Ferozepur News

ਮਿਸ਼ਨ 2022 ਤਹਤ ਆਮ ਆਦਮੀ ਪਾਰਟੀ  ਪਿੰਡ ਲੈਵਲ ਦਿਆਂ ਕਮੇਟੀਆਂ ਬਣਾ ਕੇ ਘਰ ਘਰ ਲੋਕਾਂ ਤੱਕ ਪਹੁੰਚੇਗੀ — ਐਡਵੋਕੇਟ ਰਜਨੀਸ਼ ਦਹੀਯਾ

ਮਿਸ਼ਨ 2022 ਤਹਤ ਆਮ ਆਦਮੀ ਪਾਰਟੀ  ਪਿੰਡ ਲੈਵਲ ਦਿਆਂ ਕਮੇਟੀਆਂ ਬਣਾ ਕੇ ਘਰ ਘਰ ਲੋਕਾਂ ਤੱਕ ਪਹੁੰਚੇਗੀ -- ਐਡਵੋਕੇਟ ਰਜਨੀਸ਼ ਦਹੀਯਾ
ਮਿਸ਼ਨ 2022 ਤਹਤ ਆਮ ਆਦਮੀ ਪਾਰਟੀ  ਪਿੰਡ ਲੈਵਲ ਦਿਆਂ ਕਮੇਟੀਆਂ ਬਣਾ ਕੇ ਘਰ ਘਰ ਲੋਕਾਂ ਤੱਕ ਪਹੁੰਚੇਗੀ — ਐਡਵੋਕੇਟ ਰਜਨੀਸ਼ ਦਹੀਯਾ
ਗੌਰਵ ਮਾਣਿਕ
ਫਿਰੋਜ਼ਪੁਰ 24 ਮਈ 2021 —  ਮਿਸ਼ਨ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਮ ਆਦਮੀ ਪਾਰਟੀ ਪਿੰਡ ਪਿੰਡ ਵਾਰਡ ਵਾਰਡ ਜਾਕੇ ਲੋਕਾਂ ਨੂੰ ਜਾਗਰੂਕ ਕਰੇਗੀ ਅਤੇ ਦਿੱਲੀ ਵਿੱਚ ਮਿਲ ਰਹੀਆਂ ਸੁਵਿਧਾਵਾਂ ਸੰਬੰਧੀ ਜਾਣਕਾਰੀ ਤੇ ਪਾਰਟੀ ਦੀਆਂ ਨੀਤੀਆਂ ਪੰਹੁਚਾਂਵਾਗੀ। ਪਿੰਡ ਸਾਂਦੇ ਹਾਸ਼ਮ ਵਿਖੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਰਜਨੀਸ਼ ਦਹੀਯਾ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਫਿਰੋਜ਼ਪੁਰ ਨੇ ਕਿਹਾ ਮੋਜੂਦਾ ਸਮੇਂ ਵਿੱਚ ਪਾਰਟੀ ਨੇ ਲੋਕਾਂ ਦੇ  ਹਰੇਕ ਮੁੱਦਿਆਂ ਨੂੰ ਹਰੇਕ ਪਲੇਟਫਾਰਮ ਤੇ ਚੁੱਕਿਆ ਹੈ। ਉਹਨਾਂ ਦੱਸਿਆ ਕਿ ਪਾਰਟੀ ਪੰਜਾਬ ਲੀਡਰਸ਼ਿਪ ਵਲੋਂ ਸੂਬੇ ਦੇ  ਪਿੰਡ ਪਿੰਡ ਵਾਰਡ ਵਾਰਡ ਵਿੱਚ ਗਯਾਰਾਂ ਮੈਂਬਰੀ ਕਮੇਟੀ ਬਣਾਉਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਜਿਸਦੇ
ਤਹਿਤ ਐਡਵੋਕੇਟ ਦਹੀਯਾ ਵਲੋਂ ਬਲਾਕ ਪ੍ਰਧਾਨ ਗੁਰਨੇਕ ਸਿੰਘ ਕੁੱਲਗੜ੍ਹੀ ਅਤੇ ਸਰਕਲ ਇੰਚਾਰਜ ਇਕਬਾਲ ਸਿੰਘ ਦੀ ਹਾਜ਼ਰੀ ਵਿੱਚ ਪਿੰਡ ਦੀ  ਕਮੇਟੀ ਬਣਾਈ ਗਈ। ਇਸ ਮੌਕੇ ਉਹਨਾਂ ਨੇ ਕਿਹਾ ਕਿ
ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੂੰ ਮਹਾਂਮਾਰੀ ਵਿੱਚ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਹਸਪਤਾਲਾਂ ਵਿੱਚ ਡਾਕਟਰਾਂ ਸਣੇ ਮੈਡੀਕਲ ਸਟਾਫ਼ ਵੀ ਪੂਰਾ ਨਹੀਂ ਹੈ। ਲੋਕਾਂ ਨੂੰ ਸੁਵਿਧਾਵਾਂ ਦੇ ਨਾਂ ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਜਦਕਿ ਦਿੱਲੀ ਵਿੱਚ ‌ਕੇਜਰੀਵਾਲ ਸਰਕਾਰ ਦੇ ਮੰਤਰੀ, ਵਿਧਾਇਕ ਜ਼ਮੀਨੀ ਪੱਧਰ ਤੇ ਹਸਪਤਾਲਾਂ ਵਿੱਚ ਜਾ ਕੇ ਮੈਡੀਕਲ ਸੁਵਿਧਾਵਾਂ ਨੂੰ ਆਪ ਵੇਖ ਰਹੇ ਹਨ। ਦਹੀਯਾ ਨੇ ਦੱਸਿਆ ਕਿ ਪਾਰਟੀ ਵਲੋਂ ਡਾ ਜਸਵੀਰ ਸਿੰਘ ਨੂੰ ਕਮੇਟੀ ਅਤੇ ਪਿੰਡ ਸਾਂਦੇ ਹਾਸ਼ਮ ਦਾ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਹਰਬੰਸ ਸਿੰਘ, ਇਕਬਾਲ ਸਿੰਘ, ਇੰਦਰਜੀਤ ਸਿੰਘ, ਜੰਗ ਸਿੰਘ, ਗੁਰਜੰਟ ਸਿੰਘ, ਸੋਹਣ ਸਿੰਘ,ਦਾਰਾ ਸਿੰਘ ਅਤੇ ਬਲਵਿੰਦਰ ਸਿੰਘ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button