Ferozepur News

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵੱਲੋਂ ਅਕਾਦਮਿਕ ਸੈਸ਼ਨ 2026-27 ਲਈ ਉਦਯੋਗ-ਮੁੱਖੀ ਨਵੇਂ ਕੋਰਸਾਂ ਦੀ ਸ਼ੁਰੂਆਤ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵੱਲੋਂ ਅਕਾਦਮਿਕ ਸੈਸ਼ਨ 2026-27 ਲਈ ਉਦਯੋਗ-ਮੁੱਖੀ ਨਵੇਂ ਕੋਰਸਾਂ ਦੀ ਸ਼ੁਰੂਆਤ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵੱਲੋਂ ਅਕਾਦਮਿਕ ਸੈਸ਼ਨ 2026-27 ਲਈ ਉਦਯੋਗ-ਮੁੱਖੀ ਨਵੇਂ ਕੋਰਸਾਂ ਦੀ ਸ਼ੁਰੂਆਤ

ਫਿਰੋਜ਼ਪੁਰ, 5-6-2026: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ (ਐਸ.ਬੀ.ਐਸ.ਐਸ.ਯੂ.), ਫਿਰੋਜ਼ਪੁਰ ਨੇ ਗੁਣਵੱਤਾ-ਪੂਰਨ, ਰੁਜ਼ਗਾਰਮੁਖੀ ਅਤੇ ਭਵਿੱਖ-ਕੇਂਦਰਿਤ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਅਕਾਦਮਿਕ ਸੈਸ਼ਨ 2026-27 ਲਈ ਕਈ ਨਵੇਂ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਤਿਆਰ ਕੀਤੇ ਗਏ ਕੋਰਸਾਂ ਦੀ ਪੇਸ਼ਕਸ਼ ਕੀਤੀ ਹੈ। ਰਾਜ ਸਰਕਾਰ ਅਧੀਨ ਸਥਾਪਿਤ ਇਸ ਯੂਨੀਵਰਸਿਟੀ ਵਿੱਚ ਇਸ ਵੇਲੇ (ਏ ਆਈ ਸੀ ਟੀ ਈ) ਅਤੇ (ਯੂ ਜੀ ਸੀ)ਤੋਂ ਪ੍ਰਵਾਨਿਤ ਕੁੱਲ 37 ਅਕਾਦਮਿਕ ਪ੍ਰੋਗਰਾਮ ਡਿਪਲੋਮਾ ਤੋਂ ਲੈ ਕੇ ਪੀ.ਐਚ.ਡੀ. ਪੱਧਰ ਤੱਕ ਚਲਾਏ ਜਾ ਰਹੇ ਹਨ।

ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ, ਪ੍ਰਬੰਧਨ, ਕੰਪਿਊਟਰ ਐਪਲੀਕੇਸ਼ਨਜ਼, ਵਿਗਿਆਨ, ਮਨੁੱਖੀ ਵਿਸ਼ੇ, ਖੇਤੀਬਾੜੀ, ਆਰਕੀਟੈਕਚਰ, ਵੋਕੇਸ਼ਨਲ ਸਿੱਖਿਆ ਅਤੇ ਖੋਜ ਦੇ ਖੇਤਰਾਂ ਵਿੱਚ ਉੱਚ ਪੱਧਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ।

ਯੂਨੀਵਰਸਿਟੀ ਦੇ ਦੇਸ਼ ਦੀਆਂ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਨਾਲ ਮਜ਼ਬੂਤ ਸੰਬੰਧ ਹਨ, ਜੋ ਪਾਠਕ੍ਰਮਾਂ ਦੇ ਨਵੀਨੀਕਰਨ, ਨਵੀਆਂ ਤਕਨੀਕਾਂ ਦੀ ਜਾਣਕਾਰੀ, ਇੰਟਰਨਸ਼ਿਪ, ਉਦਯੋਗਿਕ ਸਿਖਲਾਈ ਅਤੇ ਪਲੇਸਮੈਂਟ ਦੇ ਮੌਕਿਆਂ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਡੀਨ ਅਕੈਡਮਿਕ ਡਾ ਰਜੀਵ ਗਰਗ ਨੇ ਯੂਨੀਵਰਸਿਟੀ ਵਿੱਚ ਚੱਲ ਰਹੇ ਪੁਰਾਣੇ ਤੇ ਨਵੇਂ ਕੋਰਸਾਂ ਵਾਰੇ ਵਿਸਥਾਰ ਸਾਹਿਤ ਚਾਨਣਾ ਪਾਉਂਦਿਆ ਕਿਹਾ ਕਿ ਉਭਰਦੀਆਂ ਤਕਨਾਲੋਜੀਆਂ ਅਤੇ ਇੰਡਸਟਰੀ 4.0 ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਯੂਨੀਵਰਸਿਟੀ ਵੱਲੋਂ ਇਸ ਸੈਸ਼ਨ ਤੋਂ ਦੋ ਨਵੇਂ ਬੀ.ਟੈਕ. ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ:

• ਬੀ.ਟੈਕ. ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ (AI & ML)
• ਬੀ.ਟੈਕ. ਇਲੈਕਟ੍ਰਾਨਿਕਸ ਐਂਡ ਕੰਪਿਊਟਰ ਇੰਜੀਨੀਅਰਿੰਗ (E&C ਇੰਜਨੀਅਰਿੰਗ )

ਇਹ ਕੋਰਸ ਆਰਟੀਫੀਸ਼ੀਅਲ ਇੰਟੈਲੀਜੈਂਸ, ਡਾਟਾ ਐਨਾਲਿਟਿਕਸ, ਆਟੋਮੇਸ਼ਨ, ਰੋਬੋਟਿਕਸ ਅਤੇ ਅਗਲੀ ਪੀੜ੍ਹੀ ਦੀਆਂ ਕੰਪਿਊਟਿੰਗ ਤਕਨਾਲੋਜੀਆਂ ਦੇ ਖੇਤਰਾਂ ਵਿੱਚ ਵੱਧ ਰਹੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਦੇ ਤਕਨੀਕੀ ਅਤੇ ਉਦਯੋਗਿਕ ਖੇਤਰਾਂ ਵਿੱਚ ਸਫਲ ਕਰੀਅਰ ਬਣਾਉਣ ਲਈ ਲੋੜੀਂਦੇ ਗਿਆਨ ਅਤੇ ਹੁਨਰ ਪ੍ਰਦਾਨ ਕੀਤੇ ਜਾਣਗੇ।

ਯੂਨੀਵਰਸਿਟੀ ਦੀਆਂ ਮੁੱਖ ਵਿਸ਼ੇਸ਼ਤਾਵਾਂ

• ਡਿਪਲੋਮਾ ਤੋਂ ਪੀ.ਐਚ.ਡੀ. ਤੱਕ 37 ਅਕਾਦਮਿਕ ਪ੍ਰੋਗਰਾਮ
• ਕੰਪਿਊਟਰ ਸਾਇੰਸ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ, ਇਲੈਕਟ੍ਰਿਕਲ, ਸਿਵਲ, ਮਕੈਨਿਕਲ ਅਤੇ ਕੈਮੀਕਲ ਸਮੇਤ 6 ਮੁੱਖ ਇੰਜੀਨੀਅਰਿੰਗ ਸ਼ਾਖਾਵਾਂ
• ਰਾਸ਼ਟਰੀ ਸਿੱਖਿਆ ਨੀਤੀ (NEP-2020) ਅਤੇ Industry 4.0 ਦੇ ਅਨੁਕੂਲ ਨਵੇਂ ਕੋਰਸ ।
• ਬੀਸੀਏ , ਬੀਬੀਏ , ਐਮਬੀਏ , ਐਮਸੀਏ , ਐਮ .ਟੈੱਕ ਅਤੇ ਬੀ .ਆਰਕਿਟੈਕ ਵਰਗੇ ਪੇਸ਼ੇਵਰ ਪ੍ਰੋਗਰਾਮ ।
• ਖੇਤੀਬਾੜੀ, ਵਾਤਾਵਰਣ ਵਿਗਿਆਨ, ਫੂਡ ਐਂਡ ਨਿਊਟ੍ਰੀਸ਼ਨ, ਇੰਟੀਰੀਅਰ ਡਿਜ਼ਾਈਨ, ਕੰਪਿਊਟਰ ਸਾਇੰਸ, ਪਲੈਨਿੰਗ ਅਤੇ ਮਨੁੱਖੀ ਵਿਸ਼ਿਆਂ ਵਿੱਚ ਯੂਜੀਸੀ ਪ੍ਰਵਾਨਿਤ ਕੋਰਸ ।
• ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਵਾਲੇ ਬੀ .ਵੋਕ ਪ੍ਰੋਗਰਾਮ
• ਇੰਜੀਨੀਅਰਿੰਗ, ਐਪਲਾਈਡ ਸਾਇੰਸ ਅਤੇ ਮਨੁੱਖੀ ਵਿਸ਼ਿਆਂ ਵਿੱਚ ਖੋਜ ਅਤੇ ਪੀ.ਐਚ.ਡੀ. ਦੇ ਮੌਕੇ
• ਮਜ਼ਬੂਤ ਉਦਯੋਗਿਕ ਸਾਂਝ, ਟ੍ਰੇਨਿੰਗ, ਇੰਟਰਨਸ਼ਿਪ ਅਤੇ ਪਲੇਸਮੈਂਟ ਸਹੂਲਤਾਂ
• ਉਦਯੋਗ ਅਤੇ ਸਮਾਜ ਦੀਆਂ ਲੋੜਾਂ ਅਨੁਸਾਰ ਨਿਯਮਿਤ ਤੌਰ ’ਤੇ ਅਪਡੇਟ ਕੀਤਾ ਜਾਣ ਵਾਲਾ ਆਉਟਕਮ -ਬੇਸਡ ਕਰੀਕੁਲਮ ।

ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ, “ਬੀ.ਟੈਕ. ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਅਤੇ ਬੀ.ਟੈਕ. ਇਲੈਕਟ੍ਰਾਨਿਕਸ ਐਂਡ ਕੰਪਿਊਟਰ ਇੰਜੀਨੀਅਰਿੰਗ ਦੀ ਸ਼ੁਰੂਆਤ ਨਾਲ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਤਕਨਾਲੋਜੀਆਂ ਅਤੇ ਉਭਰਦੇ ਕਰੀਅਰ ਖੇਤਰਾਂ ਲਈ ਤਿਆਰ ਕਰਨ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਯੂਨੀਵਰਸਿਟੀ ਆਪਣੇ ਅਕਾਦਮਿਕ ਪ੍ਰੋਗਰਾਮਾਂ ਨੂੰ ਉਦਯੋਗਿਕ ਲੋੜਾਂ, ਨਵੀਨਤਾ, ਖੋਜ ਅਤੇ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਵਿਜ਼ਨ ਨਾਲ ਨਿਰੰਤਰ ਜੋੜਨ ਲਈ ਵਚਨਬੱਧ ਹੈ।”

ਕੈਂਪਸ ਰਜਿਸਟਰਾਰ ਡਾ ਰਜੀਵ ਅਰੋੜਾ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਯੋਗ ਅਤੇ ਉਤਸ਼ਾਹੀ ਵਿਦਿਆਰਥੀਆਂ ਨੂੰ ਆਪਣੇ ਵਿਭਿੰਨ ਅਕਾਦਮਿਕ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਸਿੱਖਿਆ, ਨਵੀਨਤਾ, ਖੋਜ ਅਤੇ ਹੁਨਰ ਵਿਕਾਸ ਲਈ ਸਮਰਪਿਤ ਇਸ ਪ੍ਰਤਿਸ਼ਠਿਤ ਸੰਸਥਾ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button