Ferozepur News

ਵਿਕਾਸ ਕਾਰਜਾਂ ਨੂੰ ਨਿਰੰਤਰ ਚਾਲੂ ਰੱਖਣ ਲਈ ਲੋਕ ਅਕਾਲੀ-ਭਾਜਪਾ ਨੂੰ ਦੇਣ ਇੱਕ ਹੋਰ ਮੌਕਾ : ਸੁਖਬੀਰ ਬਾਦਲ

ਵਿਕਾਸ ਕਾਰਜਾਂ ਨੂੰ ਨਿਰੰਤਰ ਚਾਲੂ ਰੱਖਣ ਲਈ ਲੋਕ ਅਕਾਲੀ-ਭਾਜਪਾ ਨੂੰ ਦੇਣ ਇੱਕ ਹੋਰ ਮੌਕਾ : ਸੁਖਬੀਰ ਬਾਦਲ
– ਮੁਫ਼ਤ ਦਵਾਈਆਂ ਦੇਣ ਲਈ ਖੋਲ•ੇ ਜਾਣਗੇ 2 ਹਜ਼ਾਰ ਮੈਡੀਕਲ ਸਟੋਰ
– ਹਲਕਾ ਗੁਰੂਹਰਸਹਾਏ ਦੇ ਸ਼ਹਿਰ ਅਤੇ ਪਿੰਡਾਂ ਦੇ ਵਿਕਾਸ ਲਈ 13 ਕਰੋੜ ਦੇਣ ਦਾ ਐਲਾਣ
– ਨੋਨੀ ਮਾਨ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਨੂੰ ਕੀਤਾ ਸੰਬੋਧਨ

SUKHBIR AT GHS PHOTO BY GULATI
ਗੁਰੂਹਰਸਹਾਏ, 11 ਸਤੰਬਰ (ਪ ਧਰਮਪਾਲ ਗੁਲਾਟੀ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਪ੍ਰਸ਼ਾਸ਼ਨਿਕ ਸੇਵਾਵਾਂ ਦੇਣ ਲਈ ਬਣਾਏ ਗਏ ਸੇਵਾ ਕੇਂਦਰਾਂ ਨੂੰ ਲੋਕ ਅਰਪਿਤ ਕਰਨ ਗੁਰੂਹਰਸਹਾਏ ਵਿਖੇ ਪੁੱਜੇ ਸੂਬੇ ਦੇ ਉਪ ਮੁੱਖ ਮੰਤਰੀ ਨੇ ਦਾਣਾ ਮੰਡੀ ਗੁਰੂਹਰਸਹਾਏ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਵਿਕਾਸ ਏਜੰਡੇ ਨੂੰ ਲੈ ਕੇ ਅਗਲੀਆਂ ਚੋਣਾਂ ਲੜੇਗਾ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿਚ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਜੋ ਸਹੂਲਤਾਂ ਕਿਸਾਨ, ਗਰੀਬ, ਵਪਾਰੀ ਵਰਗ ਨੂੰ ਅਕਾਲੀ ਦਲ ਦੀ ਸਰਕਾਰ ਨੇ ਦਿੱਤੀਆਂ ਹਨ ਉਹ ਅਜੇ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀਆਂ। ਉਹਨਾਂ ਕਿਹਾ ਕਿ ਪੰਜਾਬ ਅੰਦਰ ਬਿਜਲੀ ਸਰਪਲੱਸ ਕੀਤੀ ਤੇ ਸੜਕਾਂ, ਸੀਵਰੇਜ ਦਾ ਕੰਮ ਮੁਕੰਮਲ ਕਰਨ &#39ਤੇ ਕਰੋੜਾਂ ਰੁਪਏ ਖਰਚ ਕੀਤੇ। ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਬਾਂਹ ਫੜ•ਦਿਆਂ ਅਕਾਲੀ ਸਰਕਾਰ ਨੇ ਬਿੱਲ ਮੁਆਫ਼ ਕੀਤੇ ਅਤੇ 50 ਹਜ਼ਾਰ ਰੁਪਏ ਤੱਕ ਕਰਜਾ ਕਿਸਾਨਾਂ ਨੂੰ ਬਿਨ•ਾਂ ਵਿਆਜ ਮਿਲੇ ਕਰੇਗਾ। ਉਹਨਾਂ ਕਿਹਾ ਐਸ.ਸੀ ਵਰਗ ਨੂੰ 200 ਯੂਨਿਟ ਬਿਜਲੀ ਮੁਆਫ਼ ਅਤੇ ਹੁਣ ਬੀ.ਸੀ ਵਰਗ ਨੂੰ ਵੀ 200 ਯੂਨਿਟ ਬਿਜਲੀ ਮੁਆਫ਼ ਕੀਤੀ ਹੈ। ਬਾਰਵ•ੀਂ ਕਲਾਸ ਦੀ ਲੜਕੀਆਂ ਨੂੰ ਮੁਫ਼ਤ ਸਾਈਕਲ ਵੰਡੇ। ਸ. ਬਾਦਲ ਨੇ ਕਿਹਾ ਕਿ ਸਵਾ ਲੱਖ ਨੌਕਰੀਆਂ ਪਹਿਲਾ ਦਿੱਤੀਆਂ ਅਤੇ ਇੱਕ ਲੱਖ ਦੀ ਭਰਤੀ ਪ੍ਰੀਕ੍ਰਿਆ ਚੱਲ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਸਰਕਾਰ ਪਹਿਲਾਂ ਵੀ ਆਟਾ ਦਾਲ ਸਕੀਮ, ਸਿਹਤ ਬੀਮਾ ਸਕੀਮ ਸਮੇਤ ਹੋਰ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਅਤੇ ਸਿਹਤ ਬੀਮਾ ਸਕੀਮ ਤਹਿਤ 60 ਹਜ਼ਾਰ ਲੋਕਾਂ ਨੂੰ ਫਾਇਦਾ ਮਿਲਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਲੇ ਮਹੀਨੇ ਤੋਂ 2 ਹਜ਼ਾਰ ਮੈਡੀਕਲ ਦੁਕਾਨਾਂ ਖੋਲ• ਕੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਹਨਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆ ਕਿਹਾ ਕਿ ਕਾਂਗਰਸ ਬਹੁਤ ਕੂੜ ਪ੍ਰਚਾਰ ਕਰ ਰਹੀ ਹੈ ਅਤੇ ਆਪ ਪਾਰਟੀ ਬਾਰੇ ਉਨ•ਾਂ ਕਿਹਾ ਕਿ ਇਸ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਇਤਿਹਾਸ ਅਤੇ ਨਰਮਾ-ਕਪਾਹ ਬਾਰੇ ਉਸਨੂੰ ਕੁਝ ਨਹੀਂ ਪਤਾ। ਸੁਖਬੀਰ ਬਾਦਲ ਨੇ ਹਲਕਾ ਗੁਰੂਹਰਸਹਾਏ ਦੇ ਸ਼ਹਿਰੀ ਵਿਕਾਸ ਲਈ 3 ਕਰੋੜ ਅਤੇ ਪਿੰਡਾਂ ਦੇ ਵਿਕਾਸ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਤੋਂ ਪਹਿਲਾ ਇਕੱਠ ਨੂੰ ਸੰਬੋਧਨ ਕਰਦਿਆ ਹਲਕਾ ਇੰਚਾਰਜ਼ ਵਰਦੇਵ ਸਿੰਘ ਮਾਨ ਨੇ ਕਿਹਾ ਕਿ ਹਲਕਾ ਗੁਰੂਹਰਸਹਾਏ ਅੰਦਰ ਕਰਵਾਏ ਗਏ ਵਿਕਾਸ ਕੰਮਾਂ ਅਤੇ ਸੂਬਾ ਸਰਕਾਰ ਵਲੋਂ ਦਿੱਤੀਆਂ ਗਈਆਂ ਸਹੂਲਤਾਂ ਦਾ ਜਿਕਰ ਕਰਦਿਆ ਕਿਹਾ ਕਿ ਅਕਾਲੀ ਸਰਕਾਰ ਨੇ ਕਾਂਗਰਸ ਦੇ 60 ਸਾਲ ਤੋਂ ਵਧੇਰੇ ਰਾਜ ਦੌਰਾਨ ਪਿਛਲੇ ਸਾਢੇ 9 ਸਾਲਾਂ &#39ਚ ਪਿੰਡਾਂ ਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਹੈ ਅਤੇ ਦਿੱਤੀਆਂ ਸਹੂਲਤਾਂ ਨਿਰੰਤਰ ਚਾਲੂ ਹਨ। ਨੋਨੀ ਮਾਨ ਨੇ ਸ਼ਹਿਰ ਦੀ ਗਊਸ਼ਾਲਾ, ਬੱਸ ਸਟੈਂਡ, ਧਰਮਸ਼ਾਲਾ ਅਤੇ ਪਿੰਡਾਂ ਦੇ ਵਿਕਾਸ ਲਈ ਖੁਲ•ੇ ਗੱਫੇ ਦੇਣ ਦੀ ਮੰਗ ਕੀਤੀ। ਇਸ ਮੌਕੇ ਨੋਨੀ ਮਾਨ ਨੇ ਆਪਣਾ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਡੋਪ ਟੈਸਟ ਕਰਵਾਉਣ ਦੀ ਗੱਲ ਕਰਦਿਆ ਕਿਹਾ ਕਿ ਵਿਰੋਧੀ ਪਾਰਟੀਆਂ ਨਸ਼ਿਆਂ ਪ੍ਰਤੀ ਝੂਠਾ ਪ੍ਰਚਾਰ ਕਰ ਰਹੀਆਂ ਹਨ।
ਇਸ ਸਮੇਂ ਨਗਰ ਕੌਂਸਲ ਪ੍ਰਧਾਨ ਰੋਹਿਤ ਕੁਮਾਰ ਮੋਂਟੂ ਵੋਹਰਾ, ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ, ਹਰਜਿੰਦਰਪਾਲ ਸਿੰਘ ਸੰਧੂ ਚੇਅਰਮੈਨ, ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਕਮੇਟੀ, ਦਰਸ਼ਨ ਸਿੰਘ ਬੇਦੀ ਚੇਅਰਮੈਨ, ਗੁਰਬਾਜ ਸਿੰਘ ਦੁਸਾਂਝ ਜਿਲ•ਾ ਡਾਇਰੈਕਟਰ ਸੈਂਟਰਲ ਕੋਆਪ੍ਰੇਟਿਵ ਬੈਂਕ, ਪ੍ਰੀਤਮ ਸਿੰਘ ਬਾਠ, ਸੁਖਵੰਤ ਸਿੰਘ ਥੇਹਗੁੱਜਰ ਮੈਂਬਰ ਜਿਲ•ਾ ਪ੍ਰੀਸ਼ਦ, ਬਲਦੇਵ ਰਾਜ ਚੇਅਰਮੈਨ ਜਿਲ•ਾ ਪ੍ਰੀਸ਼ਦ, ਹੰਸ ਰਾਜ ਕੰਬੋਜ਼ ਜਿਲ•ਾ ਪ੍ਰਧਾਨ ਬੀ.ਸੀ ਵਿੰਗ, ਗੁਰਸੇਵਕ ਸਿੰਘ ਕੈਸ਼ ਮਾਨ, ਜਸਵਿੰਦਰ ਸਿੰਘ ਸਰਪੰਚ ਬਾਘੂਵਾਲਾ, ਹਰਪਾਲ ਸਿੰਘ ਬੇਦੀ, ਹਰਦੇਵ ਸਿੰਘ ਨਿੱਝਰ ਸਰਪੰਚ, ਸਾਗਰ ਸਚਦੇਵਾ, ਹੈਪੀ ਬਰਾੜ ਝੰਡੂਵਾਲਾ, ਅਰਵਿੰਦਰਜੀਤ ਮਿੰਟੂ ਗਿੱਲ, ਡਾ. ਓਮ ਪ੍ਰਕਾਸ਼, ਸੁਖਵੰਤ ਸਿੰਘ ਮਿੱਠੂ, ਅਮਰੀਕ ਚੰਦ ਬੂੰਗੀ, ਕੇਵਲ ਕੰਬੋਜ਼, ਸ਼ਗਨ ਢੋਟ, ਕੁਲਵਿੰਦਰ ਸਿੰਘ ਪਿੱਪਲੀ ਚੱਕ, ਸਵੀ ਕਾਠਪਾਲ, ਸਰਬਜੀਤ ਘਾਂਗਾ, ਰਕੇਸ਼ ਕੁਮਾਰ ਹੈਪੀ ਚੇਅਰਮੈਨ, ਪ੍ਰਿੰਸ ਸੰਧੂ ਠੇਕੇਦਾਰ, ਸ਼ਿੰਗਾਰ ਸਿੰਘ ਸੋਢੀ ਆਦਿ ਸਮੇਤ ਵੱਡੀ ਗਿਣਤੀ ਅਕਾਲੀ ਵਰਕਰ ਹਾਜ਼ਰ ਸਨ।

Related Articles

Back to top button