Ferozepur News

ਐਸ ਬੀ ਐਸ ਕੈਂਪਸ ਵਿਖੇ ਪੀਟੀਯੂ ਅੰਤਰ-ਕਾਲਜ ਕਰਾਸ ਕੰਟਰੀ ਦੌੜ ਦਾ ਆਯੋਜਨ

ਫਿਰੋਜ਼ਪੁਰ, 25-9-2018; ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਆਈ ਕੇ ਜੀ ਪੀਟੀਯੂ ਇੰਟਰ ਕਾਲਜ ਕਰਾਸ ਕੰਟਰੀ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਕਾਲਜਾਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ੧੪ ਟੀਮਾਂ ਨੇ ਹਿੱਸਾ ਲਿਆ।ਇਸ ਮੌਕੇ ਸੰਸਥਾ ਦੇ ਮੁਖੀ ਡਾ. ਟੀ ਐਸ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉਹਨਾਂ ਝੰਡੀ ਦਿਖਾ ਕੇ ਖਿਡਾਰੀਆਂ ਨੂੰ ਰਵਾਨਾ ਕੀਤਾ।ਉਹਨਾਂ ਆਪਣੇ ਸੰਬੋਧਨ ਦੌਰਾਨ ਅਥਲੀਟਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸੰਸਥਾ ਦੇ ਖੇਡ ਵਿਭਾਗ ਦੇ ਮੁਖੀ ਡਾ. ਵੀ ਐਸ ਭੁੱਲਰ ਅਤੇ ਉਹਨਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ।ਉਹਨਾਂ ਪੀਟੀਯੂ ਅਬਜ਼ਰਵਰ ਵਜੋਂ ਆਏ ਡਾ. ਸੁਖਜੀਤ ਕੌਰ ਸਾਰੇ ਅਤੇ ਆਫੀਸ਼ੀਅਲਜ਼  ਨੂੰ ਜੀ ਆਇਆਂ ਨੂੰ ਕਿਹਾ।
                           ਇਨਾਮ ਵੰਡ ਸਮਾਰੋਹ ਦੌਰਾਨ ਡਾ. ਸੁਰਜੀਤ ਸਿੰਘ ਸਿੱਧੂ ਪ੍ਰਿੰਸੀਪਲ ਬਾਬਾ ਕੰਦਨ ਸਿੰਘ ਕਾਲਜ ਮੁਹਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਿਹਨਾਂ ਨੇ ਇਸ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।ਡਾ. ਵੀ ਐਸ ਭੁੱਲਰ ਅਤੇ ਕੈਂਪਸ ਪੀਆਰa ਬਲਵਿੰਦਰ ਸਿੰਘ ਮੋਹੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ ਲੜਕੀਆਂ ਦੀ aਵਰਆਲ ਚੈਂਪੀਅਨਸ਼ਿਪ ਟਰਾਫੀ ਗੁਰੁ ਨਾਨਕ ਦੇਵ ਇੰਜੀ. ਕਾਲਜ ਲੁਧਿਆਣਾ ਨੇ ਜਿੱਤੀ।ਦੂਜਾ ਸਥਾਨ ਸੀ ਟੀ ਕਾਲਜ ਜਲੰਧਰ ਦੀਆਂ ਲੜਕੀਆਂ ਨੇ ਹਾਸਲ ਕੀਤਾ।ਲੜਕਿਆਂ ਦੀ ਉਵਰਆਲ ਚੈਂਪੀਅਨਸ਼ਿਪ ਟਰਾਫੀ ਸੀਈਸੀ ਲਾਂਡਰਾਂ ਕਾਲਜ ਨੇ ਜਿੱਤੀ।ਦੂਸਰਾ ਸਥਾਨ ਤੇ ਐਸਯੂਐਸਸੀਈਟੀ ਤੰਗੋਰੀ ਕਾਲਜ ਅਤੇ ਤੀਸਰਾ ਸਥਾਨ ਮਿਮਿਟ ਮਲੋਟ ਨੇ ਹਾਸਲ ਕੀਤਾ।ਵਿਅਕਤੀਗਤ ਖਿਡਾਰੀ ਵਜੋਂ ਲੜਕੀਆਂ ਵਿੱਚ ਐਸਯੂਐਸ ਕਾਲਜ ਤੰਗੋਰੀ ਤੋਂ ਰਾਜਬੀਰ ਕੌਰ ਪਹਿਲੇ ਸਥਾਨ ਤੇ,ਜੀਐਨਡੀਈਸੀ ਲੁਧਿਆਣਾ ਦੀ ਸੁਖਦੀਪ ਕੌਰ ਅਤੇ ਸੰਦੀਪ ਕੌਰ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੀਆਂ। ਲੜਕਿਆਂ ਵਿੱਚ ਤੰਗੋਰੀ ਕਾਲਜ ਤੋਂ ਹਰਸ਼ਿਤ ਪਹਿਲੇ ਸਥਾਨ ਤੇ, ਐਲਕੇਸੀਈ ਜਲੰਧਰ ਤੋਂ ਪਵਰਦੀਪ ਸੋਂਧੀ ਦੂਸਰੇ ਸਥਾਨ ਤੇ ਅਤੇ ਸੀਈਸੀ ਲਾਂਡਰਾਂ ਦੇ ਵਿਨੇ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ ਸਿੱਧੂ ,ਅਬਜ਼ਰਵਰ ਡਾ. ਸੁਖਜੀਤ ਕੌਰ ਅਤੇ ਆਫੀਸ਼ੀਅਲਜ਼ ਵਜੋਂ ਹਾਜ਼ਰ ਮਨਜੀਤ ਸਿੰਘ, ਗੁਰਬਰਿੰਦਰ ਕੌਰ,ਸੋਨੂ ਬਾਲਾ,ਲਖਵਿੰਦਰ ਸਿੰਘ ਅਤੇ ਅਕਸ਼ ਕੁਮਾਲ ਨੂੰ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।ਇਸ ਮੌਕੇ ਡੀਨ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਤੇਜਪਾਲ ਵਰਮਾ, ਪ੍ਰੋ. ਜਪਿੰਦਰ ਸਿੰਘ,ਨਰਿੰਦਰ ਸਿੰਘ ਬਾਜਵਾ, ਮਨਜੀਤ ਸਿੰਘ ਬਾਜਵਾ,ਪ੍ਰਿੰਸੀਪਲ ਸਕੂਲ ਵਿੰਗ ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਮੁਕੇਸ਼ ਸਚਦੇਵਾ ਅਤੇ ਚਾਰਲਸ ਗਿੱਲ ਆਦਿ ਹਾਜ਼ਰ ਸਨ।

Related Articles

Back to top button