Ferozepur News

ਸਮਾਜ ਸੇਵੀ ਚੰਦਨ ਚੰਦੂ ਗੁਰਦੁਆਰਾ ਭਾਈ ਮਰਦਾਨਾ ਯਾਦਗਾਰੀ ਹਾਲ ਵਿਖੇ ਨਤਮਸਤਕ ਹੋਏ

ਸਮਾਜ ਸੇਵੀ ਚੰਦਨ ਚੰਦੂ ਗੁਰਦੁਆਰਾ ਭਾਈ ਮਰਦਾਨਾ ਯਾਦਗਾਰੀ ਹਾਲ ਵਿਖੇ ਨਤਮਸਤਕ ਹੋਏ

ਸਮਾਜ ਸੇਵੀ ਚੰਦਨ ਚੰਦੂ ਗੁਰਦੁਆਰਾ ਭਾਈ ਮਰਦਾਨਾ ਯਾਦਗਾਰੀ ਹਾਲ ਵਿਖੇ ਨਤਮਸਤਕ ਹੋਏ

ਫਿਰੋਜ਼ਪੁਰ, 4 ਅਗਸਤ, 2026: ਸਮਾਜ ਸੇਵੀ ਸ੍ਰੀ ਚੰਦਨ ਚੰਦੂ ਜੀ ਨੇ ਅੱਜ ਗੁਰਦੁਆਰਾ ਭਾਈ ਮਰਦਾਨਾ ਜੀ ਯਾਦਗਾਰੀ ਹਾਲ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਇੰਟਰਨੈਸ਼ਨਲ ਭਾਈ ਮਰਦਾਨਾ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਅਤੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਜਗਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੁਸਾਇਟੀ ਦੇ ਮੈਂਬਰਾਂ ਵੱਲੋਂ ਸ੍ਰੀ ਚੰਦਨ ਚੰਦੂ ਦੇ ਧਿਆਨ ਵਿੱਚ ਯਾਦਗਾਰੀ ਹਾਲ ਵਿਖੇ ਰਸੋਈ ਦੀ ਲੋੜ ਸਬੰਧੀ ਮਾਮਲਾ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਹਾਲ ਵਿੱਚ ਵੱਡੀ ਗਿਣਤੀ ਵਿੱਚ ਸਮਾਗਮ ਕਰਵਾਉਣ ਦੀ ਸਮਰੱਥਾ ਹੈ ਪਰ ਰਸੋਈ ਦੀ ਸੁਵਿਧਾ ਨਾ ਹੋਣ ਕਾਰਨ ਸਮਾਗਮਾਂ ਦੀ ਬੁਕਿੰਗ ਪ੍ਰਭਾਵਿਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਰਸੋਈ ਬਣਨ ਦੇ ਨਾਲ ਹਲਵਾਈਆਂ ਲਈ ਸਾਮਾਨ ਰੱਖਣ ਅਤੇ ਸਮਾਗਮਾਂ ਦੌਰਾਨ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਦੀ ਸੁਵਿਧਾ ਹੋਵੇਗੀ। ਇਸ ਤੋਂ ਇਲਾਵਾ ਭੱਠੀਆਂ, ਤੰਦੂਰ, ਡੀਜ਼ਲ ਵਾਲੀ ਭੱਠੀ ਅਤੇ ਹੋਰ ਜ਼ਰੂਰੀ ਸਾਮਾਨ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਖੁਸ਼ੀ-ਗਮੀ ਦੇ ਸਮਾਗਮਾਂ ਲਈ ਹਾਲ ਦੀ ਬੁਕਿੰਗ ਵਧਣ ਨਾਲ ਯਾਦਗਾਰੀ ਹਾਲ ਦੀ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ ਅਤੇ ਇਸ ਨੂੰ ਬਿਹਤਰ ਢੰਗ ਨਾਲ ਚਲਾਉਣ ਵਿੱਚ ਮਦਦ ਮਿਲੇਗੀ।

ਸੁਸਾਇਟੀ ਮੈਂਬਰਾਂ ਦੀਆਂ ਗੱਲਾਂ ਸੁਣਨ ਉਪਰੰਤ ਸ੍ਰੀ ਚੰਦਨ ਚੰਦੂ ਨੇ ਭਰੋਸਾ ਦਿਵਾਇਆ ਕਿ ਰਸੋਈ ਦਾ ਕੰਮ ਜਲਦ ਸ਼ੁਰੂ ਕਰਵਾਉਣ ਲਈ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਯਾਦਗਾਰੀ ਹਾਲ ਬਹੁਤ ਹੀ ਵਧੀਆ, ਵਿਸ਼ਾਲ ਅਤੇ ਸੁੰਦਰ ਢੰਗ ਨਾਲ ਬਣਾਇਆ ਗਿਆ ਹੈ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ।

ਇਸ ਮੌਕੇ ਹਰਜੀਤ ਸਿੰਘ ਧਾਲੀਵਾਲ, ਦਰਸ਼ਨ ਲਾਲ ਹੀਰਾ, ਵਿਜੇ ਕੁਮਾਰ ਸ਼ੈਰੀ, ਇੰਦਰਪਾਲ ਸਿੰਘ ਪ੍ਰਿੰਸ, ਹਰਦੀਪ ਸਿੰਘ ਸਰਪੰਚ ਰਜੀਵਾਲਾ, ਰਾਜੇਸ਼ ਕੁਮਾਰ, ਨਿਰਮਲ ਸਿੰਘ, ਰਣਜੀਤ ਸਿੰਘ ਗੰਗਾ, ਦਿਨੇਸ਼, ਗਣੇਸ਼ ਕੁਮਾਰ, ਬੱਬੂ ਟੋਕਰੀ ਬਾਜ਼ਾਰ, ਮਨੋਹਰ ਲਾਲ, ਜਸਵਿੰਦਰ ਸਿੰਘ ਲੋਟੇ, ਪਰਮਿੰਦਰ ਸਿੰਘ, ਬਲਦੇਵ ਸਿੰਘ, ਸਾਗਰ, ਗੁਰਮੀਤ ਸਿੰਘ ਮੀਤਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button