ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ, ਚਾਰ ਆਗੂਆਂ ਨੂੰ 6 ਸਾਲ ਲਈ ਭਾਜਪਾ ਤੋਂ ਕੱਢਿਆ : ਸੁਰਜੀਤ ਸਿੰਘ ਬਾਠ
ਨਗਰ ਕੌਂਸਲ ਚੋਣਾਂ ਦੌਰਾਨ ਅਜ਼ਾਦ ਉਮੀਦਵਾਰਾਂ ਦਾ ਸਮਰਥਨ ਕਰਨ ਵਾਲਿਆਂ ਖਿਲਾਫ਼ ਕੀਤੀ ਕਾਰਵਾਈ

ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ, ਚਾਰ ਆਗੂਆਂ ਨੂੰ 6 ਸਾਲ ਲਈ ਭਾਜਪਾ ਤੋਂ ਕੱਢਿਆ : ਸੁਰਜੀਤ ਸਿੰਘ ਬਾਠ
ਨਗਰ ਕੌਂਸਲ ਚੋਣਾਂ ਦੌਰਾਨ ਅਜ਼ਾਦ ਉਮੀਦਵਾਰਾਂ ਦਾ ਸਮਰਥਨ ਕਰਨ ਵਾਲਿਆਂ ਖਿਲਾਫ਼ ਕੀਤੀ ਕਾਰਵਾਈ
ਫਿਰੋਜ਼ਪੁਰ, 29 ਜੂਨ, 2026: ਭਾਰਤੀ ਜਨਤਾ ਪਾਰਟੀ (ਭਾਜਪਾ) ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੇ ਆਗੂਆਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਚਾਰ ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਫੈਸਲਾ ਭਾਜਪਾ ਜ਼ਿਲ੍ਹਾ ਫਿਰੋਜ਼ਪੁਰ ਦੀ ਕੋਰ ਕਮੇਟੀ, ਜ਼ਿਲ੍ਹਾ ਟੀਮ ਅਤੇ ਅਨੁਸ਼ਾਸਨ ਕਮੇਟੀ ਦੀ ਸਾਂਝੀ ਮੀਟਿੰਗ ਵਿੱਚ ਲਿਆ ਗਿਆ।
ਭਾਜਪਾ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਬਾਠ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਅਤੇ ਸੰਗਠਨ ਦੀ ਮਰਿਆਦਾ ਨੂੰ ਹਰ ਹਾਲਤ ਵਿੱਚ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੇ ਵਿਰੁੱਧ ਚੋਣ ਲੜਨਾ ਜਾਂ ਅਜਿਹੀਆਂ ਗਤੀਵਿਧੀਆਂ ਨੂੰ ਸਮਰਥਨ ਦੇਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ/ਮਿਊਂਸਪਲ ਕਮੇਟੀ ਚੋਣਾਂ ਦੌਰਾਨ ਕੁਝ ਆਗੂਆਂ ਵੱਲੋਂ ਖੁਦ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਗਈ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ, ਜੋ ਕਿ ਪਾਰਟੀ ਦੇ ਨਿਯਮਾਂ ਅਤੇ ਅਨੁਸ਼ਾਸਨ ਦੀ ਸਪੱਸ਼ਟ ਉਲੰਘਣਾ ਹੈ।
ਪਾਰਟੀ ਵੱਲੋਂ ਕੀਤੀ ਗਈ ਕਾਰਵਾਈ ਤਹਿਤ ਹੇਠ ਲਿਖੇ ਆਗੂਆਂ ਨੂੰ 6 ਸਾਲਾਂ ਲਈ ਭਾਰਤੀ ਜਨਤਾ ਪਾਰਟੀ ਤੋਂ ਬਾਹਰ ਕੀਤਾ ਗਿਆ ਹੈ: ਰਾਜੇਸ਼ ਕੁਮਾਰ ਨਿੰਦੀ (ਵਾਰਡ ਨੰਬਰ 23) — ਉਨ੍ਹਾਂ ਦੀ ਧਰਮਪਤਨੀ ਜੀਵਨਬਾਲਾ ਵੱਲੋਂ ਵਾਰਡ ਨੰਬਰ 23 ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਗਈ। ਅਸ਼ਵਨੀ ਗਰੋਵਰ (ਵਾਰਡ ਨੰਬਰ 28) — ਉਨ੍ਹਾਂ ਵੱਲੋਂ ਵਾਰਡ ਨੰਬਰ 28 ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਗਈ।ਮਨੀਸ਼ ਧਵਨ (ਵਾਰਡ ਨੰਬਰ 27) — ਉਨ੍ਹਾਂ ਦੀ ਧਰਮਪਤਨੀ ਚੰਨਪ੍ਰੀਤ ਧਵਨ ਵੱਲੋਂ ਵਾਰਡ ਨੰਬਰ 27 ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਗਈ। ਰੋਹਿਤ ਧਵਨ (ਵਾਰਡ ਨੰਬਰ 25) — ਉਨ੍ਹਾਂ ਦੀ ਧਰਮਪਤਨੀ ਰਿਤੂ ਧਵਨ ਵੱਲੋਂ ਵਾਰਡ ਨੰਬਰ 25 ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੀ ਗਈ।
ਬਾਠ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਅਨੁਸ਼ਾਸਿਤ, ਸਿਧਾਂਤਕ ਅਤੇ ਕੈਡਰ ਆਧਾਰਿਤ ਸੰਗਠਨ ਹੈ, ਜਿੱਥੇ ਹਰ ਵਰਕਰ ਅਤੇ ਅਹੁਦੇਦਾਰ ਲਈ ਪਾਰਟੀ ਦੀਆਂ ਨੀਤੀਆਂ ਅਤੇ ਫੈਸਲਿਆਂ ਦੀ ਪਾਲਣਾ ਕਰਨਾ ਲਾਜ਼ਮੀ ਹੈ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇੱਕ ਬੀਜੇਪੀ ਮੈਂਬਰ ਦੇ ਪਤੀ, ਜਿਸ ਦੀ ਪਤਨੀ ਨੇ ਨਗਰ ਨਿਗਮ ਚੋਣ ਲੜੀ ਸੀ, ਨੂੰ ਪਾਰਟੀ ਵਿੱਚੋਂ ਬਾਹਰ ਕਰਨ ਬਾਰੇ ਕੀ ਫੈਸਲਾ ਹੈ, ਤਾਂ ਬਾਠ ਨੇ ਕਿਹਾ ਕਿ ਜੇਕਰ ਕੋਈ ਮੈਂਬਰ ਚੋਣਾਂ ਦੌਰਾਨ ਪਾਰਟੀ ਵਿਰੋਧੀ ਗਤੀਵਿਧੀਆਂ ਕਰਦਾ ਹੈ, ਪ੍ਰਚਾਰ ਕਰਦਾ ਹੈ ਜਾਂ ਪਾਰਟੀ ਦੇ ਬੈਨਰਾਂ ‘ਤੇ ਆਪਣਾ ਫੋਨ ਨੰਬਰ ਵਰਤਦਾ ਹੈ ਤਾਂ ਪਾਰਟੀ ਵੱਲੋਂ ਅਜਿਹੇ ਮੈਂਬਰਾਂ ਨੂੰ ਵੀ ਅਯੋਗ ਕਰਾਰ ਦੇਣ ਬਾਰੇ ਵਿਚਾਰ ਕੀਤਾ ਗਿਆ ਹੈ।
ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਾਰਟੀ ਦੀ ਏਕਤਾ, ਅਨੁਸ਼ਾਸਨ ਅਤੇ ਸੰਗਠਨਾਤਮਕ ਮਜ਼ਬੂਤੀ ਨੂੰ ਬਣਾਈ ਰੱਖਣ ਲਈ ਅਜਿਹੇ ਫੈਸਲੇ ਜ਼ਰੂਰੀ ਹਨ। ਇਸ ਮੌਕੇ ਭਾਜਪਾ ਦੇ ਹੋਰ ਅਹੁਦੇਦਾਰ ਅਤੇ ਕੋਰ ਕਮੇਟੀ ਮੈਂਬਰ ਵੀ ਮੌਜੂਦ ਸਨ।
ਸੁਰਜੀਤ ਸਿੰਘ ਬਾਠ ਪ੍ਰਧਾਨ, ਹੀਰਾ ਸਿੰਘ ਪੁੱਗਲ ਜ਼ਿਲ੍ਹਾ ਜਨਰਲ ਸਕੱਤਰ, ਹਰਿੰਦਰ ਸਿੰਘ, ਸਾਗਰ ਨਰੂਲਾ, ਦਵਿੰਦਰ ਬਜਾਜ, ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਸਾਬਕਾ ਜ਼ਿਲ੍ਹਾ ਪ੍ਰਧਾਨ, ਮੈਂਬਰ ਕੋਰ ਕਮੇਟੀ, ਡੇਵਿਡਨਰ ਕਪੂਰ ਸਾਬਕਾ ਮਿਉਂਸਪਲ ਪ੍ਰਧਾਨ ਮੈਂਬਰ ਕੋਰ ਕਮੇਟੀ, ਜੁਗਰਾਜ ਸਿੰਘ ਕਟੋਰਾ ਸਾਬਕਾ ਜ਼ਿਲ੍ਹਾ ਪ੍ਰਧਾਨ, ਕ੍ਰਿਸ਼ਨ ਨਰੂਲਾ ਸਾਬਕਾ ਜ਼ਿਲ੍ਹਾ ਪ੍ਰਧਾਨ, ਸੁਰਜੀਤ ਸਿੰਘ ਵਾੜਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ, ਸੁਰਜੀਤ ਸਿੰਘ ਵਾੜਵਾਲ, ਏ. ਜ਼ਿਲ੍ਹਾ ਸਕੱਤਰ, ਸੁਰਿੰਦਰਪਾਲ ਸਿੰਘ ਸਿੱਧੂ ਡੈਲੀਗੇਟ ਭਾਜਪਾ ਐਡ ਮੈਂਬਰ ਹਾਜ਼ਰ ਸਨ। ਸੁਰਜੀਤ ਸਿੰਘ ਬਾਠ ਪ੍ਰਧਾਨ, ਹੀਰਾ ਸਿੰਘ ਪੁੱਗਲ ਜ਼ਿਲ੍ਹਾ ਜਨਰਲ ਸਕੱਤਰ, ਹਰਿੰਦਰ ਸਿੰਘ, ਸਾਗਰ ਨਰੂਲਾ, ਦਵਿੰਦਰ ਬਜਾਜ, ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਸਾਬਕਾ ਜ਼ਿਲ੍ਹਾ ਪ੍ਰਧਾਨ, ਮੈਂਬਰ ਕੋਰ ਕਮੇਟੀ, ਡੇਵਿਡਨਰ ਕਪੂਰ ਸਾਬਕਾ ਮਿਉਂਸਪਲ ਪ੍ਰਧਾਨ ਮੈਂਬਰ ਕੋਰ ਕਮੇਟੀ, ਜੁਗਰਾਜ ਸਿੰਘ ਕਟੋਰਾ ਸਾਬਕਾ ਜ਼ਿਲ੍ਹਾ ਪ੍ਰਧਾਨ, ਕ੍ਰਿਸ਼ਨ ਨਰੂਲਾ ਸਾਬਕਾ ਜ਼ਿਲ੍ਹਾ ਪ੍ਰਧਾਨ, ਸੁਰਜੀਤ ਸਿੰਘ ਵਾੜਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ, ਸੁਰਜੀਤ ਸਿੰਘ ਵਾੜਵਾਲ, ਏ. ਜ਼ਿਲ੍ਹਾ ਸਕੱਤਰ, ਸੁਰਿੰਦਰਪਾਲ ਸਿੰਘ ਸਿੱਧੂ ਡੈਲੀਗੇਟ ਭਾਜਪਾ ਐਡ ਮੈਂਬਰ ਹਾਜ਼ਰ ਸਨ।





