ਮਾਨਸੂਨ ਸੀਜ਼ਨ ਹੋਣ ਤੋਂ ਪਹਿਲਾਂ ਸ਼ਹਿਰ ਦੇ ਬਰਸਾਤੀਆਂ ਦੀ ਕਰਵਾਈ ਗਈ ਸਫਾਈ
ਮਾਨਸੂਨ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫਿਰੋਜ਼ਪੁਰ ਸ਼ਹਿਰ ਦੇ ਬਰਸਾਤੀਆਂ ਦੇ ਸਫਾਈ ਦੇ ਕੰਮ ਸ਼ੁਰੂ

ਮਾਨਸੂਨ ਸੀਜ਼ਨ ਹੋਣ ਤੋਂ ਪਹਿਲਾਂ ਸ਼ਹਿਰ ਦੇ ਬਰਸਾਤੀਆਂ ਦੀ ਕਰਵਾਈ ਗਈ ਸਫਾਈ
ਮਾਨਸੂਨ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫਿਰੋਜ਼ਪੁਰ ਸ਼ਹਿਰ ਦੇ ਬਰਸਾਤੀਆਂ ਦੇ ਸਫਾਈ ਦੇ ਕੰਮ ਸ਼ੁਰੂ
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਜ਼ਾਨਾ ਕਰਵਾਈ ਜਾਵੇਗੀ ਬਰਸਾਤੀਆਂ ਦੀ ਸਫਾਈ :- ਸੁਪਰਡੈਂਟ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਕਲੀਨ ਮੁਹਿੰਮ ਤਹਿਤ ਮਾਨਯੋਗ ਸਥਾਨਕ ਸਰਕਾਰ ਮੰਤਰੀ ਸ੍ਰ: ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਦਿਸ਼ਾ ਅਨੁਸਾਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਅਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਜਿੱਥੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਕੌਂਸਲ / ਨਗਰ ਪੰਚਾਇਤਾਂ ਵੱਲੋਂ ਸਾਫ ਸਫਾਈ ਦੀ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਉੱਥੇ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਅੱਜ ਸੁਪਰਡੈਂਟ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਫਿਰੋਜ਼ਪੁਰ ਸ਼ਹਿਰ ਤੇ ਵੱਖ-ਵੱਖ ਹਿੱਸਿਆਂ ਵਿੱਚ ਬਰਸਾਤੀਆਂ ਦੀ ਸਫਾਈ ਦਾ ਵਿਸ਼ੇਸ਼ ਕੰਮ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਅਧੀਨ ਕੁੱਲ 33 ਵਾਰ ਹਨ ਅਤੇ ਇਸ ਤੋਂ ਇਲਾਵਾ ਕਮਰਸ਼ੀਅਲ ਏਰੀਏ ਦਾ ਕਾਫੀ ਏਰੀਆ ਹੈ ਜਿਸ ਵਿੱਚ ਬਰਸਾਤੀਆਂ ਜੋ ਕਿ ਬਰਸਾਤ ਦੇ ਮੌਸਮ ਦੇ ਪਾਣੀ ਦੀ ਨਿਕਾਸੀ ਦਾ ਕੰਮ ਕਰਦੀਆਂ ਹਨ ਉਹਨਾਂ ਦੀ ਸਫਾਈ ਦਾ ਕੰਮ ਇੱਕ ਵਿਸ਼ੇਸ਼ ਮੁਹਿੰਮ ਰਾਹੀਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਬਣਾਏ ਗਏ ਸ਼ਡਿਊਲ ਅਨੁਸਾਰ ਵਾਰਡ ਵਾਈਜ਼ ਰੋਜ਼ਾਨਾ 20-25 ਦੀ ਸਫਾਈ ਕਰਵਾਈ ਜਾ ਰਹੀ ਹੈ। ਅਤੇ ਹੁਣ ਤੱਕ ਲਗਭਗ 165 ਬਰਸਾਤੀਆ ਦੀ ਸਫਾਈ ਕਰਵਾਈ ਜਾ ਚੁੱਕੀ ਹੈ। ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ ਸਾਡਾ ਮੁੱਖ ਉਦੇਸ਼ ਹੈ ਕਿ ਮਾਨਸੂਨ ਸੀਜ਼ਨ ਅਤੇ ਬਰਸਾਤੀ ਮੌਸਮ ਤੋਂ ਪਹਿਲਾਂ ਪਹਿਲਾਂ ਸ਼ਹਿਰ ਦੀਆਂ ਸਮੂਹ ਬਰਸਾਤੀਆਂ ਨੂੰ ਮੁਕੰਮਲ ਰੂਪ ਵਿੱਚ ਸਾਫ ਕਰਵਾ ਦਿੱਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਜਿਸ ਏਰੀਆ ਅੰਦਰ ਜਿਵੇਂ ਕਿ ਸਰਕੂਲਰ ਰੋਡ ਜਾਂ ਲਿੰਕ ਸੜਕਾਂ ਨੂੰ ਨਵਾਂ ਬਣਾਇਆ ਜਾ ਰਿਹਾ ਹੈ ਉੱਥੇ ਨਵੀਆਂ ਬਰਸਾਤੀਆਂ ਦੇ ਨਿਰਮਾਣ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਤੇ ਸ਼੍ਰੀ ਸੁਖਪਾਲ ਸਿੰਘ ਸੁਪਰਡੈਂਟ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਵਾਸੀ ਨੂੰ ਅਪੀਲ ਹੈ ਕਿ ਉਹ ਆਪਣੇ ਘਰ ਤੇ ਵੇਸਟ ਪਾਣੀ ਨੂੰ ਸਿੱਧੇ ਤੌਰ ਤੇ ਬਰਸਾਤੀਆਂ ਅੰਦਰ ਨਾ ਜੋੜਨ ਅਤੇ ਬਰਸਾਤੀਆਂ ਦੇ ਉੱਪਰ ਮਿੱਟੀ ਮਲਬਾ ਆਦਿ ਨਾ ਰੱਖਣ ਤਾਂ ਜੋ ਇਹਨਾਂ ਵਿੱਚ ਕਿਸੇ ਪ੍ਰਕਾਰ ਦੀ ਬਲਾਕਾਜ਼ ਚ ਨਾ ਆਵੇ ਇਸ ਮੌਕੇ ਤੇ ਨਗਰ ਕੌਂਸਲ ਫਿਰੋਜ਼ਪੁਰ ਦੇ ਅਧਿਕਾਰੀ ਸ਼੍ਰੀ ਲਵਪ੍ਰੀਤ ਸਿੰਘ ਐਸ ਡੀ ਓ ਸ਼੍ਰੀ ਗੌਰਵ ਬਜਾਜ ਜੂਨੀਅਰ ਇੰਜੀਨੀਅਰ ਅਤੇ ਸ੍ਰੀ ਰੁਸਤਮ ਸੋਢੀ ਸੈਂਨਟਰੀ ਇੰਸਪੈਕਟਰ ਵੀ ਮੌਜੂਦ ਸਨ।





