Ferozepur News

ਹੁਸੈਨੀਵਾਲਾ ਦੀ ਧਰਤੀ ਤੇ ਲੋਕ ਸੰਗਰਾਮ ਮੰਚ ਨੂੰ ਪ੍ਰੋਗਰਾਮ ਕਰਨੋ ਰੋਕਿਆ

nagarਫਿਰੋਜ਼ਪੁਰ 23 ਮਾਰਚ (ਏ. ਸੀ. ਚਾਵਲਾ) : ਲੋਕ ਸੰਗਰਾਮ ਮੰਚ ਪੰਜਾਬ ਦੇ ਸੱਦੇ ਤੇ ਸ਼ਹੀਦਾਂ ਦੀ ਯਾਦ ਵਿਚ ਰੱਖੇ ਪੰਜਾਬ ਪੱਧਰੀ ਸ਼ਰਧਾਂਜ਼ਲੀ ਸਮਾਗਮ ਨੂੰ ਸੋਚੀ ਸਮਝੀ ਸਕੀਮ ਤਹਿਤ ਪ੍ਰਸ਼ਾਸਨ ਨੇ ਸਾਬੋ ਤਾਜ਼ ਕੀਤਾ। ਜਿਸ ਦੇ ਰੋਸ ਵਜੋਂ ਹਜ਼ਾਰਾਂ ਮਰਦ, ਔਰਤਾਂ, ਨੌਜ਼ਵਾਨਾਂ ਮਿਊਂਸਪਲ ਪਾਰਕ ਵਿਚ ਇਕੱਠੇ ਹੋ ਕੇ ਰੈਲੀ ਅਤੇ ਸੱਭਿਆਚਾਰਕ ਪ੍ਰੋਗਰਾਮ ਕੀਤਾ। ਸ਼ਹਿਰ ਵਿਚ ਰੋਸ ਮਾਰਚ ਕਰਕੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਰੋਹ ਭਰਪੂਰ ਨਾਅਰੇ ਬਾਜ਼ੀ ਕੀਤੀ। ਲੋਕ ਸੰਗਰਾਮ ਮੰਚ ਦੇ ਜਨਰਲ ਸਕੱਤਰ ਬਲਵੰਤ ਮੱਖੂ, ਬੀ. ਕੇ. ਯੂ. ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਦਲਵਿੰਦਰ ਸਿੰਘ ਸ਼ੇਰਖਾਂ ਨੇ ਦੱਸਿਆ ਕਿ ਪਿਛਲੇ 35 ਸਾਲਾਂ ਤੋਂ ਸਾਡੀਆਂ ਲੋਕ ਪੱਖੀ ਜਥੇਬੰਦੀਆਂ ਹੁਸੈਨੀਵਾਲਾ ਦੀ ਧਰਤੀ ਤੇ 23 ਮਾਰਚ ਦੇ ਅਮਰ ਸ਼ਹੀਦਾਂ ਦੀ ਯਾਦ ਵਿਚ ਪ੍ਰੋਗਰਾਮ ਜਥੇਬੰਦੀ ਕਰਦੀ ਆ ਰਹੀ ਹੈ, ਪਰ ਐਤਕੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਂਅ ਹੇਠ ਸਾਨੂੰ ਪ੍ਰੋਗਰਾਮ ਕਰਨ ਲਈ ਥਾਂ ਦੇਣ ਲਈ ਪਹਿਲਾ ਲਾਅਰੇ ਲਾਏ ਗਏ ਅਤੇ ਆਖਿਰ &#39ਚ ਥਾਂ ਦਿੱਤੀ ਹੀ ਨਹੀਂ। ਉਨ•ਾਂ ਕਿਹਾ ਕਿ ਉਹ ਮਿਊਂਸਪਲ ਪਾਰਕ ਵਿਚ ਪ੍ਰੋਗਰਾਮ ਕਰਨ ਮਿਊਂਸਪਲ ਪਾਰਕ ਵਿਚ ਪ੍ਰੋਗਰਾਮ ਬਣਾਇਆ ਤਾਂ ਉਥੇ ਵੀ ਰੋਕਿਆ ਅਤੇ ਨਾਲ ਲਗਵੀਂ ਫਾਇਰ ਬ੍ਰਿਗੇਡ ਵਾਲੀ ਥਾਂ ਦਿੱਤੀ ਗਈ। ਉਨ•ਾਂ ਕਿਹਾ ਕਿ ਸਵੇਰੇ ਜਦੋਂ ਮਿਊਂਸਪਲ ਪਾਰਕ ਵਿਚ ਸਟੇਜ ਅਤੇ ਟੈਂਟ ਲਾਇਆ ਗਿਆ ਤਾਂ ਪ੍ਰਸ਼ਾਸਨ ਦੀ ਸ਼ਹਿ ਤੇ ਮਿਊਂਸਪਲ ਮੁਲਾਜ਼ਮਾਂ ਤੋਂ ਟੈਂਟ ਪੁਟਵਾਇਆ ਗਿਆ। ਪ੍ਰਸ਼ਾਸਨ ਨੇ ਲੋਕ ਸੰਗਰਾਮ ਮੰਚ ਨੂੰ ਮਜ਼ਦੂਰਾਂ ਅਤੇ ਲੋਕਾਂ ਨਾਲ ਲੜਾਉਣ ਦੀ ਕੋਝੀ ਚਾਲ ਚੱਲੀ ਜੋ ਮੰਚ ਦੇ ਚੇਤੰਨ ਰੂਪ ਵਿਚ ਨਾਕਾਮ ਕੀਤੀ। ਇਸ ਮੌਕੇ ਨਾਟਕ &#39&#39ਛਿਪਣ ਤੋਂ ਪਹਿਲਾ&#39&#39 ਅਤੇ ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ ਦੇ ਕਲਾਕਾਰਾਂ ਨੇ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਗੁਰਮੀਤ ਜੱਜ, ਨਵਦੀਪ, ਜਗਰਾਜ ਨੇ ਗੀਤ ਸੰਗੀਤ ਰਾਹੀਂ ਸ਼ਰਧਾਂਜ਼ਲੀ ਭੇਂਟ ਕੀਤੀ। ਬੀ. ਕੇ. ਯੂ. ਦੇ ਪ੍ਰਧਾਨ ਸੁਰਜੀਤ ਫੂਲ, ਨੌਜ਼ਵਾਨ ਆਗੂ ਨਵਕਿਰਨ, ਲੋਕ ਸੰਗਰਾਮ ਮੰਚ ਦੀ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ ਮਜ਼ਦੂਰ ਜਥੇਬੰਦੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜੈਲ ਸਿੰਘ, ਲੋਕ ਸੰਗਰਾਮ ਮੰਚ ਪੰਜਾਬ ਦੇ ਜਨਰਲ ਸਕੱਤਰ ਬਲਵੰਤ ਮੱਖੂ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦੇ ਕਿਹਾ ਕਿ ਮੌਜ਼ੂਦਾ ਰਾਜ ਪ੍ਰਬੰਧ ਸ਼ਹੀਦਾਂ ਦੇ ਸੁਪਨਿਆਂ ਦਾ ਨਹੀਂ ਹੈ। ਉਨ•ਾਂ ਦੇ ਸੁਪਨਿਆਂ ਦਾ ਰਾਜ ਲਿਆਉਣ ਲਈ ਜੱਦੋ ਜਹਿਦ ਤੇਜ਼ ਕਰਨੀ ਚਾਹੀਦੀ ਹੈ। ਸਟੇਜ਼ ਦੀ ਭੂਮਿਕਾ ਰਾਜੇਸ਼ ਮਲਹੋਤਰਾ ਸੂਬਾ ਕਮੇਟੀ ਮੈਂਬਰ ਨੇ ਬਾਖੂਬੀ ਨਿਭਾਈ।

Related Articles

Back to top button