
Ferozepur News
ਪੰਜਾਬ ਗੌਰਮੈਂਟ ਪੈਨਸ਼ਨਰਜ਼ ਅਸੋਸ਼ੀਏਸ਼ਨ ਵੱਲੋ ਮਾਸਿਕ ਮੀਟਿੰਗ ਦਾ ਆਯੋਜਨ
ਪੰਜਾਬ ਗੌਰਮੈਂਟ ਪੈਨਸ਼ਨਰਜ਼ ਅਸੋਸ਼ੀਏਸ਼ਨ ਵੱਲੋ ਮਾਸਿਕ ਮੀਟਿੰਗ ਦਾ ਆਯੋਜਨ

ਫਿਰੋਜ਼ਪੁਰ 13 ਅਕਤੂਬਰ 2026: ਪੰਜਾਬ ਗੌਰਮੈਂਟ ਪੈਨਸ਼ਨਰਜ਼ ਅਸੋਸ਼ੀਏਸ਼ਨ (ਰਜਿ) ਫਿਰੋਜ਼ਪੁਰ ਦੀ ਮਾਸਿਕ ਮੀਟਿੰਗ ਗੁਰਪ੍ਰਤਾਪ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ । ਇਸ ਮੌਕੇ ਅਜੀਤ ਸਿੰਘ ਸੋਢੀ ਸਕੱਤਰ ਨੇ ਦੱਸਿਆ ਕਿ ਮਿਤੀ 10 ਅਕਤੂਬਰ 2020 ਨੂੰ ਸੰਗਰੂਰ ਵਿਖੇ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਤੇ ਮਾਸਿਕ ਮੀਟਿੰਗ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਗੁਰਪ੍ਰਤਾਪ ਸਿੰਘ ਪ੍ਰਧਾਨ, ਓਪੀ ਗਾਬਾ ਐਡਵੋਕੇਟ ਸਰਪਰਸਤ, ਸ. ਬੂਟਾ ਸਿੰਘ ਵਾਈਸ ਪ੍ਰਧਾਨ , ਦੀਪਕ ਕੁਮਾਰ ਜਨਰਲ ਸਕੱਤਰ, ਦਿਨੇਸ਼ ਕੁਮਾਰ ਕਟਾਰੀਆ ਤੇ ਸੁਨੀਲ ਕੁਮਾਰ ( ਰਿਟਾ.)ਐਸਡੀਓ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਾਂ ਮੰਨਣ ਅਤੇ ਮੁਲਾਜ਼ਮਾਂ ਵਿਰੁੱਧ ਕੀਤੀਆਂ ਜਾ ਰਹੀਆਂ ਬੇਰੁਖੀਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਵਿਰੋਧ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਕੋਈ ਵੀ ਮੰਗਾਂ ਨਹੀਂ ਮੰਨ ਰਹੀ ਜਿਸ ਸਬੰਧੀ ਵੱਡੇ ਐਕਸ਼ਨ ਕੀਤੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਈ। ।
ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਆਕਾਸ਼ ਗਜਾਊ ਨਾਅਰੇ ਮਾਰੇ। ਇਸ ਮੌਕੇ ਪਿੱਪਲ ਸਿੰਘ ਸਾਂਝੇ ਫਰੰਟ ਦੇ ਕੋਆਰਡੀਨੇਟਰ ਅਤੇ ਮਹਿੰਦਰ ਸਿੰਘ ਜਨਰਲ ਸਕੱਤਰ ਸੀਨੀਅਰ ਸਿਟੀਜਨ ਕੌਂਸਲ ਨੇ ਦੱਸਿਆ ਕਿ ਸਰਕਾਰ ਨੇ ਨਾ ਡੀ.ਏ ਦੀ ਮੰਗ ਪੂਰੀ ਕੀਤੀ ਨਾਂ 15-1-15 ਅਤੇ ਨਾਂ 17-7-20 ਦਾ ਪੱਤਰ ਵਾਪਸ ਲਏ ਅਤੇ ਨਾ ਹੀ 2.59 ਫੈਕਟਰ ਪੂਰਾ ਕਰਨ ਬਾਰੇ ਗੱਲ ਕੀਤੀ ਸਗੋਂ ਹਰ ਮੁਹਾਜ ਤੇ ਝੂਠ ਮਾਰ ਕੇ ਵਕਤ ਟਪਾ ਰਹੀ ਹੈ।
ਇਸ ਮੌਕੇ ਪੈਨਸ਼ਨ ਨੇ ਫੈਸਲਾ ਕੀਤਾ ਹੈ ਕਿ ਆਪ ਸਰਕਾਰ ਦਾ ਡੱਟ ਕੇ 2027 ਦੇ ਇਲੈਕਸ਼ਨ ਵਿੱਚ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿੱਚ ਬੀ.ਕੇ ਵੋਹਰਾ,ਪਰਮਜੀਤ ਸਿੰਘ ਰੋਡਵੇਜ਼, ਸ੍ਰੀ ਰਾਜਨ ਸੈਸ਼ਨ ਕੋਰਟ, ਓ.ਪੀ ਗੁੰਬਰ, ਸ੍ਰੀ ਸੁਰਿੰਦਰ ਜੋਸ਼ਨ ਵਿਤ ਸਕੱਤਰ, ਸਵਰਨਜੀਤ ਵਾਈਸ ਪ੍ਰਧਾਨ, ਸ੍ਰੀ ਬਹਿਲ ਸਾਹਿਬ ਪੁਲਿਸ ਵਿਭਾਗ, ਗੁਰਚਰਨ ਸਿੰਘ ਸਾਦੇ ਹਾਸ਼ਮ, ਦਰਸ਼ਨ ਸਿੰਘ ਹੂਸੈਨੀਵਾਲਾ, ਰਕੇਸ਼ ਜੈਨ ਅਤੇ ਰਾਕੇਸ਼ ਨਰੂਲਾ ਵੀ ਹਾਜਰ ਸਨ।




