰ ਨਾਲ ਤਾਲਮੇਲ ਕਰ ਸਕਦਾ ਹੈ ਇਸ ਮੌਕੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਕਾਰਜਕਾਰਨੀ ਮੈਂਬਰ ਡਾ.ਕਮਲਕਾਂਤ ਧਵਨ, ਡਾ.ਕਰਨ ਚੋਪੜਾ, ਤਰੂਨ ਚੋਪੜਾ, ਹਰੀ ਓਮ ਧਵਨ, ਵਿਕਾਸ ਪਾਸੀ, ਸੰਦੀਪ ਹਾਂਡਾ, ਯਸ਼ਪਾਲ ਸਾਹਨੀ, ਅਮਿਤ ਵਧਵਾ, ਸੋਨੂੰ ਧਵਨ, ਪ੍ਰਦੀਪ ਮੈਣੀ, ਸੋਨੂੰ ਹਾਂਡਾ, ਚੇਤਨ ਸਹਿਗਲ, ਸੁਰਿੰਦਰ ਚੋਪੜਾ, ਤਰਸੇਮ ਮਲਹੋਤਰਾ, ਪ੍ਰਸ਼ੋਤਮ ਮਹਿਤਾ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਇਹ ਮੀਟਿੰਗ ਸੁਖਮਨੀ ਹਸਪਤਾਲ ਫਿਰੋਜਪੁਰ ਵਿਖੇ ਹੋਈ। 

Related Articles

Back to top button