ਐਨਪੀਈਪੀ ਅਤੇ ਏਈਪੀ ਅਧੀਨ ਜ਼ਿਲ੍ਹਾ ਪੱਧਰੀ ਰੋਲ ਪਲੇਅ, ਲੋਕ ਨਾਚ ਅਤੇ ਰੈੱਡ ਰਿਬਨ ਕੁਇਜ਼ ਮੁਕਾਬਲੇ ਕਰਵਾਏ ਗਏ

ਐਨਪੀਈਪੀ ਅਤੇ ਏਈਪੀ ਅਧੀਨ ਜ਼ਿਲ੍ਹਾ ਪੱਧਰੀ ਰੋਲ ਪਲੇਅ, ਲੋਕ ਨਾਚ ਅਤੇ ਰੈੱਡ ਰਿਬਨ ਕੁਇਜ਼ ਮੁਕਾਬਲੇ ਕਰਵਾਏ ਗਏ
ਫਿਰੋਜ਼ਪੁਰ, 25 ਅਗਸਤ, 2026:
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ “ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰੋਜੈਕਟ” ਅਤੇ “ਕਿਸ਼ੋਰ ਸਿੱਖਿਆ ਪ੍ਰੋਗਰਾਮ” ਅਧੀਨ ਜ਼ਿਲ੍ਹਾ ਪੱਧਰੀ ਰੋਲ ਪਲੇਅ, ਲੋਕ ਨਾਚ ਅਤੇ ਰੈੱਡ ਰਿਬਨ ਕੁਇਜ਼ ਮੁਕਾਬਲੇ ਸ਼ਾਨਦਾਰ ਢੰਗ ਨਾਲ ਕਰਵਾਏ ਗਏ। ਇਹ ਸਮੁੱਚੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਸਤਿੰਦਰ ਸਿੰਘ ਦੀ ਸੁਚੱਜੀ ਰਹਿਨੁਮਾਈ ਹੇਠ ਸਫ਼ਲਤਾਪੂਰਵਕ ਨੇਪਰੇ ਚੜ੍ਹੇ।
ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਅਮਿਤ ਆਨੰਦ ਜ਼ਿਲ੍ਹਾ ਨੋਡਲ ਅਫ਼ਸਰ, ਐਨ ਪੀ ਈ ਪੀ/ਏ.ਈ.ਪੀ.ਅਤੇ ਦਿਨੇਸ਼ ਚੌਹਾਨ ਡੀ.ਆਰ.ਸੀ., ਅੱਪਰ ਪ੍ਰਾਇਮਰੀ ਨੇ ਅਹਿਮ ਭੂਮਿਕਾ ਨਿਭਾਈ।
ਮੁਕਾਬਲਿਆਂ ਦੀ ਨਿਰਪੱਖ ਅਤੇ ਪਾਰਦਰਸ਼ੀ ਜੱਜਮੈਂਟ ਲਈ ਬਣਾਏ ਗਏ ਪੈਨਲ ਵਿੱਚ ਪ੍ਰਿੰਸੀਪਲ ਰੁਪਿੰਦਰ ਕੌਰ (ਸਸਸਸ ਸ਼ੇਰਖਾਂ), ਰਵੀ ਇੰਦਰ ਸਿੰਘ ਸਟੇਟ ਅਵਾਰਡੀ (ਐੱਸ.ਐੱਸ. ਮਾਸਟਰ, ਸਰਕਾਰੀ ਹਾਈ ਸਕੂਲ ਸੋਢੀ ਨਗਰ), ਗੁਰਵਿੰਦਰ ਸਿੰਘ (ਅੰਗਰੇਜ਼ੀ ਮਾਸਟਰ, ਸਮਿਸ ਸਾਧੂ ਵਾਲਾ) ਅਤੇ ਪ੍ਰਗਟ ਸਿੰਘ (ਸਪ੍ਰਸ ਰੱਜੀ ਵਾਲਾ) ਸ਼ਾਮਲ ਸਨ। ਇਸ ਦੇ ਨਾਲ ਹੀ ਸਮਾਗਮ ਦੇ ਸੁਚੱਜੇ ਪ੍ਰਬੰਧਾਂ ਵਿੱਚ ਬੀ.ਆਰ.ਸੀ. ਗੁਰਪ੍ਰੀਤ ਸਿੰਘ , ਸੰਦੀਪ ਕੁਮਾਰ, ਇੰਦਰਪਾਲ ਸਿੰਘ, ਵਿਸ਼ਾਲ ਗਾਂਧੀ, ਕਮਲ ਵਧਵਾ ਅਤੇ ਪ੍ਰਵੀਨ ਕੁਮਾਰ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ।
ਮੁਕਾਬਲਿਆਂ ਦੇ ਘੋਸ਼ਿਤ ਨਤੀਜਿਆਂ ਵਿੱਚ ਰੋਲ ਪਲੇਅ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਸ਼ਹਾਲ ਸਿੰਘ ਵਾਲਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਝੋਕ ਹਰੀਹਰ ਨੇ ਦੂਜਾ ਅਤੇ ਸਕੂਲ ਆਫ਼ ਐਮੀਨੈਂਸ ਮਮਦੋਟ ਨੇ ਤੀਜਾ ਸਥਾਨ ਹਾਸਲ ਕੀਤਾ। ਲੋਕ ਨਾਚ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਸੋਆਣਾ ਨੇ ਪਹਿਲਾ, ਪੀ.ਐੱਮ. ਸ਼੍ਰੀ ਕੰਨਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਖੂ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੂੰਬੜੀਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੈੱਡ ਰਿਬਨ ਕੁਇਜ਼ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਹਨ ਕੇ ਹਿਠਾੜ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਗੇ ਕੇ ਪਿੱਪਲ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਮਾਗਮ ਦੇ ਅੰਤ ਵਿੱਚ ਜੇਤੂ ਟੀਮਾਂ ਨੂੰ ਟਰਾਫ਼ੀਆਂ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਤਿਆਰੀ ਕਰਵਾਉਣ ਵਾਲੇ ਗਾਈਡ ਅਧਿਆਪਕਾਂ ਨੂੰ ਭਾਗੀਦਾਰੀ ਸਰਟੀਫਿਕੇਟ ਵੰਡੇ ਗਏ।





