Ferozepur News

ਇੱਕ ਮਹੀਨੇ ਤੋਂ ਧਰਨੇ ‘ਤੇ ਬੈਠੇ ਮਜਬੂਰ ਨੇਤਰਹੀਣਾਂ ਵੱਲੋਂ ਅਧਿਆਪਕ ਦਿਵਸ ਦੇ ਮੌਕੇ ‘ਤੇ ਭਾਵੁਕ ਅਤੇ ਵਿਚਾਰਸ਼ੀਲ ਸੁਨੇਹਾ

ਇੱਕ ਮਹੀਨੇ ਤੋਂ ਧਰਨੇ 'ਤੇ ਬੈਠੇ ਮਜਬੂਰ ਨੇਤਰਹੀਣਾਂ ਵੱਲੋਂ ਅਧਿਆਪਕ ਦਿਵਸ ਦੇ ਮੌਕੇ 'ਤੇ ਭਾਵੁਕ ਅਤੇ ਵਿਚਾਰਸ਼ੀਲ ਸੁਨੇਹਾ

ਇੱਕ ਮਹੀਨੇ ਤੋਂ ਧਰਨੇ ‘ਤੇ ਬੈਠੇ ਮਜਬੂਰ ਨੇਤਰਹੀਣਾਂ ਵੱਲੋਂ ਅਧਿਆਪਕ ਦਿਵਸ ਦੇ ਮੌਕੇ ‘ਤੇ ਭਾਵੁਕ ਅਤੇ ਵਿਚਾਰਸ਼ੀਲ ਸੁਨੇਹਾ

ਚੰਡੀਗੜ੍ਹ / ਪੰਜਾਬ: 5-9-2026:

5 ਅਗਸਤ 2026 ਤੋਂ ‘ਨੇਤਰਹੀਣ ਏਕਤਾ ਪੰਜਾਬ ਐਸੋਸੀਏਸ਼ਨ’ ਦੇ ਬੈਨਰ ਹੇਠ ਪੰਜਾਬ ਦੇ ਨੇਤਰਹੀਣ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ (ਐੱਸ.ਸੀ.ਓ. 102-103, ਸੈਕਟਰ 34-ਏ, ਚੰਡੀਗੜ੍ਹ) ਵਿਖੇ ਧਰਨੇ ‘ਤੇ ਬੈਠਣ ਲਈ ਮਜਬੂਰ ਹਨ।
ਅਧਿਆਪਕ ਦਿਵਸ ਦੇ ਮੌਕੇ ‘ਤੇ ਸੰਘਰਸ਼ਰਤ ਨੇਤਰਹੀਣਾਂ ਵੱਲੋਂ ਇੱਕ ਭਾਵੁਕ ਅਤੇ ਵਿਚਾਰਸ਼ੀਲ ਸੁਨੇਹਾ ਜਾਰੀ ਕੀਤਾ ਗਿਆ:
“ਜ਼ਿੰਦਗੀਏ, ਤੈਨੂੰ ਵੀ ਹੈਪੀ ਟੀਚਰ ਡੇ— ਤੂੰ ਨੇਤਰਹੀਣ ਸਮਾਜ ਨੂੰ ਅੱਖਾਂ ਦੀ ਰੌਸ਼ਨੀ ਤੋਂ ਬਿਨਾਂ ਵੀ ਇਰਾਦਿਆਂ ਦੀ ਰੌਸ਼ਨੀ ਨਾਲ ਜੀਣਾ ਅਤੇ ਹਾਲਾਤਾਂ ਅੱਗੇ ਝੁਕਣ ਦੀ ਬਜਾਏ ਹਰ ਰੋਜ਼ ਨਵੀਂ ਚੁਣੌਤੀ ਨਾਲ ਲੜਨਾ ਸਿਖਾਇਆ ਏ। ਤੂੰ ਸਿਖਾਇਆ ਕਿ ਜਦੋਂ ਅੱਖਾਂ ਸਾਹਮਣੇ ਹਨੇਰਾ ਹੋਵੇ, ਤਾਂ ਸਮਾਜ ਦੀ ਨਜ਼ਰ ਅਤੇ ਸੋਚ ਦਾ ਧੁੰਦਲਾਪਨ ਹੋਰ ਵੀ ਵੱਡਾ ਦਰਦ ਬਣ ਜਾਂਦਾ ਏ। ਤੂੰ ਦੱਸਿਆ ਕਿ ਜਦੋਂ ਅਸੀਂ ਬਰਾਬਰੀ ਦੇ ਹੱਕ ਮੰਗਦੇ ਹਾਂ, ਤਾਂ ਸਾਨੂੰ ਸਾਡੇ ਹੱਕ ਅਤੇ ਬਰਾਬਰ ਮੌਕੇ ਦੇਣ ਦੀ ਥਾਂ ਅਕਸਰ ਸਿਰਫ਼ ਤਰਸ ਅਤੇ ਹਮਦਰਦੀ ਦੇ ਸ਼ਬਦ ਹੀ ਮਿਲਦੇ ਨੇ। ਤੂੰ ਸਿਖਾਇਆ ਕਿ ਸਰਕਾਰੀ ਕਾਗਜ਼ਾਂ ਵਿੱਚ ਦਰਜ ‘ਸੁਗਮਤਾ’ (Accessibility) ਤੇ ਸਹੂਲਤਾਂ ਅਤੇ ਜ਼ਮੀਨੀ ਹਕੀਕਤ ਦੇ ਧੱਕਿਆਂ ਵਿਚਕਾਰ ਕਿੰਨੀ ਵੱਡੀ ਖਾਈ ਹੈ। ਤੂੰ ਇਹ ਵੀ ਸਮਝਾਇਆ ਕਿ ਅੱਖਾਂ ਦੀ ਜੋਤ ਨਾ ਹੋਣਾ ਕਮਜ਼ੋਰੀ ਨਹੀਂ, ਪਰ ਸਮਾਜ ਅਤੇ ਪ੍ਰਸ਼ਾਸਨ ਵੱਲੋਂ ਮੌਕਿਆਂ ਤੋਂ ਵਾਂਝਾ ਰੱਖਿਆ ਜਾਣਾ ਸਭ ਤੋਂ ਵੱਡੀ ਬੇਇਨਸਾਫ਼ੀ ਏ। ਤੇਰੇ ਇਮਤਿਹਾਨਾਂ ਨੇ ਸਾਲਾਂ ਤੋਂ ਸਾਨੂੰ ਧਰਨਿਆਂ, ਬੈਰੀਕੇਡਾਂ, ਧੱਕਿਆਂ, ਉਡੀਕਾਂ ਅਤੇ ਅਣਗਹਿਲੀ ਵਿੱਚੋਂ ਲੰਘਾ ਕੇ ਇਹ ਸਿਖਾਇਆ ਕਿ ਆਪਣੇ ਹੱਕਾਂ ਦੀ ਆਵਾਜ਼ ਸਾਨੂੰ ਆਪ ਹੀ ਬਣਨਾ ਪੈਣਾ ਏ। ਜ਼ਿੰਦਗੀਏ, ਹੈਪੀ ਟੀਚਰ ਡੇ—ਨੇਤਰਹੀਣ ਸਮਾਜ ਨੂੰ ਤੇਰੇ ਕੋਲੋਂ ਸਭ ਤੋਂ ਕੌੜਾ ਸਬਕ ਇਹੋ ਮਿਲਿਆ ਏ ਕਿ ਹੱਕ ਕਾਗਜ਼ੀ ਦਾਅਵਿਆਂ ਨਾਲ ਨਹੀਂ ਮਿਲਦੇ, ਜਦੋਂ ਤੱਕ ਉਹਨਾਂ ਨੂੰ ਆਪਣੀ ਆਵਾਜ਼ ਅਤੇ ਸੰਘਰਸ਼ ਨਾਲ ਧਰਾਤਲ ‘ਤੇ ਲਾਗੂ ਨਾ ਕਰਵਾਇਆ ਜਾਵੇ।”
ਮੁੱਖ ਮੰਗਾਂ:
ਨੇਤਰਹੀਣ ਏਕਤਾ ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਨਿਰਮਲ ਸਿੰਘ ਬਰੜਵਾਲ (ਸੰਗਰੂਰ) ਨੇ ਆਪਣੀਆਂ ਮੁੱਖ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ:
* ਬੈਕਲੌਗ ਭਰਤੀ: 1% ਰਾਖਵੇਂਕਰਨ ਅਨੁਸਾਰ ਨੇਤਰਹੀਣਾਂ ਦੀਆਂ ਬਣਦੀਆਂ ਖਾਲੀ ਪਈਆਂ ਅਸਾਮੀਆਂ ‘ਤੇ ਪੰਜਾਬ ਸਰਕਾਰ ਵੱਲੋਂ ਤੁਰੰਤ ਭਰਤੀ ਮੇਲਾ ਲਗਾ ਕੇ ਭਰਤੀ ਕੀਤੀ ਜਾਵੇ।
* ਪੈਨਸ਼ਨ ਵਿੱਚ ਵਾਧਾ: ₹1,500 ਪ੍ਰਤੀ ਮਹੀਨਾ ਅੰਗਹੀਣ ਪੈਨਸ਼ਨ ਨੂੰ ਵਧਾ ਕੇ ₹5,000 ਕੀਤਾ ਜਾਵੇ।
* ਸਕੂਲ ਦਾ ਅੱਪਗ੍ਰੇਡ ਅਤੇ ਸੁਧਾਰ: ਸਰਕਾਰ ਵੱਲੋਂ ਚਲਾਇਆ ਜਾ ਰਿਹਾ ਨੇਤਰਹੀਣਾਂ ਦਾ ਇੱਕੋ-ਇੱਕ ਸਕੂਲ ‘ਇੰਸਟੀਚਿਊਟ ਫਾਰ ਦ ਬਲਾਇੰਡ’, ਬ੍ਰੇਲ ਭਵਨ ਜਮਾਲਪੁਰ (ਲੁਧਿਆਣਾ) ਨੂੰ 12ਵੀਂ ਜਮਾਤ ਤੱਕ ਅੱਪਗ੍ਰੇਡ ਕੀਤਾ ਜਾਵੇ, ਖਾਲੀ ਅਧਿਆਪਕਾਂ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ 10ਵੀਂ ਜਮਾਤ ਤੱਕ ਬ੍ਰੇਲ ਲਿਪੀ ਰਾਹੀਂ ਸਾਇੰਸ ਤੇ ਮੈਥ ਵਿਸ਼ੇ ਪੜ੍ਹਾਉਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਜ਼ਿਕਰਯੋਗ ਹੈ ਕਿ ਇਸ ਸੰਸਥਾ ਵਿੱਚ 10ਵੀਂ ਜਮਾਤ ਤੱਕ 42 ਨੇਤਰਹੀਣ ਬੱਚੇ ਪੜ੍ਹ ਰਹੇ ਹਨ, ਪਰ ਉੱਥੇ ਪੜ੍ਹਾਉਣ ਲਈ ਕੇਵਲ 2 ਅਧਿਆਪਕ ਹੀ ਤੈਨਾਤ ਹਨ।
ਐਸੋਸੀਏਸਨ ਦੇ ਜਨਰਲ ਸਕੱਤਰ ਸੁਖਪਾਲ ਸਿੰਘ ਢਿੱਲੋਂ ਵੱਲੋਂ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜੀ

Related Articles

Leave a Reply

Your email address will not be published. Required fields are marked *

Back to top button