ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਭ ਤੋਂ ਪਹਿਲਾਂ ਹਾਊਸ-ਟੂ-ਹਾਊਸ ਐਨਿਊਮਰੇਸ਼ਨ ਮੁਹਿੰਮ ਮੁਕੰਮਲ ਕਰਨ ‘ਤੇ ਬੀ.ਐੱਲ.ਓ. ਅਜੀਤਪਾਲ ਸਿੰਘ ਸਨਮਾਨਿਤ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਭ ਤੋਂ ਪਹਿਲਾਂ ਹਾਊਸ-ਟੂ-ਹਾਊਸ ਐਨਿਊਮਰੇਸ਼ਨ ਮੁਹਿੰਮ ਮੁਕੰਮਲ ਕਰਨ ‘ਤੇ ਬੀ.ਐੱਲ.ਓ. ਅਜੀਤਪਾਲ ਸਿੰਘ ਸਨਮਾਨਿਤ
ਫ਼ਿਰੋਜ਼ਪੁਰ, 6 ਜੁਲਾਈ, 2026: ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) 2026 ਤਹਿਤ ਵਿਧਾਨ ਸਭਾ ਹਲਕਾ ਜੀਰਾ ਦੇ ਬੂਥ ਨੰਬਰ 158 ਦੇ ਬੀ.ਐੱਲ.ਓ. ਅਜੀਤਪਾਲ ਸਿੰਘ ਨੇ ਹਾਊਸ-ਟੂ-ਹਾਊਸ ਐਨਿਊਮਰੇਸ਼ਨ ਮੁਹਿੰਮ ਦਾ ਕੰਮ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਸਭ ਤੋਂ ਪਹਿਲਾਂ ਸਫ਼ਲਤਾਪੂਰਵਕ ਮੁਕੰਮਲ ਕਰਕੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਹੈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਵੱਲੋਂ ਉਨ੍ਹਾਂ ਦੀ ਇਸ ਮਿਸਾਲੀ ਸੇਵਾ, ਮਿਹਨਤ ਅਤੇ ਫ਼ਰਜ਼ ਪ੍ਰਤੀ ਸਮਰਪਣ ਨੂੰ ਸਨਮਾਨ ਦਿੰਦਿਆਂ ਅੱਜ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ, ਸਹੀ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਬੀ.ਐੱਲ.ਓਜ਼ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨ੍ਹਾਂ ਕਿਹਾ ਕਿ ਅਜੀਤਪਾਲ ਸਿੰਘ ਦੀ ਕਾਰਗੁਜ਼ਾਰੀ ਹੋਰ ਬੀ.ਐੱਲ.ਓਜ਼ ਲਈ ਵੀ ਪ੍ਰੇਰਣਾਦਾਇਕ ਹੈ ਅਤੇ ਅਜਿਹੀ ਲਗਨ ਨਾਲ ਹੀ ਚੋਣ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ।
ਇਸ ਮੌਕੇ ਇਲੈਕਸ਼ਨ ਤਹਿਸੀਲਦਾਰ ਦੀਪਕ ਕੁਮਾਰ ਅਤੇ ਇਲੈਕਸ਼ਨ ਕਾਨੂੰਨਗੋ ਗਗਨਦੀਪ ਕੌਰ ਹਾਜ਼ਰ ਸਨ।




