Ferozepur News

ਸਾਲ 2025 ਦੇ ਦੌਰਾਨ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਦਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਰਿਹਾ ਅਹਿਮ ਯੋਗਦਾਨ: ਡਿਪਟੀ ਕਮਿਸ਼ਨਰ

ਸਾਲ 2025 ਦੇ ਦੌਰਾਨ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਦਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਰਿਹਾ ਅਹਿਮ ਯੋਗਦਾਨ: ਡਿਪਟੀ ਕਮਿਸ਼ਨਰ

ਸਾਲ 2025 ਦੇ ਦੌਰਾਨ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਦਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਰਿਹਾ ਅਹਿਮ ਯੋਗਦਾਨ: ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 22ਜਨਵਰੀ 2026:    ਸਿਖਲਾਈ ਤੇ ਰੁਜ਼ਗਾਰ ਕੇਂਦਰ ਸੀ-ਪਾਈਟ ਹਰ ਸਮੇਂ ਨੌਜਵਾਨਾਂ ਦੇ ਭਵਿੱਖ ਲਈ ਅੱਗੇ ਵਧ ਕੇ ਕੰਮ ਕਰ ਰਿਹਾ ਹੈ । ਇਹ ਅਦਾਰਾ ਸੂਬਾ ਸਰਕਾਰ ਦੇ ਉਪਰਾਲੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਸਵੈ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਜਿੱਥੇ ਮੋਹਰੀ ਬਣ ਕੇ ਕੰਮ ਕਰ ਰਿਹਾ ਹੈ ਉਥੇ ਹੀ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਚੱਲ ਰਿਹਾ ਸਿਖਲਾਈ ਤੇ ਰੁਜ਼ਗਾਰ ਕੇਂਦਰ ਜ਼ਿਲ੍ਹੇ ਦੇ ਨੌਜਵਾਨ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਦੀਪਸਿਖਾ ਸ਼ਰਮਾ  ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਸਾਲ 2025-26 ਦੌਰਾਨ 1110 ਨੌਜਵਾਨਾ ਨੂੰ ਇਥੇ ਸਿਖਲਾਈ ਦਿੱਤੀ ਗਈ । ਜਿਸ ਵਿੱਚ 438 ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ ਹੈ। ਜਿਹਨਾਂ ਵਿੱਚ 223 ਆਰਮੀ ਅਗਨੀਵੀਰ ਭਰਤੀ, ਪੰਜਾਬ ਪੁਲਿਸ ਵਿੱਚ 6,  ਪੈਰਾ ਮਿਲਟਰੀ ਫੋਰਸ ਵਿੱਚ 9, ਸਰਕਾਰੀ ਨੌਕਰੀ ਦੇ ਵਿੱਚ 04, ਪ੍ਰਾਈਵੇਟ ਨੌਕਰੀਆਂ ਦੇ ਵਿੱਚ 37 ਅਤੇ ਸਵੈ ਰੁਜ਼ਗਾਰ 08 ਸ਼ਾਮਿਲ ਹਨ। ਇਸ ਤੋਂ ਇਲਾਵਾ 150 ਯੁਵਕਾਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਪੰਜਾਬ ਸਰਕਾਰ ਵੱਲੋਂ ਪਰੋਟਾ ਟੈਕ ਕੰਪਨੀ ਪ੍ਰਾਈਵੇਟ ਲਿਮਿਟਡ ਨਾਲ ਤਾਲਮੇਲ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਸਿਕਿਉਰਟੀ ਗਾਰਡ ਦਾ ਕੋਰਸ ਕਰਵਾਇਆ ਗਿਆ ਜਿਸ ਵਿੱਚ ਵਧੇਰੇ ਨੌਜਵਾਨਾਂ ਨੂੰ ਪੈਸਕੋ ਅਤੇ ਪੰਜਾਬ ਦੇ ਵੱਖ-ਵੱਖ ਅਦਾਰਿਆਂ ਵਿੱਚ ਰੁਜ਼ਗਾਰ ਮਿਲਿਆ। ਇਸ ਤੋਂ ਇਲਾਵਾ ਨੌਜਵਾਨਾਂ ਦੇ ਸੈਲਫ ਡਿਸਪਲਨ, ਪਰਸਨੈਲਟੀ ਡਿਵੈਲਪਮੈਂਟ ਅਤੇ ਕਮਨੀਕੇਸ਼ਨ ਸਕਿਲ ਵਿੱਚ ਵੀ ਵਾਧਾ ਕੀਤਾ ਜਾਂਦਾ ਹੈ ।

ਉਨਾਂ ਦੱਸਿਆ ਕਿ 2 ਨੌਜਵਾਨਾ ਨੂੰ ਸਟੇਟ ਇੰਸਟੀਚਿਊਟ ਆਫ ਆਟੋ ਮੇਟਿਵ ਅਤੇ ਡਰਾਈਵਿੰਗ ਸਕਿਲ ਮਾਊ ਆਣਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੁਫਤ ਜੇ.ਸੀ.ਬੀ ਦਾ ਕੋਰਸ ਕਰਵਾਇਆ ਗਿਆ। 13 ਨੌਜਵਾਨਾਂ ਨੂੰ ਆਈ. ਆਈ.ਟੀ. ਰੋਪੜ ਵਿਖੇ ਡਰੋਨ ਆਪਰੇਟਿੰਗ ਦਾ ਕੋਰਸ ਕਰਾਇਆ ਗਿਆ। ਕੋਰਸ ਕਰਨ ਵਾਲੇ ਨੌਜਵਾਨ ਆਪਣੇ ਆਪਣੇ ਖੇਤਰ ਵਿੱਚ ਵਧੀਆ ਕੰਮ ਕਰ ਰਹੇ ਹਨ। ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਆ ਕੇ ਆਪਣੀ ਰਜਿਸਟਰੇਸ਼ਨ ਕਰਵਾਉਣ ਜਿਨਾਂ ਨੂੰ ਯੋਗਤਾ ਅਨੁਸਾਰ ਵੱਖ ਵੱਖ ਖੇਤਰਾਂ ਵਿੱਚ ਟ੍ਰੇਨਿੰਗ ਤੇ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ । ਉਹਨਾ ਇਹ ਵੀ ਕਿਹਾ ਕਿ ਸੀ-ਪਾਈਟ ਵਿੱਚ ਲਿਖਤੀ ਪੇਪਰ ਅਤੇ ਫਿਜੀਕਲ ਟ੍ਰੇਨਿੰਗ ਦੋਨੇਂ ਦੀ ਤਿਆਰੀ ਕਰਾਈ ਜਾਂਦੀ ਹੈ, ਜਿੱਥੇ ਵਧੀਆ ਤਜਰਬੇਕਾਰ ਸਟਾਫ, ਡਿਜੀਟਲ ਕਲਾਸ ਰੂਮ, ਉੱਚ ਪੱਧਰੀ ਟਰੈਕ, ਡਾਇਨਿੰਗ ਹਾਲ, ਵਧੀਆ ਹੋਸਟਲ, ਇੰਡੋਰ ਤੇ ਓਪਨ ਜਿਮ ਅਤੇ ਹੋਰ ਵੀ ਸਹੂਲਤਾਂ ਹਨ ਨੌਜਵਾਨਾਂ ਨੂੰ ਟਰੇਨਿੰਗ ਸਮੇਂ ਪੰਜਾਬ ਸਰਕਾਰ ਦੁਆਰਾ ਰਿਹਾਇਸ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਂਦਾ ਹੈ। ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀਂ ਲਈ ਜਾਂਦੀ। ਉਹਨਾਂ  ਨੌਜਵਾਨਾਂ ਨੂੰ  ਅਪੀਲ ਕਰਦਿਆਂ ਕਿਹਾ ਕਿ ਉਹ ਇਸ ਅਦਾਰੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਅਤੇ ਟ੍ਰੇਨਿੰਗ ਲੈ ਕੇ ਰੋਜ਼ਗਾਰ ਪ੍ਰਾਪਤ ਕਰਨ|

Related Articles

Leave a Reply

Your email address will not be published. Required fields are marked *

Back to top button