Ferozepur News

ਗੁੱਡ ਮੋਰਨਿੰਗ ਕਲੱਬ ਕੋਟਕਪੂਰਾ ਦੀ ਟੀਮ ਨੇ ਬੂਟੇ ਲਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਸ਼ੁਰੂਆਤ ਮੌਕੇ ਕੇਜੀਐਸ ਫਾਉਂਡੇਸ਼ਨ ਦੇ ਸਹਿਯੋਗ ਨਾਲ ਲਾਏ ਹਜਾਰਾਂ ਬੂਟੇ!

ਗੁੱਡ ਮੋਰਨਿੰਗ ਕਲੱਬ ਕੋਟਕਪੂਰਾ ਦੀ ਟੀਮ ਨੇ ਬੂਟੇ ਲਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਗੁੱਡ ਮੋਰਨਿੰਗ ਕਲੱਬ ਕੋਟਕਪੂਰਾ ਦੀ ਟੀਮ ਨੇ ਬੂਟੇ ਲਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਸ਼ੁਰੂਆਤ ਮੌਕੇ ਕੇਜੀਐਸ ਫਾਉਂਡੇਸ਼ਨ ਦੇ ਸਹਿਯੋਗ ਨਾਲ ਲਾਏ ਹਜਾਰਾਂ ਬੂਟੇ!

ਫ਼ਿਰੋਜ਼ਪੁਰ, 12 ਜੁਲਾਈ, 2026:- ਗੁੱਡ ਮੋਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਵੱਲੋਂ ਇਸ ਸੀਜਨ ਦੀ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਹਜ਼ਾਰਾਂ ਬੂਟੇ ਲਾ ਕੇ ਕੀਤੀ ਗਈ । ਅੱਜ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੇ.ਜੀ.ਐਸ. ਫਾਊਂਡੇਸ਼ਨ ਟੀਮ ਫਿਰੋਜਪੁਰ ਦੇ ਸਹਿਯੋਗ ਨਾਲ ਪਿੰਡ ਹਬੀਬ ਕੇ ਬੰਨ੍ਹ ਜਿਲਾ ਫਿਰੋਜ਼ਪੁਰ ਵਿਖੇ ਵੱਖ-ਵੱਖ ਕਿਸਮ ਦੇ ਹਜ਼ਾਰਾਂ ਬੂਟੇ ਲਾਏ ਗਏ।

ਇਸ ਮੌਕੇ ਕੇਜੀਐਸ ਟੀਮ ਦੇ ਸੇਵਾਦਾਰਾਂ ਕ੍ਰਮਵਾਰ ਡਾ. ਕੰਵਰਵਿਜੇ ਪਾਲ ਸਿੰਘ ਅਤੇ ਭਾਈ ਕੁਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਗੁੱਡ ਮੋਰਨਿੰਗ ਕਲੱਬ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਬਾਰੇ ਬਹੁਤ ਕੁਝ ਸੁਣਿਆ ਸੀ ਪਰ ਅੱਜ ਉਸ ਟੀਮ ਦੇ ਮੈਂਬਰਾਂ ਨੂੰ ਮਿਲ ਕੇ ਅਥਾਹ ਖੁਸ਼ੀ ਪ੍ਰਾਪਤ ਹੋਈ ਹੈ। ਉਨਾਂ ਦੱਸਿਆ ਕਿ ਕੇਜੀਐਸ ਟੀਮ ਵੱਲੋਂ ਇਕ ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਗੁੱਡ ਮੋਰਨਿੰਗ ਕਲੱਬ ਕੋਟਕਪੂਰਾ ਵੱਲੋਂ ਜੋ 10 ਹਜਾਰ ਵੱਖ ਵੱਖ ਕਿਸਮ ਦੇ ਫਲਦਾਰ, ਛਾਂਦਾਰ ਅਤੇ ਵਿਰਾਸਤੀ ਬੂਟੇ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ, ਉਸ ਨਾਲ ਸਾਡੀ ਟੀਮ ਨੂੰ ਹੌਸਲਾ, ਉਤਸਾਹ ਅਤੇ ਜੋਸ਼ ਮਿਲਣਾ ਸੁਭਾਵਿਕ ਹੈ ।

ਡਾ. ਮਨਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਉਹਨਾਂ ਪਿਛਲੇ ਤਿੰਨ ਸਾਲਾਂ ਤੋਂ ਬੂਟੇ ਲਾਉਣ ਦੀ ਮੁਹਿੰਮ ਵਿੱਢੀ ਸੀ ਅਤੇ ਉਸ ਸਮੇਂ 51 ਹਜਾਰ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਸੀ, ਹੁਣ ਤੱਕ 25 ਤੋਂ 30 ਹਜਾਰ ਵੱਖ-ਵੱਖ ਕਿਸਮ ਦੇ ਬੂਟੇ ਲਾਏ ਜਾ ਚੁੱਕੇ ਹਨ ਪਰ ਜੋ ਪਿਛਲੇ ਸਾਲ 15 ਹਜਾਰ ਬੂਟੇ ਲਾਏ ਗਏ ਸਨ, ਉਹਨਾਂ ਦੀ ਸੰਭਾਲ ਯਕੀਨੀ ਬਣਾਉਣ ਦੇ ਪਹਿਲਾਂ ਬਕਾਇਦਾ ਪ੍ਰਬੰਧ ਕੀਤੇ ਗਏ। ਉਹਨਾਂ ਦੱਸਿਆ ਕਿ ਕੇਜੀਐਸ ਫਾਊਂਡੇਸ਼ਨ ਦੀ ਸਮੁੱਚੀ ਟੀਮ ਨੂੰ ਭਵਿੱਖ ’ਚ ਵੀ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਵੱਲੋਂ ਬਣਦਾ ਸਹਿਯੋਗ ਦਿੱਤਾ ਜਾਵੇਗਾ। ਕਲੱਬ ਦੇ ਸੰਸਥਾਪਕ ਅਤੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਸੰਭਾਲ ਲਈ ਯਤਨਸ਼ੀਲ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਵਾਸਤੇ ਉਨਾਂ ਦਾ ਕਲੱਬ ਹਮੇਸ਼ਾਂ ਤਿਆਰ ਹੈ।

ਬਾਬਾ ਗਰੀਬ ਦਾਸ ਜੀ ਨੇ ਆਖਿਆ ਕਿ ਉਹ ਇਸ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ, ਜਦੋਂ ਵੀ ਉਹ ਚਾਹੁਣ ਸਿਰਫ ਬੂਟੇ ਹੀ ਨਹੀਂ, ਬਲਕਿ ਹਰ ਤਰ੍ਹਾਂ ਦੀ ਮਦਦ ਲਈ ਅਸੀਂ ਹਰ ਸਮੇਂ ਤਤਪਰ ਰਹਾਂਗੇ। ਬੂਟੇ ਲਾਉਣ ਦੀ ਇਸ ਮੁਹਿੰਮ ਵਿੱਚ ਬਹੁਤ ਸਾਰੇ ਵੀਰ-ਭੈਣ, ਬੱਚੇ-ਬਜ਼ੁਰਗ ਵੀ ਸ਼ਾਮਿਲ ਸਨ। ਜਿੰਨਾ ਵਿੱਚ ਨੈਸ਼ਨਲ ਐਵਾਰਡੀ ਸਤਿੰਦਰ ਸਿੰਘ, ਕੁਲਦੀਪ ਸਿੰਘ ਗਿੱਲ, ਅਵਤਾਰ ਸਿੰਘ ਮੱਕੜ, ਉਮ ਪ੍ਰਕਾਸ਼ ਗੁਪਤਾ, ਗੁਰਚਰਨ ਸਿੰਘ ਬੱਬੂ, ਗੁਰਮੀਤ ਸਿੰਘ ਮੀਤਾ, ਪ੍ਰਮੋਦ ਕੁਮਾਰ ਪੱਪਾ ਮਲਹੋਤਰਾ, ਪਰਮਜੀਤ ਸਿੰਘ ਮੱਕੜ, ਸਰਨ ਕੁਮਾਰ, ਅਨਮੋਲ ਬਰਾੜ, ਤੇਜਵੀਰ ਸਿੰਘ ਮੱਕੜ, ਹਰਪ੍ਰੀਤ ਸਿੰਘ ਸੋਨੂੰ ਗਿੱਲ ਆਦਿ ਦਾ ਨਾਮ ਪ੍ਰਮੁੱਖ ਹੈ।

Related Articles

Leave a Reply

Your email address will not be published. Required fields are marked *

Back to top button