Ferozepur News

ਭਾਰੀ ਤੂਫ਼ਾਨ ਕਾਰਨ ਅਰਮਾਨਪੁਰਾ ਸਥਿਤ ਐਫਸੀਆਈ ਦੇ ਗੁਦਾਮਾਂ ਦਾ ਨੁਕਸਾਨ

ਭਾਰੀ ਤੂਫ਼ਾਨ ਕਾਰਨ ਅਰਮਾਨਪੁਰਾ ਸਥਿਤ ਐਫਸੀਆਈ ਦੇ ਗੁਦਾਮਾਂ ਦਾ ਨੁਕਸਾਨ

 

 

 

 

 

ਭਾਰੀ ਤੂਫ਼ਾਨ ਕਾਰਨ ਅਰਮਾਨਪੁਰਾ ਸਥਿਤ ਐਫਸੀਆਈ ਦੇ ਗੁਦਾਮਾਂ ਦਾ ਨੁਕਸਾਨ

ਫਿਰੋਜ਼ਪੁਰ, 30 ਮਈ 2026 : ਅੱਜ ਆਏ ਤੇਜ਼ ਤੂਫ਼ਾਨ ਅਤੇ ਝੱਖੜ ਨੇ ਪਿੰਡ ਅਰਮਾਨਪੁਰਾ ਵਿਖੇ ਸਥਿਤ ਇੱਕ ਗੋਦਾਮ ਨੂੰ ਭਾਰੀ ਨੁਕਸਾਨ ਪਹੁੰਚਾਇਆ। ਇਸ ਘਟਨਾ ਕਾਰਨ ਕਰੀਬ 1 ਲੱਖ 25 ਹਜ਼ਾਰ ਰੁਪਏ ਦੇ ਮਾਲੀ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਰਾਜੇਸ਼ ਕੁਮਾਰ ਦੀ ਮਲਕੀਅਤ ਵਾਲਾ ਇਹ ਗੋਦਾਮ ਭਾਰਤੀ ਖੁਰਾਕ ਨਿਗਮ (ਐਫਸੀਆਈ) ਨੂੰ ਕਿਰਾਏ ’ਤੇ ਦਿੱਤਾ ਗਿਆ ਹੋਇਆ ਹੈ। ਤੂਫ਼ਾਨ ਦੌਰਾਨ ਗੋਦਾਮ ਦੀ ਛੱਤ ਦਾ ਵੱਡਾ ਹਿੱਸਾ ਉੱਡ ਜਾਣ ਕਾਰਨ ਇਮਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ।

ਗੋਦਾਮ ਦੇ ਮੈਨੇਜਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਭਾਵੇਂ ਇਸ ਘਟਨਾ ਨਾਲ ਢਾਂਚਾਗਤ ਨੁਕਸਾਨ ਕਾ ਹੋਇਆ ਹੈ, ਪਰ ਖੁਸ਼ਕਿਸਮਤੀ ਨਾਲ ਗੋਦਾਮ ਅੰਦਰ ਪਿਆ ਸਾਰਾ ਸਟਾਕ ਸੁਰੱਖਿਅਤ ਰਿਹਾ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਗੋਦਾਮ ਮਾਲਕਾਂ ਵੱਲੋਂ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਗੋਦਾਮ ਵਿੱਚ ਸਟੋਰ ਕੀਤੇ ਅਨਾਜ ਅਤੇ ਹੋਰ ਸਮੱਗਰੀ ਨੂੰ ਕਿਸੇ ਵੀ ਸੰਭਾਵਿਤ ਨੁਕਸਾਨ ਤੋਂ ਬਚਾਇਆ ਜਾ ਸਕੇ।ਤੇਜ਼ ਹਵਾਵਾਂ ਨਾਲ ਢਾਂਚਾਗਤ ਨੁਕਸਾਨ, ਅੰਦਰ ਪਿਆ ਸਟਾਕ ਰਿਹਾ ਪੂਰੀ ਤਰ੍ਹਾਂ ਸੁਰੱਖਿਅਤ ਹੈ।

Related Articles

Leave a Reply

Your email address will not be published. Required fields are marked *

Back to top button