Ferozepur News

ਸਿਆਸੀ ਸ਼ਹਿ ਤੇ ਵਿਧਵਾ ਦੀ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼

ਸਿਆਸੀ ਸ਼ਹਿ ਤੇ ਵਿਧਵਾ ਦੀ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼

ਸਿਆਸੀ ਸ਼ਹਿ ਤੇ ਵਿਧਵਾ ਦੀ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼

ਮਾਮਲਾ ਹਲਕਾ ਜ਼ੀਰਾ ਦੇ ਪਿੰਡ ਡਿੱਬ ਵਾਲਾ ਦਾ

ਫਿਰੋਜ਼ਪੁਰ 17 ਅਗਸਤ (ਹਰਜੀਤ ਸਿੰਘ ਲਾਹੌਰੀਆ) ਫਿਰੋਜ਼ਪੁਰ ਦੇ ਥਾਣਾ ਮੱਖੂ ਅਧੀਨ ਆਉਂਦੇ ਪਿੰਡ ਡਿੱਬ ਵਾਲਾ ਚ ਇੱਕ ਵਿਧਵਾ ਦੀ ਜਮੀਨ ਤੇ ਪਿੰਡ ਦੇ ਕੁੱਝ ਵਿਅਕਤੀਆਂ ਵਲੋਂ ਸਿਆਸੀ ਸ਼ਹਿ ਤੇ ਕਬਜਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੈਸ ਕਲੱਬ ਫਿਰੋਜ਼ਪੁਰ ਚ ਪ੍ਰੈਸ ਕਾਨਫਰੰਸ ਦੌਰਾਨ ਪਿੰਡ ਡਿੱਬ ਵਾਲਾ ਦੀ ਵਸਨੀਕ ਮਨਜੀਤ ਕੌਰ ਪਤਨੀ ਸਵ ਰਘਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਵਿਦੇਸ਼ ਚ ਰਹਿੰਦਾ ਹੈ ਤੇ ਉਸ ਦੇ ਪਤੀ ਦੀ 2006 ਚ ਇੱਕ ਕਾਰ ਐਕਸੀਡੈਂਟ ਦੌਰਾਨ ਮੌਤ ਹੋ ਚੁੱਕੀ ਹੈ। ਮਨਜੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਰਤਨ ਸਿੰਘ ਪੁੱਤਰ ਫੋਜਾ ਸਿੰਘ ਵਲੋ ਆਪਣੀ ਜਮੀਨ 9 ਕਨਾਲ 16 ਮਰਲੇ ਦਾ ਸੌਦਾ ਉਸ ਦੇ ਪਤੀ ਰਘਬੀਰ ਸਿੰਘ ਨਾਲ ਸਨ 2002 ਚ ਤੈਅ ਕੀਤਾ ਸੀ। ਜਿਸ ਤੋਂ ਬਾਅਦ ਰਤਨ ਸਿੰਘ ਆਪਣੇ ਸੋਦੇ ਤੋਂ ਮੁਕਰ ਗਿਆ। ਉਨਾਂ ਦੱਸਿਆ ਕਿ ਉਸ ਦੇ ਪਤੀ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਦਰਵਾਜਾ ਖੜਕਾਇਆ ਤੇ ਸੰਨ 2016 ਚ ਇਹ ਕੇਸ ਉਹਨਾ ਦੇ ਹੱਕ ਚ ਹੋ ਗਿਆ। ਉਨਾਂ ਦੱਸਿਆ ਕਿ 2016 ਚ ਅਦਾਲਤ ਦੇ ਹੁਕਮਾਂ ਤੇ ਮਾਲ ਮਹਿਕਮੇ ਅਤੇ ਪੁਲਿਸ ਦੀ ਹਾਜ਼ਰੀ ਚ ਇਸ ਜਮੀਨ ਦਾ ਉਨਾਂ ਵਲੋ ਕਬਜਾ ਲਿਆ ਗਿਆ ਸੀ। ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਰਤਨ ਸਿੰਘ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਵਲੋਂ ਪਿੱਛਲੇ ਦਿਨੀ ਸਿਆਸੀ ਸ਼ਹਿ ਤੇ ਉਸ ਦੀ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ।ਜਿਸ ਦੀ ਲਿਖਤੀ ਸ਼ਿਕਾਇਤ ਉਨਾਂ ਵਲੋ ਥਾਣਾ ਮੱਖੂ ਚ ਕੀਤੀ ਗਈ ਸੀ। ਉਨਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਪਹਿਲਾ ਵੀ ਉਸ ਦੀ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼ ਦੇ ਦੋ ਮਾਮਲੇ ਥਾਣਾ ਮੱਖੂ ਚ ਦਰਜ ਹਨ। ਉਨਾਂ ਇਹ ਵੀ ਦੋਸ਼ ਲਾਇਆ ਕਿ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੀ ਸ਼ਹਿ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਵਿਧਵਾ ਮਨਜੀਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ, ਡੀ ਜੀ ਪੀ ਪੰਜਾਬ ਤੋਂ ਇਨਸਾਫ ਦੀ ਮੰਗ ਕੀਤੀ ਹੈ।

*************

ਮੇਰੇ ਤੇ ਲੱਗੇ ਦੋਸ਼ ਝੂਠੇ ਤੇ ਬੇ-ਬੁਨਿਆਦ- ਵਿਧਾਇਕ ਕਟਾਰੀਆ

ਜਦ ਇਸ ਮਾਮਲੇ ਸਬੰਧੀ ਹਲਕਾ ਜ਼ੀਰਾ ਦੇ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਮਾਮਲੇ ਤੋਂ ਆਗਿਆਨਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਨਾਂ ਵਲੋ ਹਮੇਸ਼ਾ ਅਫ਼ਸਰਾਂ ਹਿਦਾਇਤ ਕੀਤੀ ਗਈ ਹੈ ਕਿ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦੇਣੀ, ਹਰੇਕ ਨਾਲ ਇਨਸਾਫ ਕਰਨਾ ਹੈ। ਵਿਧਵਾ ਮਨਜੀਤ ਕੌਰ ਦੀ ਜਮੀਨ ਦੇ ਮਾਮਲੇ ਚ ਉਨਾਂ ਕਿਹਾ ਕਿ ਉਹ ਉਸ ਨੂੰ ਵੀ ਇਨਸਾਫ ਜਰੂਰ ਦਿਵਾਉਣਗੇ ।

Related Articles

Leave a Reply

Your email address will not be published. Required fields are marked *

Back to top button