Ferozepur News

ਸਿਵਲ ਸਰਜਨ ਵਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ

- ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਨਹੀਂ ਆਉਣ ਅਤੀ ਜਾਵੇਗੀ ਕੋਈ ਦਿੱਕਤ —ਸਿਵਲ ਸਰਜਨ

ਸਿਵਲ ਸਰਜਨ ਵਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ

ਸਿਵਲ ਸਰਜਨ ਵਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ
– ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਜਾਣਿਆ ਹਾਲ
– ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਨਹੀਂ ਆਉਣ ਅਤੀ ਜਾਵੇਗੀ ਕੋਈ ਦਿੱਕਤ —ਸਿਵਲ ਸਰਜਨ
– ਡਾਇਗਨੋਸਟਿਕ ਸੇਵਾਵਾਂ ਦੀ ਵੀ ਕੀਤੀ ਸਮੀਖਿਆ
– ਸਾਫ਼ ਸਫਾਈ ਦਾ ਰੱਖਿਆ ਜਾਵੇ ਪੂਰਾ ਖਿਆਲ

ਫ਼ਿਰੋਜ਼ਪੁਰ 2 ਨਵੰਬਰ, 2026: ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸੂਬੇ ਵਿੱਚ ਸਰਕਾਰੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਅੱਜ ਸਿਵਲ ਸਰਜਨ ਫ਼ਿਰੋਜ਼ਪੁਰ ਡਾਕਟਰ ਪਰਮਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਹਸਪਤਾਲ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਡਾਇਗਨੋਸਟਿਕ ਸੇਵਾਵਾ ਦਾ ਜਾਇਜ਼ਾ ਲਿਆ ਅਤੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।

ਆਪਣੇ ਨਿਰੀਖਣ ਦੌਰਾਨ ਸਿਵਲ ਸਰਜਨ ਫਿਰੋਜ਼ਪੁਰ ਡਾ. ਪਰਮਿੰਦਰ ਸਿੰਘ ਨੇ ਹਸਪਤਾਲ ਦੇ ਪ੍ਰਮੁੱਖ ਹਿੱਸਿਆਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਵੱਲੋਂ ਐਮਰਜੈਂਸੀ ਵਾਰਡ, ਓ.ਪੀ.ਡੀ, ਓ.ਟੀ., ਲੈਬੋਰੇਟਰੀ, ਨਸ਼ਾ ਛੁਡਾਊ ਕੇਂਦਰ, ਐਕਸਰੇ, ਲੇਬਰ ਰੂਮ, ਮੋਰਚਰੀ, ਆਈ.ਸੀ.ਯੂ. ਵਾਰਡ, ਓਟ ਕੇਂਦਰ, ਆਕਸੀਜਨ ਪਲਾਂਟ, ਵਨ ਸਖੀ ਸਟਾਪ ਸੈਂਟਰ ਸਮੇਤ ਵੱਖ-ਵੱਖ ਵਾਰਡ ‘ਚ ਵਿਜ਼ਿਟ ਕੀਤੀ।
ਇਸ ਮੌਕੇ ਜਿੱਥੇ ਉਨ੍ਹਾਂ ਐਮਰਜੈਂਸੀ ਵਾਰਡ ਵਿੱਚ ਇਲਾਜ ਲਈ ਆਏ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਦਵਾਈਆਂ ਦੀ ਉਪਲਬਧਤਾ ਦੀ ਜਾਂਚ ਕੀਤੀ ਗਈ ਉੱਥੇ ਹੀ ਜੱਚਾ-ਬੱਚਾ ਵਾਰਡ ਵਿੱਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਲਈ ਉਪਲਬਧ ਸਹੂਲਤਾਂ ਤੇ ਸਾਫ਼-ਸਫ਼ਾਈ ਦਾ ਨਿਰੀਖਣ ਕੀਤਾ ਗਿਆ।
ਇਸ ਦੌਰਾਨ ਐਕਸ-ਰੇ ਰੂਮ, ਲੈਬੋਰਟਰੀ ਅਤੇ ਮੋਰਚਰੀ ਵਿੱਚ ਮਸ਼ੀਨਾਂ ਦੀ ਕਾਰਜਪ੍ਰਣਾਲੀ, ਟੈਸਟਿੰਗ ਕਿੱਟਾਂ ਅਤੇ ਸਟਾਫ਼ ਦੀ ਹਾਜ਼ਰੀ ਦੀ ਜਾਂਚ ਕੀਤੀ ਗਈ। ਆਪਣੀ ਇਸ ਫੈਰੀ ਦੌਰਾਨ ਉਹਨਾਂ ਡਾਇਗਨੌਸਟਿਕ ਸੇਵਾਵਾਂ ਐਕਸ-ਰੇ, ਅਲਟਰਾਸਾਊਂਡ, ਸੀ.ਟੀ. ਸਕੈਨ ਅਤੇ ਲੈਬਾਰਟਰੀ ਵਿੱਚ ਫੁੱਲੀ ਆਟੋਮੈਟਿਕ ਐਨਾਲਾਈਜ਼ਰ ਅਤੇ ਸੈਮੀ ਆਟੋਮੈਟਿਕ ਐਨਾਲਾਈਜ਼ਰ ਦੀ ਸਮੀਖਿਆ ਕੀਤੀ।ਇਸ ਮੌਕੇ ਉਹਨਾਂ ਆਕਸੀਜਨ ਸਲੰਡਰਾਂ ਅਤੇ ਪਾਈਪ ਲਾਈਨਾਂ ਦੀ ਸਥਿਤੀ ਦੀ ਵੀ ਜਾਂਚ ਕੀਤੀ।
ਇਸ ਦੌਰਾਨ ਡਾਕਟਰ ਪਰਮਿੰਦਰ ਸਿੰਘ ਨੇ ਵਾਰਡਾਂ ਵਿੱਚ ਦਾਖ਼ਲ ਮਰੀਜ਼ਾਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਮੁਫ਼ਤ ਦਵਾਈਆਂ, ਖਾਣਾ ਅਤੇ ਹੋਰ ਸਰਕਾਰੀ ਸਹੂਲਤਾਂ ਬਾਰੇ ਪੁੱਛਿਆ।
ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਹਸਪਤਾਲ ਵਿੱਚ ਇਲਾਜ਼ ਲਈ ਆਨ ਵਾਲੇ ਮਰੀਜ਼ਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਡਾ. ਨਿਖਿਲ ਐਸ.ਐਮ.ਓ. , ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਡਾ. ਰਿਸ਼ਬ, ਡਾ. ਮਾਨਿਕ , ਸੁਮਿਤ ਏ.ਅੱਚ.ਏ. ਅਤੇ ਮੈਡਮ ਸ਼ਾਇਨਾ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button