Ferozepur News

ਵਿਸ਼ਵ ਟੀ ਬੀ ਦਿਵਸ ਮੌਕੇ ਵਿਸ਼ਾਲ ਰੈਲੀ ਕੱਢ ਕੇ ਲੋਕਾਂ ਨੂੰ ਟੀ ਬੀ ਦੀ ਬਿਮਾਰੀ ਪ੍ਰਤੀ ਕੀਤਾ ਜਾਗਰੂਕ    

sanmanatਫਿਰੋਜ਼ਪੁਰ 25 ਮਾਰਚ (ਏ.ਸੀ.ਚਾਵਲਾ): ਵਿਸ਼ਵ ਭਰ ਵਿਚ ਮਨਾਏ ਜਾ ਰਹੇ ਟੀ ਬੀ ਦਿਵਸ ਦੇ ਸਬੰਧ ਵਿਚ ਆਰ ਐਨ ਟੀ ਸੀ ਪੀ ਅਤੇ ਕੈਥੋਲਿਕ ਹੈਲਥ ਐਸੋਸੀਏਸ਼ਨ ਪ੍ਰੋਜੈਕਟ ਤਹਿਤ ਫਿਰੋਜ਼ਪੁਰ ਵਿਖੇ ਟੀ ਬੀ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਾਜ ਟੀ.ਬੀ ਅਫਸਰ ਡਾ.ਬਲਬੀਰ ਸਿੰਘ ਅਤੇ ਸਿਵਲ ਸਰਜਨ ਡਾ.ਵਾਈ.ਕੇ ਗੁਪਤਾ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸਿਵਲ ਹਸਪਤਾਲ ਤੋਂ ਇਕ ਵਿਸ਼ੇਸ਼ ਟੀ ਬੀ ਦੀ ਬਿਮਾਰੀ ਪ੍ਰਤੀ ਜਾਗਰੂਕ ਰੈਲੀ ਵੀ ਕੱਢੀ ਗਈ। ਜਿਸ ਨੂੰ ਹਰੀ ਝੰਡੀ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕਮਲ ਸ਼ਰਮਾ ਨੇ ਦਿੱਤੀ। ਇਸ ਮੌਕੇ ਅਕਸ਼ੇ ਪ੍ਰੋਜੈਕਟ ਦੇ ਕੋਆਰਡੀਨੇਟਰ ਕਮਲ ਕਿਸ਼ੋਰ, ਸਿਵਲ ਹਸਪਤਾਲ ਫਿਰੋਜ਼ਪੁਰ ਦੇ ਜ਼ਿਲ•ਾ ਟੀ ਬੀ ਅਫਸਰ ਡਾ. ਰਜੇਸ਼ ਭਾਸਕਰ, ਮੈਡੀਕਲ ਅਫਸਰ ਤਰੁਣ ਪਾਲ ਸੋਢੀ ਨੇ ਹਾਜਰੀਨ ਨੂੰ ਵਿਸ਼ਵ ਟੀ ਬੀ ਦਿਵਸ ਦੀ ਮਹੱਤਤਾ ਅਤੇ ਇਸ ਬਿਮਾਰੀ ਦੇ ਲੱਛਣ ਅਤੇ ਇਸ ਦੀ ਰੋਕਥਾਮ ਸਬੰਧ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸਿਵਲ ਹਸਪਤਾਲ ਫਿਰੋਜਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਦੀਪ ਅਗਰਵਾਲ, ਡਾ. ਗੁਰਮੇਜ ਗੋਰਾਇਆ ਨੇ ਵੀ ਟੀ ਬੀ ਦੀ ਭਿਆਨਕ ਬਿਮਾਰੀ ਪ੍ਰਤੀ ਆਏ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ•ਾ ਪ੍ਰੋਜੈਕਟ ਦੀ ਸਹਿਯੋਗੀ ਸੰਸਥਾਵਾਂ ਅਤੇ ਜ਼ਿਲ•ਾ ਟੀ ਬੀ ਫੌਰਮ ਦੇ ਮੈਂਬਰਾਂ ਨੇ ਵੀ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਟੀ ਬੀ ਦੇ ਸਬੰਧ ਵਿਚ ਵਧੀਆ ਕਾਰਗੁਜਾਰੀ ਅਤੇ ਸਮਾਜਿਕ ਸੰਸਥਾਵਾਂ ਅਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅਕਸ਼ੇ ਪ੍ਰੋਜੈਕਟ ਦੇ ਕੋਆਰਡੀਨੇਟਰ ਕਮਲ ਕਿਸ਼ੋਰ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਵਿਅਕਤੀ ਨੂੰ ਵੀ ਦੋ ਹਫਤੇ ਤੋਂ ਲਗਾਤਾਰ ਖਾਂਸੀ ਆ ਰਹੀ ਹੋਵੇ ਤਾਂ ਉਹ ਆਪਣੀ ਬਲਗਮ ਨੇੜੇ ਦੇ ਸਿਹਤ ਕੇਂਦਰ ਤੋ ਚੈਕ ਕਰਵਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੜਦੀਕਲ•ਾ ਯੂਥ ਕਲੱਬ ਦੇ ਪ੍ਰਧਾਨ ਜਗਤਾਰ ਸਿੰਘ, ਟੀ ਬੀ ਫੌਰਮ ਦੇ ਮੈਂਬਰ ਹਰੀਸ਼ ਮੌਂਗਾ, ਏ ਸੀ ਚਾਵਲਾ, ਅਸ਼ੋਕ ਬਜਾਜ, ਪ੍ਰੀਤ ਜੋਸਨ, ਇੰਦਰ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗਰੋਵਰ, ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਮਹਿਤਾ ਅਤੇ ਹੋਰ ਵੀ ਕਈ ਹਾਜ਼ਰ ਸਨ।

Related Articles

Back to top button