
Ferozepur News
ਸਰਕਾਰੀ ਅਦਾਰਿਆਂ ਅੰਦਰ 27 ਅਗਸਤ ਦੇ ਪੰਜਾਬ ਮਹਾਂਬੰਦ ਨੂੰ ਫ਼ਿਰੋਜ਼ਪੁਰ ਵਿੱਚ ਮਿਲਿਆ ਭਰਵਾਂ ਹੁੰਗਾਰਾ
ਜ਼ਿਲ੍ਹੇ ਦੇ ਸਮੂਹ ਸਕੂਲ ਅਤੇ ਦਫ਼ਤਰ ਰਹੇ ਬੰਦ, ਸਮੂਹਿਕ ਛੁੱਟੀ ਦਾ ਫ਼ਿਰੋਜ਼ਪੁਰ ਵਿੱਚ ਵੱਡਾ ਅਸਰ

ਸਰਕਾਰੀ ਅਦਾਰਿਆਂ ਅੰਦਰ 27 ਅਗਸਤ ਦੇ ਪੰਜਾਬ ਮਹਾਂਬੰਦ ਨੂੰ ਫ਼ਿਰੋਜ਼ਪੁਰ ਵਿੱਚ ਮਿਲਿਆ ਭਰਵਾਂ ਹੁੰਗਾਰਾ,
ਜ਼ਿਲ੍ਹੇ ਦੇ ਸਮੂਹ ਸਕੂਲ ਅਤੇ ਦਫ਼ਤਰ ਰਹੇ ਬੰਦ, ਸਮੂਹਿਕ ਛੁੱਟੀ ਦਾ ਫ਼ਿਰੋਜ਼ਪੁਰ ਵਿੱਚ ਵੱਡਾ ਅਸਰ
ਸਕੂਲਾਂ ਅਤੇ ਦਫਤਰਾਂ ਦੇ ਸਮੁੱਚੇ ਸਟਾਫ ਨੇ ਸਮੂਹਿਕ ਛੁੱਟੀ ਲੈ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਰੋਸ ਮਾਰਚ ਤੋਂ ਬਾਅਦ ਵਿਖੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਫ਼ਿਰੋਜ਼ਪੁਰ 27 ਅਗਸਤ, 2026: ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਸਮੁੱਚਾ ਸਰਕਾਰੀ ਤੰਤਰ ਬੰਦ ਕਰਨ ਕਰਕੇ ਪੰਜਾਬ ਮਹਾਂਬੰਦ ਦੇ ਦਿੱਤੇ ਸੱਦੇ ਨੂੰ ਜ਼ਿਲ੍ਹਾ ਹੈੱਡਕੁਆਰਟਰ ਫ਼ਿਰੋਜ਼ਪੁਰ, ਤਹਿਸੀਲ ਜੀਰਾ ਅਤੇ ਗੁਰੂਹਰਸਹਾਏ ਦੇ ਮੁਲਾਜ਼ਮਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ।ਇਸ ਬੰਦ ਦੌਰਾਨ ਜ਼ਿੰਦਾਬਾਦ ਜ਼ਿਲ੍ਹੇ ਦੇ ਦਫਤਰ ਅਤੇ ਸਕੂਲ ਮੁਕੰਮਲ ਬੰਦ ਰਹੇ।ਜ਼ਿਲੇ ਦੀਆਂ ਸੰਘਰਸ਼ੀਲ ਸਾਰੀਆਂ ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਦੀ ਅਗਵਾਈ ਵਿੱਚ ਤਿੰਨਾਂ ਥਾਵਾਂ ਤੇ ਹਜ਼ਾਰਾਂ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਵਿਸ਼ਾਲ ਧਰਨਾ ਦਿੱਤਾ ਅਤੇ ਉਪਰੰਤ ਫ਼ਿਰੋਜ਼ਪੁਰ ਕੈੰਟ ਤੋਂ ਬਾਜ਼ਾਰ, ਬਸਤੀ ਟੈਕਾਂ ਤੋਂ ਸ਼ਹੀਦ ਊਧਮ ਸਿੰਘ ਚੌਂਕ ਤੋਂ ਗੁਰਦੁਆਰਾ ਸਾਰਾਗੜ੍ਹੀ ਤੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਦਫ਼ਤਰ ਤੱਕ ਮਾਰਚ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ।ਇਸ ਮੌਕੇ ‘ਆਪ’ ਸਰਕਾਰ ਵੱਲੋਂ ਹੱਕੀ ਮੰਗਾਂ ਪੂਰੀਆਂ ਕਰਨ ਦੀ ਥਾਂ ਆਪਣੇ ਆਈਟੀ ਸੈਲ ਰਾਹੀਂ ਮੁਲਾਜ਼ਮਾਂ-ਪੈਨਸ਼ਨਰਾਂ ਖਿਲਾਫ ਤਨਖਾਹਾਂ ਪਹਿਲਾਂ ਹੀ ਵੱਧ ਹੋਣ ਦੇ ਝੂਠੇ ਬਿਰਤਾਂਤ ਨੂੰ ਵੀ ਮੁਢੋਂ ਰੱਦ ਕੀਤਾ ਗਿਆ।
ਇਸ ਮਹਾਂਬੰਦ ਦੌਰਾਨ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਅਤੇ ਅਧਿਆਪਕ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਮੁਲਾਜ਼ਮਾਂ ਖ਼ਿਲਾਫ਼ ਦੁਸ਼ਮਣਾਨਾ ਵਿਰੋਧ ਵਿੱਚ ਖੜੀ ਹੋ ਚੁੱਕੀ ਆਪ ਸਰਕਾਰ ਖਿਲਾਫ ਮੁਲਾਜ਼ਮਾਂ ਦਾ ਰੋਹ ਸਿਖਰ ਤੇ ਪਹੁੰਚ ਚੁੱਕਿਆ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਜ਼ਰਅੰਦਾਜ਼ ਕਰਨ ਖ਼ਿਲਾਫ਼ 7 ਅਗਸਤ ਨੂੰ ਹੋਈ ਚੰਡੀਗੜ ਮਹਾਂਰੈਲੀ ਵਿੱਚ ਹੋਏ ਲੱਖਾਂ ਦੇ ਇਕੱਠ ਅਤੇ ਹੁਣ 27 ਅਗਸਤ ਦੇ ਮਹਾਂਬੰਦ ਨੂੰ ਮਿਲੇ ਸ਼ਤਪ੍ਰਤੀਸ਼ਤ ਹੁੰਗਾਰੇ ਨੂੰ ਭਗਵੰਤ ਮਾਨ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ।ਮੁਲਾਜ਼ਮਾਂ ਦੇ ਇਸ ਜਨਉਭਾਰ ਨੂੰ ਅਣਡਿੱਠਾ ਕਰਨ ਦੀ ਆਪ ਸਰਕਾਰ ਨੂੰ ਵੱਡੀ ਸਿਆਸੀ ਕੀਮਤ ਚੁਕਾਉਣੀ ਪਵੇਗੀ। ਆਗੂਆਂ ਨੇ ਕਿਹਾ ਕਿ ਇਸ ਵੱਡੇ ਉਭਾਰ ਦਾ ਮੋਹਰੀ ਕਾਰਨ ਅਖੌਤੀ “ਇਨਕਲਾਬੀ” ਸਰਕਾਰ ਹੱਥੋਂ ਮੁਲਾਜ਼ਮਾਂ ਦੇ ਹਰ ਵਰਗ ਦਾ ਠੱਗਿਆ ਜਾਣਾ ਹੈ।ਜਿਸ ਵਿੱਚ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦਾ ਆਰਥਿਕ ਸੋਸ਼ਣ ਕਰਨ ਵਾਲੇ ਕੇਂਦਰੀ ਪੈਟਰਨ ਅਧਾਰਿਤ ਨਵੇਂ ਤਨਖਾਹ ਸਕੇਲਾਂ ਨੂੰ ਰੱਦ ਨਾ ਕਰਨਾ,ਬਜਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਪ੍ਰਣਾਲੀ ਰੱਦ ਨਾ ਕਰਨ, ਮੁਲਾਜ਼ਮਾਂ ਦਾ 18% ਪੈਂਡਿੰਗ ਮਹਿੰਗਾਈ ਭੱਤਾ ਰੋਕਣ, ਪੇਂਡੂ ਤੇ ਬਾਰਡਰ ਏਰੀਆ ਭੱਤਿਆਂ ਸਮੇਤ 37 ਕਿਸਮ ਦੇ ਕੱਟੇ ਗਏ ਭੱਤੇ ਬਹਾਲ ਨਾ ਕਰਨ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਮੁਕੰਮਲ ਰਿਪੋਰਟ ਜਾਰੀ ਕਰਕੇ ਮੁਲਾਜ਼ਮਾਂ-ਪੈਨਸ਼ਨਰਾਂ ਦੇ ਪੈਂਡਿੰਗ ਲਾਭ ਨਾ ਬਹਾਲ ਕਰਨਾ,ਕੱਚੇ ਮੁਲਾਜ਼ਮਾਂ ਸਮੇਤ ਐਸੋਸੀਏਟ ਟੀਚਰਜ਼ ਅਤੇ ਕੰਪਿਊਟਰ ਅਧਿਆਪਕਾਂ, ਵਿਭਾਗਾਂ ਵਿੱਚ ਹੋਰ ਕੱਚੇ ਮੁਲਾਜ਼ਮਾਂ ਨੂੰ ਸਿਵਲ ਸੇਵਾ ਨਿਯਮਾਂ ਤਹਿਤ ਲਿਆ ਕੇ ਰੈਗੂਲਰ ਨਾ ਕਰਨਾ ਪ੍ਰਮੁੱਖ ਤੌਰ ਤੇ ਸ਼ਾਮਲ ਹਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਤਾਲਮੇਲ ਕਮੇਟੀ ਦੀ ਮੁੱਖ ਮੰਤਰੀ ਨਾਲ਼ ਜਲੰਧਰ ਵਿਖੇ ਅੱਜ ਹੋਣ ਵਾਲੀ ਮੀਟਿੰਗ ਵਿੱਚ ਜੇਕਰ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਹੁੰਦਾ ਤਾਂ ਮੁਲਾਜ਼ਮ ਘੋਲ ਹੋਰ ਤਿੱਖੇ ਰੂਪ ਵਿੱਚ ਅੱਗੇ ਵਧੇਗਾ। ਇਸ ਧਰਨੇ ਵਿੱਚ ਸ਼ਾਮਲ ਰਹੇ।ਇਸ ਮੌਕੇ ਪੰਜਾਬ ਮਨਸਟੀਰੀਅਲ ਯੂਨੀਅਨ, ਜੇਲ ਵਿਭਾਗ ਪੈਨਸ਼ਨਰ ਐਸੋਸੀਏਸ਼ਨ, ਡੀਟੀਐਫ (ਵਿਕਰਮ ਦੇਵ ),ਬੀਐੱਡ ਫਰੰਟ ਪੰਜਾਬ, ਐਲੀਮੈਂਟਰੀ ਟੀਚਰ ਯੂਨੀਅਨ, ਗੌਰਮਿੰਟ ਸਕੂਲ ਟੀਚਰ ਯੂਨੀਅਨ, ਗੌਰਮਿੰਟ ਟੀਚਰਜ਼ ਯੂਨੀਅਨ,ਡੀਟੀਐੱਫ(ਦਿਗਵਿਜੇ) ਪੈਨਸ਼ਨਰ ਫੈਡਰੇਸ਼ਨ, ਸੀਪੀਐਫ ਕਰਮਚਾਰੀ ਯੂਨੀਅਨ, ਪੰਜਾਬ ਸਟੇਟ ਪੈਨਸ਼ਨਰ ਫੈਡਰੇਸ਼ਨ, ਬਿਜਲੀ ਬੋਰਡ ਪੈਨਸ਼ਨਰ ਐਸੋਸੀਏਸ਼ਨ, ਬਿਜਲੀ ਮੁਲਾਜਮ ਸੰਘਰਸ਼ੀਲ ਮੋਰਚਾ, ਟੀਐਸਯੂ ਸਰਕਲ ਫਿਰੋਜ਼ਪੁਰ.ਪ੍ਰਧਾਨ, ਪੰਜਾਬ ਸੂਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22ਬੀ ਚੰਡੀਗੜ੍ਹ, ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ, ਪੰਜਾਬ ਸੁਬਾਰਡੀਨੇਟ ਫੈਡਰੇਸ਼ਨ, ਪੰਜਾਬ ਪੈਨਸ਼ਨ ਯੂਨੀਅਨ, ਐਸਸੀਬੀਸੀ ਅਧਿਆਪਕ ਯੂਨੀਅਨ, ਸਰਬ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ, ਈ.ਟੀ.ਟੀ ਅਧਿਆਪਕ ਯੂਨੀਅਨ, ਤਾਲਮੇਲ ਕਮੇਟੀ ਅਤੇ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ, ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ, ਪੰਜਾਬ ਗੌਰਮੈਂਟ ਪੈਨਸ਼ਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਸਟੇਟ ਪੈਨਸ਼ਨਰ ਐਸੋਸੀਏਸ਼ਨ, ਆਸ਼ਾ ਵਰਕਰ ਯੂਨੀਅਨ, ਆਮ ਆਦਮੀ ਕਲੀਨਿਕ ਯੂਨੀਅਨ, ਐਨਆਰਐਚ ਐਮ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ, ਪੰਜਾਬ ਫੋਰੈਸਟ ਪੈਨਸ਼ਨਰ ਐਸੋਸੀਏਸ਼ਨ, ਕੋਆਪ੍ਰੇਟਿਵ ਯੂਨੀਅਨ, ਲੈਡਮਾਰਕ ਯੂਨੀਅਨ, ਡਰਾਈਵ ਯੂਨੀਅਨ ਆਦਿ ਹਾਜ਼ਰ ਸਨ।




