Ferozepur News

ਬਾਰਾਂ ਬੋਰ ਰਾਈਫਲ ਦੀ ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੋਤ

riflescleanਫਿਰੋਜ਼ਪੁਰ 3 ਮਾਰਚ (ਏ. ਸੀ. ਚਾਵਲਾ) ਬਾਰਾਂ ਬੋਰ ਰਾਈਫਲ ਦੀ ਗੋਲੀ ਲੱਗਣ ਨਾਲ ਇੱਕ ਵਿਅਕਤੀ ਦੀ ਮੋਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਡੀ.ਐਸ.ਪੀ ਹਰਦੇਵ ਸਿੰਘ ਬੋਪਾਰਾਏ ਨੇ ਦੱਸਿਆ ਕਿ ਮ੍ਰਿਤਕ ਗੁਰਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਡੱਬਵਾਲਾ ਥਾਣਾ ਮੱਖੂ ਆਪਣੇ ਘਰ ਅੰਦਰ ਆਪਣੀ ਬਾਰਾ ਬੋਰ ਰਾਈਫਲ ਸਾਫ਼ ਕਰ ਰਿਹਾ ਸੀ ਕਿ ਰਾਈਫਲ ਲੋਡ ਹੋਣ ਕਰਕੇ ਗੋਲੀ ਚੱਲ ਗਈ ਅਤੇ ਉਸ ਦੇ ਸਿਰ ਦੇ ਸੱਜੇ ਪਾਸੇ ਕੰਨ ਨਜਦੀਕ ਲੱਗ ਗਈ ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਦਾ ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਉਨਾ ਦੱਸਿਆ ਕਿ ਏ.ਐਸ.ਆਈ ਹਰਨੇਕ ਸਿੰਘ ਚੋਕੀ ਜੋਗੇਵਾਲਾ ਮਾਮਲੇ ਦੀ ਤਫਸੀਸ ਕਰ ਰਹੇ ਹਨ ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Back to top button