Ferozepur News

ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਬਬੀਤਾ ਨੇ ਐਸ.ਆਈ.ਆਰ ਤਹਿਤ ਲੱਗੇ ਕੈਂਪਾਂ ਦੌਰਾਨ ਕੀਤੀ ਵਿਜਿਟ

ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਬਬੀਤਾ ਨੇ ਐਸ.ਆਈ.ਆਰ ਤਹਿਤ ਲੱਗੇ ਕੈਂਪਾਂ ਦੌਰਾਨ ਕੀਤੀ ਵਿਜਿਟ

ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਬਬੀਤਾ ਨੇ ਐਸ.ਆਈ.ਆਰ ਤਹਿਤ ਲੱਗੇ ਕੈਂਪਾਂ ਦੌਰਾਨ ਕੀਤੀ ਵਿਜਿਟ
‎ -ਕੈਂਪਾਂ ਵਿੱਚ ਐਸ.ਆਈ.ਆਰ ਤਹਿਤ ਚੱਲ ਰਹੇ ਕੰਮ ਦੀ ਕੀਤੀ ਚੈਕਿੰਗ
‎-ਕੈੰਪਾਂ ਦੌਰਾਨ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ‘ਤੇ  ਵੋਟਾਂ ਦੀ ਰਜਿਸਟਰੇਸ਼ਨ, ਦਰੁਸਤੀ ਆਦਿ ਲਈ ਵੋਟਰਾਂ ਦੇ ਭਰੇ ਗਏ ਫਾਰਮ

‎ਫ਼ਿਰੋਜ਼ਪੁਰ, 6 ਸਤੰਬਰ 2026.
‎ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ -2026) ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਪੋਲਿੰਗ ਸਟੇਸ਼ਨਾਂ ‘ਤੇ  ਵਿਸ਼ੇਸ਼ ਕੈਂਪ ਲਗਾ ਕੇ ਬੂਥ ਲੈਵਲ ਅਫਸਰਾਂ ਵੱਲੋਂ ਆਪਣੇ ਪੋਲਿੰਗ ਬੂਥ ਤੇ ਬੈਠ ਕੇ ਲੋਕਾਂ ਪਾਸੋਂ ਨਵੀਂ ਵੋਟ ਰਜਿਸਟ੍ਰੇਸ਼ਨ, ਵੋਟ ਵਿੱਚ ਕਿਸੇ ਕਿਸਮ ਦੀ ਦਰੁਸਤੀ, ਵੋਟ ਨੰ. ਸ਼ਿਫਟ ਕਰਨ, ਐਪਿਕ ਕਾਰਡ ਦੀ ਰਿਪਲੇਸਮੈਂਟ, ਪੀ.ਡਬਲਿਉ.ਦੀ ਵੋਟਰਜ਼ ਦੀ ਮਾਰਕਿੰਗ ਸਬੰਧੀ ਫਾਰਮ ਭਰਨ ਦਾ ਕੰਮ ਕੀਤਾ ਗਿਆ। ਇਸ ਦੌਰਾਨ ਕਮਿਸ਼ਨਰ ਫਿਰੋਜਪੁਰ ਡਿਵੀਜ਼ਨ-ਕਮ-ਰੋਲ ਅਬਜਰਵਰ ਬਬੀਤਾ  ਆਈ.ਏ.ਐਸ ਵਲੋਂ ਚੋਣ ਹਲਕਾ 76 ਫਿਰੋਜ਼ਪੁਰ ਸ਼ਹਿਰ ਅਤੇ ਚੋਣ ਹਲਕਾ 78 ਗੁਰੂਹਰਸਹਾਏ ਦੇ ਵੱਖ ਵੱਖ ਪੋਲਿੰਗ ਬੂਥਾਂ ਤੇ ਵਿਜਿਟ ਕੀਤੀ ਗਈ ਅਤੇ ਕੈਂਪਾਂ ਵਿੱਚ ਵੋਟਾਂ ਦੀ ਸੁਧਾਈ ਸਬੰਧੀ ਚੱਲ ਰਹੇ ਕੰਮ ਦੀ ਚੈਕਿੰਗ ਕੀਤੀ ਗਈ|
‎ਕਮਿਸ਼ਨਰ ਫਿਰੋਜਪੁਰ ਡਿਵੀਜ਼ਨ ਬਬੀਤਾ ਨੇ ਦੱਸਿਆ ਕਿ ਅੱਜ ਇਹ ਵਿਸ਼ੇਸ਼ ਕੈਂਪ ਸਵੇਰੇ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਲਗਾਏ ਗਏ, ਜਿੱਥੇ ਸਮੂਹ ਬੂਥ ਲੈਵਲ ਅਫ਼ਸਰ (ਬੀਐਲਓ) ਨੇ ਹਾਜ਼ਰ ਰਹਿ ਕੇ ਯੋਗ ਵੋਟਰਾਂ ਦੇ ਨਵੀਂ ਵੋਟ ਦੀ ਰਜਿਸਟ੍ਰੇਸ਼ਨ, ਪੁਰਾਣੀ ਵੋਟਾਂ ਚ ਦਰੁਸਤੀ ਆਦਿ ਸਬੰਧੀ ਫਾਰਮ ਭਰਵਾਏ ਗਏ ਹਨ|
‎ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਨੂੰ ਸਫਲ ਬਣਾਉਣ ਲਈ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੀ ਡਿਊਟੀ ਲਗਾਈ ਗਈ ਸੀ, ਤਾਂ ਜੋ ਐਸ ਆਈਆਰ ਤਹਿਤ ਚੱਲ ਰਹੇ ਕੰਮ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ| ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੋਟ ਰਜਿਸਟਰੇਸ਼ਨ ਆਦਿ ਸਬੰਧੀ ਫਾਰਮ ਈਸੀਆਈ ਨੈਟ (ECINet) ਪੋਰਟਲ ਤੇ ਆਨਲਾਈਨ ਵੀ ਭਰੇ ਜਾ ਸਕਦੇ ਹਨ। ਵੋਟ ਰਜ਼ਿਸਟ੍ਰੇਸ਼ਨ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਸਮਸਿੱਆ ਲਈ ਟੋਲ ਫ੍ਰੀ ਨੰਬਰ 1950 ਤੇ ਸਪੰਰਕ ਕੀਤਾ ਜਾ ਸਕਦਾ ਹੈ

Related Articles

Leave a Reply

Your email address will not be published. Required fields are marked *

Back to top button