Ferozepur News

ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਇੰਟਰਨੈਸ਼ਨਲ ਦੀ ਫਿਰੋਜ਼ਪੁਰ ਸਿਟੀ ਸ਼ਾਖਾ ਵੱਲੋਂ ਦੰਦਾ ਦੀ ਚੈਕਅਪ ਦਾ ਇੱਕ ਵਿਸ਼ੇਸ਼ ਕੈਂਪ ਲਗਾਇਆ

ਫਿਰੋਜਪੁਰ, 12-4-2026: ਰੋਟਰੀ ਕਲੱਬ ਫਿਰੋਜਪੁਰ ਸਿਟੀ ਦੇ ਪ੍ਰਧਾਨ ਰੋਟੇਰੀਅਨ ਅਸ਼ੋਕ ਸ਼ਰਮਾ ਅਤੇ ਅਸਿਸਟੈਂਟ ਗਵਰਨਰ ਰੋਟੇਰੀਅਨ ਵਿਜੇ ਮੌਂਗਾ ਦੀ ਅਗਵਾਈ ਵਿੱਚ ਲਗਾਏ ਇਸ ਡੈਂਟਲ ਚੈਕ ਅਪ ਕੈਂਪ ਵਿੱਚ ਆਸਥਾ ਡੈਂਟਲ ਕਲੀਨਿਕ ਫਿਰੋਜਪੁਰ ਛਾਵਨੀ ਦੇ ਡਾਕਟਰ ਅਮਨ ਚੂਗ ਦੇ ਸਹਿਯੋਗ ਨਾਲ ਮਰੀਜ਼ਾਂ ਦੇ ਦੰਦਾ ਦਾ ਚੈੱਕ ਅਪ ਆਧੁਨਿਕ ਏ ਆਈ ਰੋਬੋਟਿਕ ਮਸ਼ੀਨ ਨਾਲ ਕੀਤਾ ਗਿਆ ਜਿਸ ਵਿੱਚ ਇਸ ਅਤੀ ਆਧੁਨਿਕ ਮਸ਼ੀਨ ਨਾਲ ਬਿਨਾਂ ਛੁਏ ਦੰਦਾਂ ਦੀਆਂ ਅੰਦਰੂਨੀ ਬਿਮਾਰੀਆਂ ਦੀ ਜਾਣਕਾਰੀ ਅਤੇ ਉਸਦੇ ਇਲਾਜ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਦੰਦਾਂ ਦੀ ਸਾਂਭ ਸੰਭਾਲ ਬਾਰੇ ਵੀ ਜਾਣਕਾਰੀ ਮੁਹਈਆ ਕਰਵਾਈ ਗਈ
ਇਸ ਮੌਕੇ ਡਾਕਟਰ ਅਮਨ ਚੁਗ ਨੇ ਦੱਸਿਆ ਕਿ ਦੰਦ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹਨ ਸਾਡੀ ਸਿਹਤ ਲਈ ਜਰੂਰੀ ਸੰਤੁਲਿਤ ਆਹਾਰ ਬਿਨਾਂ ਦੰਦਾਂ ਦੇ ਸਰੀਰ ਅੰਦਰ ਪਹਿਚਾਉਣਾ ਮੁਸ਼ਕਲ ਹੀ ਨਹੀਂ ਅਸੰਭਵ ਵੀ ਹੈ ਇਸ ਲਈ ਦੰਦਾਂ ਦੀ ਸਾਂਭ ਸੰਭਾਲ ਅਤੇ ਉਨਾਂ ਦੀ ਸਮੇਂ ਸਿਰ ਦੇਖਭਾਲ ਕਰਨਾ ਬਹੁਤ ਜਰੂਰੀ ਹੈ ਜਿਸ ਦੇ ਮੱਦੇ ਨਜ਼ਰ ਅੱਜ ਦਾ ਇਹ ਡੈਂਟਲ ਚੈੱਕਅਪ ਕੈਂਪ ਲਗਾਇਆ ਗਿਆ
ਇਸ ਮੌਕੇ ਰੋਟਰੀ ਕਲੱਬ ਫਿਰੋਜਪੁਰ ਸਿਟੀ ਦੇ ਰੋਟੇਰੀਅਨ ਸੋਹਨ ਲਾਲ ਰੋਟੇਰੀਅਨ ਵਿਜੇ ਧਵਨ ਰੋਟੇਰੀਅਨ ਸੁਰਿੰਦਰ ਨਾਰੰਗ ਰੋਟੇਰੀਅਨ ਪ੍ਰੇਮ ਧਵਨ ਰੋਟੇਰੀਅਨ ਪ੍ਰਮੋਦ ਕਪੂਰ ਰੋਟੇਰੀਅਨ ਓਮ ਪ੍ਰਕਾਸ਼ ਨਿੱਕਾ ਰੋਟੇਰੀਅਨ ਰਕੇਸ਼ ਮਨਚੰਦਾ ਰੋਟੇਰੀਅਨ ਡੀਕੇ ਬਜਾਜ ਰੋਟੇਰੀਅਨ ਨਰਿੰਦਰ ਕੱਕੜ ਰੋਟੇਰੀਅਨ ਸੰਦੀਪ ਅਗਰਵਾਲ ਰੋਟੇਰੀਅਨ ਆਦੇਸ਼ ਸਿੰਘ ਆਦਿ ਮੈਂਬਰ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button