Ferozepur News

ਵਿਵੇਕਾਨੰਦ ਜੂਨੀਅਰ ਸਕੂਲ ਵਿੱਚ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਮੌਕੇ ਹਵਨ ਅਤੇ ਮਾਂ ਸਰਸਵਤੀ ਸਥਾਪਨਾ ਸਮਾਰੋਹ ਆਯੋਜਿਤ

ਵਿਵੇਕਾਨੰਦ ਜੂਨੀਅਰ ਸਕੂਲ ਵਿੱਚ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਮੌਕੇ ਹਵਨ ਅਤੇ ਮਾਂ ਸਰਸਵਤੀ ਸਥਾਪਨਾ ਸਮਾਰੋਹ ਆਯੋਜਿਤ
ਵਿਵੇਕਾਨੰਦ ਜੂਨੀਅਰ ਸਕੂਲ ਵਿੱਚ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਮੌਕੇ ਹਵਨ ਅਤੇ ਮਾਂ ਸਰਸਵਤੀ ਸਥਾਪਨਾ ਸਮਾਰੋਹ ਆਯੋਜਿਤ
ਫ਼ਿਰੋਜ਼ਪੁਰ , 31-3-2026: ਵਿਵੇਕਾਨੰਦ ਜੂਨੀਅਰ ਸਕੂਲ ਵਿੱਚ ਸੈਸ਼ਨ 2026-27 ਦੇ ਸ਼ੁਰੂਆਤ ਮੌਕੇ ਸਕੂਲ ਵਿੱਚ ਵਿਧੀ-ਵਿਧਾਨ ਨਾਲ ਹਵਨ ਅਤੇ ਮਾਂ ਸਰਸਵਤੀ ਦੀ ਸਥਾਪਨਾ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਨਵੇਂ ਅਕੈਡਮਿਕ ਸੈਸ਼ਨ ਦੀ ਮੰਗਲਮਈ ਸ਼ੁਰੂਆਤ ਕਰਨਾ ਅਤੇ ਵਿਦਿਆਰਥੀਆਂ ਦੇ ਚਮਕਦੇ ਭਵਿੱਖ ਅਤੇ ਉੱਤਮ ਸਿੱਖਿਆ ਲਈ ਅਸੀਸ ਪ੍ਰਾਪਤ ਕਰਨਾ ਸੀ।
ਇਸ ਪਵਿੱਤਰ ਮੌਕੇ ‘ਤੇ ਵਿਵੇਕਾਨੰਦ ਵਰਲਡ ਸਕੂਲ ਦੀ ਮੁੱਖ ਸਰਪ੍ਰਸਤ ਪ੍ਰਭਾ ਭਾਸਕਰ ਮੁੱਖ ਤੌਰ ‘ਤੇ ਹਾਜ਼ਰ ਸਨ। ਉਨ੍ਹਾਂ ਦੇ ਨਾਲ ਡੌਲੀ ਭਾਸਕਰ ਸਕੱਤਰ, ਵਿਵੇਕਾਨੰਦ ਵਰਲਡ ਸਕੂਲ ਅਤੇ ਆਸ਼ੀਰ ਭਾਸਕਰ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨਾਲ ਮਿਲ ਕੇ ਸ਼ਰਧਾ ਅਤੇ ਉਤਸ਼ਾਹ ਨਾਲ ਹਵਨ ਵਿੱਚ ਆਹੁਤੀਆਂ ਦਿੱਤੀਆਂ ਅਤੇ ਸਕੂਲ ਦੀ ਤਰੱਕੀ ਅਤੇ ਵਿਦਿਆਰਥੀਆਂ ਦੀ ਸਫਲਤਾ ਲਈ ਅਰਦਾਸ ਕੀਤੀ।
ਪ੍ਰੋਗਰਾਮ ਦੌਰਾਨ ਮਾਂ ਸਰਸਵਤੀ ਦੀ ਸਥਾਪਨਾ ਵੀ ਕੀਤੀ ਗਈ, ਤਾਂ ਜੋ ਵਿਦਿਆਰਥੀਆਂ ਨੂੰ ਗਿਆਨ, ਬੁੱਧੀ ਅਤੇ ਚੰਗੇ ਗੁਣਾਂ ਦਾ ਅਸੀਸ ਮਿਲ ਸਕੇ। ਸੱਭ ਨੇ ਮਿਲ ਕੇ ਇਹ ਸੰਕਲਪ ਲਿਆ ਕਿ ਆਉਣ ਵਾਲੇ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਗੁਣਵੱਤਾ ਭਰੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਸਰਵਾਂਗੀਣ ਵਿਕਾਸ ‘ਤੇ ਖ਼ਾਸ ਧਿਆਨ ਦਿੱਤਾ ਜਾਵੇਗਾ।
ਹਵਨ ਰਾਹੀਂ ਸਭ ਨੇ ਏਕਤਾ, ਸਹਿਯੋਗ ਅਤੇ ਸਕਾਰਾਤਮਕ ਸੋਚ ਦਾ ਸੰਦੇਸ਼ ਦਿੱਤਾ। ਅਧਿਆਪਕਾਂ ਨੇ ਵਿਦਿਆਰਥੀਆਂ ਦੇ ਚਮਕਦੇ ਭਵਿੱਖ ਅਤੇ ਵਧੀਆ ਅਕੈਡਮਿਕ ਮਾਹੌਲ ਤਿਆਰ ਕਰਨ ਦਾ ਸੰਕਲਪ ਲਿਆ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਸਾਦ ਵੰਡਿਆ ਗਿਆ ਅਤੇ ਸਾਰੇ ਹਾਜ਼ਰ ਮਹਿਮਾਨਾਂ ਦਾ ਸਕੂਲ ਵੱਲੋਂ ਧੰਨਵਾਦ ਕੀਤਾ ਗਿਆ। ਇਸ ਤਰ੍ਹਾਂ ਸ਼ਰਧਾ ਅਤੇ ਉਤਸ਼ਾਹ ਨਾਲ ਹਵਨ ਅਤੇ ਮਾਂ ਸਰਸਵਤੀ ਸਥਾਪਨਾ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ।
विवेकानंद जूनियर स्कूल में नए सत्र 2026-27 के शुभारंभ पर हवन एवं माँ सरस्वती स्थापना समारोह आयोजित
फ़िरोज़पुर, 31-3-2026: विवेकानंद जूनियर स्कूल में सत्र 2026-27 के शुभारंभ के अवसर पर विद्यालय में विधि-विधान के साथ हवन एवं माँ सरस्वती की स्थापना का आयोजन किया गया। इस कार्यक्रम का उद्देश्य नए शैक्षणिक सत्र की मंगलमय शुरुआत करना तथा विद्यार्थियों के उज्ज्वल भविष्य और उत्तम शिक्षा के लिए आशीर्वाद प्राप्त करना था।
इस पावन अवसर पर विवेकानंद वर्ल्ड स्कूल की मुख्य सरंक्षक प्रभा भास्कर मुख्य रूप से उपस्थित रहीं। उनके साथ डॉली भास्कर (सचिव, विवेकानंद वर्ल्ड स्कूल) एवं आशीर भास्कर भी कार्यक्रम में शामिल हुए। सभी ने विद्यालय के शिक्षकों एवं स्टाफ सदस्यों के साथ मिलकर श्रद्धा एवं उत्साहपूर्वक हवन में आहुति दी तथा विद्यालय की उन्नति और विद्यार्थियों की सफलता के लिए प्रार्थना की।
कार्यक्रम के दौरान माँ सरस्वती की स्थापना भी की गई, ताकि विद्यार्थियों को ज्ञान, बुद्धि और सद्गुणों का आशीर्वाद प्राप्त हो सके। सभी ने मिलकर यह संकल्प लिया कि आने वाले सत्र में विद्यार्थियों को गुणवत्तापूर्ण शिक्षा प्रदान की जाएगी तथा उनके सर्वांगीण विकास पर विशेष ध्यान दिया जाएगा।
हवन के माध्यम से सभी ने एकता, सहयोग और सकारात्मक सोच का संदेश दिया। शिक्षकों ने विद्यार्थियों के उज्ज्वल भविष्य और बेहतर शैक्षणिक वातावरण बनाने का संकल्प लिया। कार्यक्रम के अंत में प्रसाद वितरण किया गया तथा सभी उपस्थित अतिथियों का विद्यालय की ओर से आभार व्यक्त किया गया। इस प्रकार श्रद्धा और उत्साह के साथ हवन एवं माँ सरस्वती स्थापना कार्यक्रम सफलतापूर्वक संपन्न हुआ।
Havan and Maa Saraswati Idol Consecration Ceremony Held at Vivekananda Junior School for Session 2026–27
Ferozepur, March 31, 2026: On the occasion of the commencement of the academic session 2026–27, a havan ceremony and the consecration of Maa Saraswati’s idol were performed at Vivekananda Junior School with proper rituals. The purpose of the event was to mark an auspicious beginning of the new academic session and seek blessings for the bright future and quality education of the students.
On this sacred occasion, Prabha Bhaskar,  Patron-in-Chief of Vivekananda World School, was the chief guest. She was accompanied by Dolly Bhaskar (Secretary, Vivekananda World School) and Ashir Bhaskar. Along with the school’s teachers and staff members, they participated in the havan with devotion and enthusiasm, offering oblations and praying for the progress of the school and the success of the students.
During the program, the idol of Maa Saraswati was ceremonially consecrated, so that students may receive blessings of knowledge, wisdom, and virtues. Everyone collectively resolved to provide quality education in the upcoming session and to focus on the holistic development of students.
Through the havan, a message of unity, cooperation, and positive thinking was conveyed. Teachers pledged to create a better academic environment and ensure a bright future for students. At the end of the program, prasad was distributed, and gratitude was expressed to all the guests. Thus, the havan and Maa Saraswati consecration ceremony concluded successfully with devotion and enthusiasm.

Related Articles

Leave a Reply

Your email address will not be published. Required fields are marked *

Back to top button