ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਜਨਮ ਦਿਹਾੜੇ ਉੱਪਰ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਜਨਮ ਦਿਹਾੜੇ ਉੱਪਰ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ
ਫਿਰੋਜ਼ਪੁਰ 5 ਮਈ, 2026: ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਜਨਮ ਦਿਹਾੜੇ ਉੱਪਰ ਉਹਨਾਂ ਬਗਦਾਦੀ ਗੇਟ ਦੇ ਅੰਦਰ ਬਣੇ ਆ ਉਹਨਾਂ ਦੇ ਬਹੁਤ ਹੀ ਸੁੰਦਰ ਬੁੱਤ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਭਾਈ ਮਰਦਾਨਾ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਆਖਿਆ ਕੀ ਅੱਜ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਉਹਨਾਂ ਦਾ ਬੁੱਤ ਜੋ ਕਿ ਤਕਰੀਬਨ 20 ਕੁ ਸਾਲ ਪਹਿਲਾਂ ਬਣਾਇਆ ਗਿਆ ਸੀ ਅੱਜ ਇਸ ਦਾ ਨਵੀਨੀਕਰਨ ਕਰਵਾਇਆ ਗਿਆ ਹੈ। ਜਿਸ ਦੀ ਸੇਵਾ ਸ੍ਰੀ ਮੋਹਿਤ ਢਲ ਜੀ ਵੱਲੋਂ ਕੀਤੀ ਗਈ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਰਾਮਗੜੀਆ ਮਿਸਲ ਦੇ ਮੋਢੀ ਸਨ ਅਤੇ ਇਹਨਾਂ ਨੇ ਮੁਗਲ ਕਾਲ ਵਿੱਚ ਮੁਗਲ ਸਲਤਨਤ ਦਾ ਤਖਤ ਦਿੱਲੀ ਚੱਕ ਕੇ ਅੰਮ੍ਰਿਤਸਰ ਲਿਆਂਦਾ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਰਿਕਰਮਾ ਦੇ ਨਾਲ ਰਾਮਗੜੀਆ ਬੂੰਗਾ ਮੌਜੂਦ ਹੈ ਉਸ ਵਿੱਚ ਇਹ ਤੱਕ ਅਜੇ ਵੀ ਪਿਆ ਹੈ। ਇਹ ਰਾਮਗੜੀਆ ਕੌਮ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ।
ਇਸ ਮੌਕੇ ਜੱਸਾ ਸਿੰਘ ਰਾਮਗੜੀਆ ਵੈਲਫੇਅਰ ਸੋਸਾਇਟੀ ਵੱਲੋਂ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ ਗਈ। ਇਸ ਮੌਕੇ ਭਾਈ ਮਰਦਾਨਾ ਸੋਸਾਇਟੀ ਦੇ ਦਰਸ਼ਨ ਲਾਲ ਜੀ ਹੀਰਾ ਮਨੋਹਰ ਲਾਲ ਜੀ ਨਿਰਮਲ ਸਿੰਘ ਹਰਜੀਤ ਸਿੰਘ ਧਾਲੀਵਾਲ ਇੰਦਰ ਇੰਦਰਪਾਲ ਸਿੰਘ ਪ੍ਰਿੰਸ ਗੁਰਮੀਤ ਸਿੰਘ ਔਲਖ ਪਰਮਜੀਤ ਸਿੰਘ ਔਲਖ ਰਣਬੀਰ ਸਿੰਘ ਰਾਣਾ ਹਰਦੀਪ ਸਿੰਘ ਰੱਜੀਵਾਲਾ , ਜੱਸਾ ਸਿੰਘ ਰਾਮਗੜੀਆ ਵੈਲਫੇਅਰ ਸੋਸਾਇਟੀ ਪੰਜਾਬ ਦੇ ਸਰਦਾਰ ਭਗਵਾਨ ਸਿੰਘ ਦਡਿਆਲਾ ਸਰਦਾਰ ਹਰਭਜਨ ਸਿੰਘ ਦਡਿਆਲਾ ਸੁਖਮੰਦਰ ਸਿੰਘ ਜਬਲ ਇੰਦਰਜੀਤ ਸਿੰਘ ਮੋਗਾ ਗੁਰਪ੍ਰੀਤ ਸਿੰਘ ਗੋਪੀ, ਬਲਦੇਵ ਸਿੰਘ, ਸੁਰਜੀਤ ਸਿੰਘ, ਦਵਿੰਦਰ ਸਿੰਘ ਕਲਸੀ, ਮੇਹਰ ਸਿੰਘ ਕਲਸੀ, ਜਸਵਿੰਦਰ ਸਿੰਘ ਸੰਧੂ , ਸੁਰਜੀਤ ਸਿੰਘ ਦਰੀਆਲਾ, ਜਸਵਿੰਦਰ ਸਿੰਘ ਲੋਟੇ, ਜਸਬੀਰ ਸਿੰਘ ਕਲਸੀ ਜਗਤਾਰ ਸਿੰਘ ਕਲਸੀ, ਪਰਮਜੀਤ ਸਿੰਘ ਕਲਸੀ ਦਵਿੰਦਰ ਸਿੰਘ ਕਲਸੀ ਆਦਿ ਹਾਜਰ ਸਨ।





