
ਫਿਰੋਜ਼ਪੁਰ ਫਾਊਂਡੇਸ਼ਨ ਵੱਲੋਂ ਰੇਲਵੇ ਨਾਲ ਮਿਲ ਕੇ “ਇੱਕ ਦਿਨ, ਇੱਕ ਘੰਟਾ, ਇੱਕ ਸਾਥ” ਸਾਂਝੀ ਸ਼੍ਰਮਦਾਨ ਮੁਹਿੰਮ

ਫਿਰੋਜ਼ਪੁਰ ਫਾਊਂਡੇਸ਼ਨ ਵੱਲੋਂ ਰੇਲਵੇ ਨਾਲ ਮਿਲ ਕੇ “ਇੱਕ ਦਿਨ, ਇੱਕ ਘੰਟਾ, ਇੱਕ ਸਾਥ” ਸਾਂਝੀ ਸ਼੍ਰਮਦਾਨ ਮੁਹਿੰਮ
ਫਿਰੋਜ਼ਪੁਰ, 1 ਅਕਤੂਬਰ 2026: ਸਵੱਛਤਾ ਹੀ ਸੇਵਾ 2026 ਤਹਿਤ ਅੱਜ ਫਿਰੋਜ਼ਪੁਰ ਫਾਊਂਡੇਸ਼ਨ ਵੱਲੋਂ ਉੱਤਰੀ ਰੇਲਵੇ, ਫਿਰੋਜ਼ਪੁਰ ਡਿਵੀਜ਼ਨ ਦੇ ਸਹਿਯੋਗ ਨਾਲ “ਇੱਕ ਦਿਨ, ਇੱਕ ਘੰਟਾ, ਇੱਕ ਸਾਥ” ਸਾਂਝੀ ਸ਼੍ਰਮਦਾਨ ਮੁਹਿੰਮ ਵਿੱਚ ਭਾਗ ਲਿਆ ਗਿਆ।
ਇਹ ਸ਼੍ਰਮਦਾਨ ਸੂਰਿਆਵਾਟਿਕਾ ਗਾਰਡਨ, DRM ਦਫ਼ਤਰ ਦੇ ਸਾਹਮਣੇ ਸਵੇਰੇ 8:00 ਵਜੇ ਕਰਵਾਇਆ ਗਿਆ।
ਇਸ ਮੌਕੇ ਫਿਰੋਜ਼ਪੁਰ ਫਾਊਂਡੇਸ਼ਨ ਦੇ Founder ਸ਼੍ਰੀ ਸ਼ਲਿੰਦਰ ਕੁਮਾਰ ਦੀ ਅਗਵਾਈ ਹੇਠ ਕੁਲਦੀਪ ਬਜਾਜ, ਮੁਨੀਸ਼ ਸਚਦੇਵਾ, ਕਮਲ ਸੰਧੂ, ਜਿੰਮੀ ਕੱਕੜ, ਰਤਨ ਸਿੰਘ, ਸੰਜੀਵ ਕੁਮਾਰ, ਸੰਜੀਵ ਜੰਜੀ, ਗੌਰੀ ਸ਼ੰਕਰ ਅਤੇ ਦੀਪਕ ਸ਼ਰਮਾ ਸਮੇਤ ਮੈਂਬਰਾਂ ਨੇ ਸ਼੍ਰਮਦਾਨ ਵਿੱਚ ਭਾਗ ਲਿਆ।
ਰੇਲਵੇ ਵੱਲੋਂ ADRM ਸ਼੍ਰੀ ਨਿਤਿਨ ਗਰਗ, DCM ਮਿਸ ਪਾਇਲ, CMS ਡਾ. ਰੰਜਨਾ ਸਹਿਗਲ ਅਤੇ ENHM ਸ਼੍ਰੀ ਸੰਤੋਸ਼ ਕੁਮਾਰ ਸਮੇਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਇਸ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ।
ਇਸ ਸਾਂਝੀ ਮੁਹਿੰਮ ਰਾਹੀਂ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਸਾਫ਼-ਸੁਥਰੇ ਵਾਤਾਵਰਣ ਦਾ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ।
ਫਿਰੋਜ਼ਪੁਰ ਫਾਊਂਡੇਸ਼ਨ
ਸਵੱਛਤਾ — ਸਾਡੀ ਸਾਂਝੀ ਜ਼ਿੰਮੇਵਾਰੀ




