Ferozepur News

ਨੰਬਰਦਾਰ ਸ੍ਰ: ਜਵਾਹਰ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਂਟ

ਫ਼ਿਰੋਜ਼ਪੁਰ 20 ਜੂਨ 2017 ( ) ਇਲਾਕੇ ਦੀ ਨਾਮਵਰ ਸ਼ਖ਼ਸੀਅਤ ਸ੍ਰ: ਜਵਾਹਰ ਸਿੰਘ ਨੰਬਰਦਾਰ ਪਿੰਡ ਨੂਰਪੁਰ ਸੇਠਾ ਦੀ ਯਾਦ ਵਿੱਚ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਇਤਿਹਾਸਿਕ ਗੁਰਦੁਆਰਾ ਜ਼ਾਮਨੀ ਸਾਹਿਬ ਬਾਜੀਦਪੁਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਇਲਾਕੇ ਭਰ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਆਏ ਸੰਤ ਮਹਾਪੁਰਸ਼ਾਂ, ਰਿਸ਼ਤੇਦਾਰਾਂ, ਸੁਨੇਹੀਆਂ, ਰਾਜਨੀਤਿਕ ਆਗੂਆਂ, ਅਧਿਕਾਰੀਆਂ ਤੋਂ ਇਲਾਵਾ ਹਜ਼ਾਰਾ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ  ਸਾਥੀਆਂ ਨੇ ਇਲਾਹੀ ਬਾਣੀ ਦਾ ਵੈਰਾਗਮਈ ਕੀਰਤਨ ਕੀਤਾ। ਅਰਦਾਸ ਉਪਰੰਤ ਵੱਡੀ ਗਿਣਤੀ ਵਿੱਚ ਬੁਲਾਰਿਆਂ ਨੇ ਸਵ: ਸ੍ਰ: ਜਵਾਹਰ ਸਿੰਘ ਨੰਬਰਦਾਰ ਦੀ ਵਿਲੱਖਣ, ਹੱਸਮੁੱਖ ਸ਼ਖ਼ਸੀਅਤ ਅਤੇ ਉਨ੍ਹਾਂ ਵੱਲੋਂ ਸਮਾਜਿਕ, ਧਾਰਮਿਕ ਆਦਿ ਖੇਤਰਾਂ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ।

ਸਾਬਕਾ ਕੈਬਨਿਟ ਮੰਤਰੀ ਅਕਾਲੀ ਦਲ ਸ੍ਰ. ਜਨਮੇਜਾ ਸਿੰਘ ਸੇਖੋਂ ਨੇ ਸ੍ਰ. ਜਵਾਹਰ ਸਿੰਘ ਨੰਬਰਦਾਰ ਦੀ ਪਾਰਟੀ ਅਤੇ ਸਮਾਜਿਕ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਵਿਸਥਾਰ ਸਹਿਤ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਨੰਬਰਦਾਰ ਸ੍ਰ: ਜਵਾਹਰ ਸਿੰਘ ਹਮੇਸ਼ਾ ਉਨ੍ਹਾਂ ਦੇ ਪ੍ਰੇਰਨਾ ਸਰੋਤ ਰਹੇ ਹਨ ਤੇ ਉਨ੍ਹਾਂ ਦੇ ਸਿਆਸੀ ਜੀਵਨ ਵਿੱਚ ਉਨ੍ਹਾਂ ਦਾ ਵੱਡਾ ਪ੍ਰਭਾਵ ਤੇ ਵੱਡਮੁੱਲਾ ਯੋਗਦਾਨ ਰਿਹਾ ਹੈ। 

ਪ੍ਰਸਿੱਧ ਵਿਦਵਾਨ ਡਾ. ਰਾਮੇਸ਼ਵਰ ਸਿੰਘ, ਨੈਸ਼ਨਲ ਐਵਾਰਡੀ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬੁਲਾਰਿਆਂ ਨੇ ਸ੍ਰ: ਜਵਾਹਰ ਸਿੰਘ ਨੰਬਰਦਾਰ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਵਿਸਥਾਰ ਚਰਚਾ ਕੀਤੀ ਤੇ ਕਿਹਾ ਕਿ ਸਾਰਾ ਸਾਮਾਂ ਪਰਿਵਾਰ ਬਜ਼ੁਰਗਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ। 

ਇਸ ਮੌਕੇ ਪਾਰਲੀਮੈਂਟ ਮੈਂਬਰ ਸ੍ਰ. ਸ਼ੇਰ ਸਿੰਘ ਘੁਬਾਇਆ, ਵਿਧਾਇਕ ਰਾਣਾ ਸ੍ਰ: ਗੁਰਮੀਤ ਸਿੰਘ ਸੋਢੀ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵਿਧਾਇਕ ਕੁਲਜੀਤ ਸਿੰਘ ਨਾਗਰਾ ਸਮੇਤ ਵੱਡੀ ਗਿਣਤੀ ਵਿੱਚ ਰਾਜਨੀਤਿਕ ਆਗੂਆਂ, ਧਾਰਮਿਕ ਸ਼ਖ਼ਸੀਅਤਾਂ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ, ਬਾਬਾ ਰਾਮ ਸਿੰਘ ਦਮਦਮੀ ਟਕਸਾਲ (ਸੰਗਰਾਵਾ) ਬਾਬਾ ਨਰਿੰਦਰ ਸਿੰਘ ਕਾਰ ਸੇਵਾ ਹਜ਼ੂਰ ਸਾਹਿਬ, ਬਾਬਾ ਬੋਹੜ ਸਿੰਘ ਤੂਤਾਂ ਵਾਲੇ ਸਮੇਤ ਵੱਖ-ਵੱਖ ਮਹਾਂਪੁਰਸ਼ਾਂ ਸਮੇਤ ਸਵੈ-ਸੇਵੀ ਸੰਸਥਾਵਾਂ, ਫ਼ਿਰੋਜ਼ਪੁਰ/ਫ਼ਾਜ਼ਿਲਕਾ ਅਤੇ ਫ਼ਰੀਦਕੋਟ ਨਾਲ ਸਬੰਧਿਤ ਪ੍ਰੈਸ ਕਲੱਬਾਂ, ਮੁਲਾਜ਼ਮ ਜਥੇਬੰਦੀਆਂ, ਅਧਿਕਾਰੀਆਂ ਅਤੇ ਵੱਖ-ਵੱਖ ਸ਼ਖ਼ਸੀਅਤਾਂ ਦੇ ਸ਼ੋਕ ਸੁਨੇਹੇ ਪੜ੍ਹ ਕੇ ਸੁਣਾਏ ਗਏ।

ਇਸ ਸਮਾਗਮ ਵਿੱਚ  ਮੈਂਬਰ ਐਸ.ਜੀ.ਪੀ.ਸੀ. ਸ੍ਰ: ਦਰਸ਼ਨ ਸਿੰਘ ਸ਼ੇਰਖਾਂ, ਸ੍ਰ: ਪ੍ਰੀਤਮ ਸਿੰਘ ਮਲਸੀਆ, ਸਤਪਾਲ ਸਿੰਘ ਤਲਵੰਡੀ ਭਾਈ, ਬਾਬਾ ਬਲਕਾਰ ਸਿੰਘ ਭਾਗੋ ਕੇ, ਸ੍ਰ: ਗੁਰਨੈਬ ਸਿੰਘ ਬਰਾੜ ਸਾਬਕਾ ਐਮ.ਐਲ.ਏ, ਸ੍ਰ: ਨਿਸ਼ਾਨ ਸਿੰਘ ਟੋਹਾਣਾ ਸਾਬਕਾ ਐਮ.ਐਲ.ਏ, ਸ੍ਰ: ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ.),  ਸ੍ਰ. ਮਨਜੀਤ ਸਿੰਘ ਤਹਿਸੀਲਦਾਰ ਫ਼ਿਰੋਜ਼ਪੁਰ, ਸ੍ਰ: ਜਰਨੈਲ ਸਿੰਘ ਤਹਿ. ਗੁਰੂਹਰਸਹਾਏ, ਸ੍ਰ: ਗੁਰਸੇਵਕ ਸਿੰਘ ਤਹਿ. ਜਲਾਲਾਬਾਦ, ਸ੍ਰ. ਜਸਵਿੰਦਰ ਸਿੰਘ ਪ੍ਰਧਾਨ ਪ੍ਰੈਸ ਕਲੱਬ ਫ਼ਿਰੋਜ਼ਪੁਰ, ਸ੍ਰ:ਪਰਮਿੰਦਰ ਸਿੰਘ ਥਿੰਦ ਸਾਬਕਾ ਪ੍ਰਧਾਨ ਪ੍ਰੈਸ ਕਲੱਬ, ਸ੍ਰ: ਕਰਤਾਰ ਸਿੰਘ ਰੁਕਨਾਂ ਮੁੰਗਲਾ, ਚਮਕੌਰ ਸਿੰਘ ਢੀਂਡਸਾ ਜ਼ਿਲ੍ਹਾ ਕਾਂਗਰਸ ਪ੍ਰਧਾਨ, ਬਲਦੇਵ ਸਿੰਘ ਭੁੱਲਰ,  ਮਾਸਟਰ ਗੁਰਨਾਮ ਸਿੰਘ, ਨਸੀਬ ਸਿੰਘ ਸੰਧੂ, ਸ੍ਰ: ਸਰਬਜੀਤ ਸਿੰਘ ਬੇਦੀ , ਰਾਜਿੰਦਰ ਕਟਾਰੀਆਂ , ਸ੍ਰ. ਬੀਰਪ੍ਰਤਾਪ ਸਿੰਘ ਗਿੱਲ , ਕਿਰਨਦੀਪ ਕੌਰ ਸਾਂਈਂਆ ਵਾਲਾ, ਦੇਸ ਰਾਜ ਐਸ.ਪੀ, ਕਸ਼ਮੀਰ ਕੌਰ ਐਸ.ਪੀ. ਫ਼ਿਰੋਜ਼ਪੁਰ, ਕੈਪਟਨ ਕਿਸ਼ਨ ਸਿੰਘ ਮਥਰਾ, ਐਡਵੋਕੇਟ ਡੀ.ਪੀ. ਚੌਧਰੀ ਦਿੱਲੀ, ਭੁਪਿੰਦਰ ਸਿੰਘ ਬਰਾੜ ਏ.ਪੀ.ਆਰ.ਓ ਮੁਕਤਸਰ, ਸ੍ਰ: ਗੁਰਦਾਸ ਸਿੰਘ ਏ.ਪੀ.ਆਰ.ਓ. ਫ਼ਾਜ਼ਿਲਕਾ, ਮੱਖਣ ਸਿੰਘ ਮੈਂਬਰ ਐਸ.ਐਸ.ਬੋਰਡ, ਜ਼ਿਲ੍ਹਾ ਖਜ਼ਾਨ ਅਫਸਰ ਸ੍ਰ: ਤਜਿੰਦਰ ਸਿੰਘ,ਬਲਦੇਵ ਕੰਬੋਜ, ਜਸਪਾਲ ਸਿੰਘ ਮਨੈਜਰ ਗੁ: ਬਾਜੀਦਪੁਰ ਸਾਹਿਬ, ਤਰਸੇਮ ਸਿੰਘ ਤਲਵੰਡੀ ਭਾਈ, ਗੁਰਮੀਤ ਸਿੰਘ ਮੁੱਦਕੀ ਸਮੇਤ ਪ੍ਰੈਸ ਕਲੱਬ ਦੇ ਨੁਮਾਇੰਦੇ ਅਤੇ ਇਲਾਕੇ ਦੇ ਪੰਚ ਸਰਪੰਚ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

ਪਰਿਵਾਰ ਵੱਲੋਂ ਸਾਬਕਾ ਚੇਅਰਮੈਨ ਸ੍ਰ: ਰਣਜੀਤ ਸਿੰਘ ਸਾਮਾਂ, ਸ੍ਰ: ਭਗਵਾਨ ਸਿੰਘ ਨੰਬਰਦਾਰ, ਪ੍ਰੈਸ ਕਲੱਬ ਦੇ ਚੇਅਰਮੈਨ ਸ੍ਰ: ਹਰਚਰਨ ਸਿੰਘ ਸਾਮਾਂ ਅਤੇ ਸ੍ਰ: ਅਮਰੀਕ ਸਿੰਘ ਡੀ.ਪੀ.ਆਰ.ਓ. ਵੱਲੋਂ ਸਮੂਹ ਸੰਗਤਾਂ ਦਾ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਰਿਵਾਰ ਵੱਲੋ ਪਹਿਲਾ ਦੀ ਤਰ੍ਹਾਂ ਸਮਾਜਿਕ, ਧਾਰਮਿਕ ਤੇ ਲੋਕ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਪਰਿਵਾਰ ਵੱਲੋਂ ਵੱਖ-ਵੱਖ ਸੰਸਥਾਵਾਂ ਨੂੰ 51 ਹਜ਼ਾਰ ਦਾਨ ਦੇਣ ਦਾ ਵੀ ਐਲਾਨ ਕੀਤਾ ਗਿਆ।

Related Articles

Back to top button