Ferozepur News

ਐਸ ਬੀ ਐਸ ਸਟੇਟ ਟੈਕਨੀਕਲ ਕੈਂਪਸ ਵਿਚ ਜਾਗਰਣ ਦਾ ਆਯੋਜਨ

ਐਸ ਬੀ ਐਸ ਸਟੇਟ ਟੈਕਨੀਕਲ ਕੈਂਪਸ ਵਿ¤ਚ ਜਾਗਰਣ ਦਾ ਆਯੋਜਨ    ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿ¤ਚ ਸਮੂਹ ਸਟਾਫ ਦੇ ਸਹਿਯੋਗ ਨਾਲ ਵਾਰਸ਼ਿਕ ਮਾਂ ਭਗਵਤੀ ਜਾਗਰਣ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ[ਇਸ ਜਾਗਰਣ ਵਿ¤ਚ ਸੰਸਥਾ ਦੇ ਸਟਾਫ ਮੈਂਬਰਾਂ ਨੇ ਪਰਿਵਾਰਾਂ ਸਮੇਤ ਰਾਤ ਭਰ ਹਾਜ਼ਰੀ ਭਰੀ ਅਤੇ ਬਹੁਗਿਣਤੀ ਵਿ¤ਚ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ[ਇਸ ਜਾਗਰਣ ਵਿੱਚ ਬਰਨਾਲੇ ਤੋਂ ਰਾਕੇਸ਼ ਰਾਧੇ ਅਤੇ ਪਾਰਟੀ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਭਜਨ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ ???????????????????????????????????? ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੰਸਥਾ ਦੇ ਡਾਇਰੈਕਟਰ ਡਾ ਟੀ ਐਸ ਸਿੱਧੂ ਨੇ ਦ¤ਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਸੰਸਥਾ ਵਿ¤ਚ ਹਰ ਸਾਲ ਜਾਗਰਣ ਕਰਵਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਤਾਂ ਜੋ ਇਥੋਂ ਦੇ ਵਿਦਿਆਰਥੀਆਂ ਵਿ¤ਚ ਚੰਗੇ ਸੰਸਕਾਰਾਂ ਦਾ ਸੰਚਾਰ ਹੋ ਸਕੇ ਅਤੇ ਉਹ ਇੱਕ ਵਧੀਆ ਸ਼ਖਸ਼ੀਅਤ ਦੇ ਮਾਲਕ ਬਣਕੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਣ[ਡਾ. ਸਿੱਧੂ ਨੇ ਜਗਰਾਤਾ ਪਾਰਟੀ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ[ ਜਾਗਰਣ ਪਾਰਟੀ ਨੇ ਰਾਤ ਭਰ ਮਾਤਾ ਦਾ ਗੁਣਗਾਨ ਕੀਤਾ[ਜਾਗਰਣ ਦੌਰਾਨ ਮਨਮੋਹਕ ਝਾਕੀਆਂ ਦੀ ਪੇਸ਼ਕਾਰੀ ਵੀ ਕੀਤੀ ਗਈ[ਸਵੇਰੇ ਤਾਰਾਰਾਣੀ ਦੀ ਕਥਾ, ਭਜਨ ਅਤੇ ਆਰਤੀ ਉਪਰੰਤ ਪ੍ਰਸ਼ਾਦ ਵੰਡਿਆ ਗਿਆ[

Related Articles

Back to top button