Ferozepur News

03 ਨਵੰਬਰ ਨੂੰ ਪਿੰਡੀ ਵਿਖੇ ਕਰਵਾਇਆ ਜਾਵੇਗਾ ਵਿਸ਼ਾਲ ਗੁਰਮਤਿ ਸਮਾਗਮ- ਅਸ਼ੋਕ ਬਹਿਲ/ ਡਾ ਨਰਿੰਦਰ ਸਿੰਘ

03 ਨਵੰਬਰ ਨੂੰ ਪਿੰਡੀ ਵਿਖੇ ਕਰਵਾਇਆ ਜਾਵੇਗਾ ਵਿਸ਼ਾਲ ਗੁਰਮਤਿ ਸਮਾਗਮ- ਅਸ਼ੋਕ ਬਹਿਲ/ ਡਾ ਨਰਿੰਦਰ ਸਿੰਘ

ਫ਼ਿਰੋਜ਼ਪੁਰ, 2026: ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਪਿੰਡ ਪਿੰਡੀ ਵਿਖੇ ਮਿਤੀ 03 ਨਵੰਬਰ 2026, ਦਿਨ ਮੰਗਲਵਾਰ ਨੂੰ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਉਦੇਸ਼ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ, ਧਾਰਮਿਕ ਚੇਤਨਾ ਦਾ ਪ੍ਰਸਾਰ ਕਰਨਾ ਅਤੇ ਆਪਸੀ ਭਾਈਚਾਰੇ, ਪ੍ਰੇਮ ਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਨਰਿੰਦਰ ਸਿੰਘ ਡਾਇਰੈਕਟਰ ਐਸ ਐਮ ਡੀ ਸਮਾਰਟ ਸਕੂਲ ਅਤੇ ਅਸ਼ੋਕ ਬਹਿਲ ਜਿਲ੍ਹਾ ਸੰਯੋਜਕ ਵਿਰਸਾ ਸੰਭਾਲ ਟਰੱਸਟ ਨੇ ਦਸਿਆ ਕਿ
ਸਮਾਗਮ ਦੌਰਾਨ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਿਆ ਜਾਵੇਗਾ। ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ।
ਉਹਨਾਂ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਬਾਬਾ ਹਰਮੇਸ਼ ਦਾਸ (ਸ਼੍ਰੀ ਰਾਮ ਥੰਮਨ), ਸੰਤ ਬਾਬਾ ਰਾਜਿੰਦਰ ਸਿੰਘ(ਡੇਰਾ ਭਜਨਗੜ੍ਹ) ਅਤੇ ਸ਼੍ਰੀ ਰਾਮ ਗੋਪਾਲ ਸਰਪ੍ਰਸਤ ਵਿਰਸਾ ਸੰਭਾਲ ਟਰੱਸਟ ਆਦਿ ਆਪਣੇ ਵਿਚਾਰ ਰੱਖਣਗੇ
ਇਹ ਸਮਾਗਮ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ, ਐੱਸ.ਐੱਮ.ਡੀ. ਸਮਾਰਟ ਸਕੂਲ, ਪਿੰਡੀ (ਫ਼ਿਰੋਜ਼ਪੁਰ) ਵਿਖੇ ਹੋਵੇਗਾ
ਉਹਨਾਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਬਾਣੀ ਨਾਲ ਜੁੜੀਏ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਅਤੇ ਸਮਾਜ ਵਿੱਚ ਪ੍ਰੇਮ, ਸੇਵਾ ਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ।

Related Articles

Leave a Reply

Your email address will not be published. Required fields are marked *

Back to top button