Ferozepur News

ਸਤਲੁਜ ਦਰਿਆ ’ਤੇ ਨੋਚਾ ਲਗਾਉਣ ਲਈ ਭਾਜਪਾ ਆਗੂ ਅਨੁਮਿਤ ਸਿੰਘ ਹੀਰਾ ਸੋਢੀ ਨੇ ਦਿੱਤੀ ਇੱਕ ਲੱਖ ਰੁਪਏ ਦੀ ਸੇਵਾ

ਸਤਲੁਜ ਦਰਿਆ ’ਤੇ ਨੋਚਾ ਲਗਾਉਣ ਲਈ ਭਾਜਪਾ ਆਗੂ ਅਨੁਮਿਤ ਸਿੰਘ ਹੀਰਾ ਸੋਢੀ ਨੇ ਦਿੱਤੀ ਇੱਕ ਲੱਖ ਰੁਪਏ ਦੀ ਸੇਵਾ

ਸਤਲੁਜ ਦਰਿਆ ’ਤੇ ਨੋਚਾ ਲਗਾਉਣ ਲਈ ਭਾਜਪਾ ਆਗੂ ਅਨੁਮਿਤ ਸਿੰਘ ਹੀਰਾ ਸੋਢੀ ਨੇ ਦਿੱਤੀ ਇੱਕ ਲੱਖ ਰੁਪਏ ਦੀ ਸੇਵਾ

ਫਿਰੋਜ਼ਪੁਰ: 26-8-2026: ਹਲਕਾ ਫਿਰੋਜ਼ਪੁਰ ਸ਼ਹਿਰ ਦੇ ਬਸਤੀ ਰਾਮ ਲਾਲ ਵਿਖੇ ਸਤਲੁਜ ਦਰਿਆ ’ਤੇ ਸੁਰੱਖਿਆ ਦੇ ਮੱਦੇਨਜ਼ਰ ਨੋਚਾ (Stud) ਲਗਾਉਣ ਦੀ ਸੇਵਾ ਲਈ United Sikhs ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਉਪਰਾਲੇ ਵਿੱਚ ਭਾਜਪਾ ਦੇ ਯੁਵਾ ਆਗੂ ਅਨੁਮਿਤ ਸਿੰਘ ਹੀਰਾ ਸੋਢੀ ਵੱਲੋਂ ਇੱਕ ਲੱਖ ਰੁਪਏ ਦੀ ਸੇਵਾ ਦਾ ਨਿਮਾਣਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸੇਵਾ ਕਾਰਜ ਨਾਲ ਜੁੜੇ ਸੇਵਾਦਾਰਾਂ ਅਤੇ ਸੰਗਤਾਂ ਵੱਲੋਂ ਅਨੁਮਿਤ ਸਿੰਘ ਹੀਰਾ ਸੋਢੀ ਦੇ ਇਸ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ ਗਿਆ।

ਅਨੁਮਿਤ ਸਿੰਘ ਹੀਰਾ ਸੋਢੀ ਨੇ ਕਿਹਾ ਕਿ ਸਮਾਜ ਅਤੇ ਲੋਕ ਭਲਾਈ ਨਾਲ ਜੁੜੇ ਕਾਰਜਾਂ ਵਿੱਚ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਾ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਦੇ ਕੰਢੇ ’ਤੇ ਨੋਚਾ (Stud) ਲਗਾਉਣ ਦੀ ਇਹ ਸੇਵਾ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਮਹੱਤਵਪੂਰਨ ਉਪਰਾਲਾ ਹੈ। ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਇਸ ਕਾਰਜ ਵਿੱਚ ਯੋਗਦਾਨ ਪਾਉਣਾ ਉਨ੍ਹਾਂ ਲਈ ਖੁਸ਼ਕਿਸਮਤੀ ਦੀ ਗੱਲ ਹੈ।

ਉਨ੍ਹਾਂ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਦੇ ਕੰਢਿਆਂ ’ਤੇ ਦਬਾਅ ਵਧ ਜਾਂਦਾ ਹੈ। ਅਜਿਹੇ ਵਿੱਚ ਨੋਚਾ ਲਗਾਉਣ ਵਰਗੇ ਸੇਵਾ ਕਾਰਜ ਦਰਿਆ ਦੇ ਕੰਢਿਆਂ ਦੀ ਸੁਰੱਖਿਆ ਅਤੇ ਮਜ਼ਬੂਤੀ ਲਈ ਸਹਾਇਕ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਇਲਾਕੇ ਦੀ ਭਲਾਈ ਲਈ ਕੀਤੇ ਜਾਣ ਵਾਲੇ ਹਰ ਸਾਰਥਕ ਉਪਰਾਲੇ ਵਿੱਚ ਉਹ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।

ਅਨੁਮਿਤ ਸਿੰਘ ਹੀਰਾ ਸੋਢੀ ਨੇ ਕਿਹਾ ਕਿ United Sikhs ਅਤੇ ਸੰਗਤਾਂ ਵੱਲੋਂ ਮਿਲ ਕੇ ਕੀਤੀ ਜਾ ਰਹੀ ਇਹ ਸੇਵਾ ਸਮਾਜ ਲਈ ਇੱਕ ਚੰਗੀ ਮਿਸਾਲ ਹੈ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਅਤੇ ਸਮਾਜ ਸੇਵੀਆਂ ਨੂੰ ਵੀ ਅਜਿਹੇ ਲੋਕ-ਹਿੱਤ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।

ਅੰਤ ਵਿੱਚ ਉਨ੍ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਸਤਲੁਜ ਦਰਿਆ ’ਤੇ ਚੱਲ ਰਿਹਾ ਇਹ ਸੇਵਾ ਕਾਰਜ ਲੋਕ ਭਲਾਈ ਅਤੇ ਲੋਕਾਂ ਦੀ ਸੁਰੱਖਿਆ ਲਈ ਲਾਹੇਵੰਦ ਸਾਬਤ ਹੋਵੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਅਜਿਹੇ ਸੇਵਾ ਕਾਰਜ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣ।

Related Articles

Leave a Reply

Your email address will not be published. Required fields are marked *

Back to top button