Ferozepur News

ਸਰਕਾਰ ਦੀ ਲਾਰੇਬਾਜ਼ੀ ਤੋਂ ਅੱਕੇ ਮੁਲਾਜ਼ਮਾਂ ਸਰਕਾਰ ਦੀ ਅਰਥੀ ਫੂਕੀ – ਸੈਕਟਰ 17 ਵਿਚ ਭੁੱਖ ਹੜਤਾਲ 9ਵਂੇ ਦਿਨ ਵੀ ਜ਼ਾਰੀ

ਮੰਗਾਂ ਨਾ ਲਾਗੂ ਹੋਣ ਤੇ 28 ਫਰਵਰੀ ਤੋਂ ਪੰਜਾਬ ਦੀਆ ਪ੍ਰਮੁੱਖ ਮੁਲਾਜ਼ਮ ਜਥੇਬੰਦੀਆ ਦੇ 251 ਆਗੂਆ ਦਾ ਵਫਦ ਬੈਠੇਗਾ ਭੁੱਖ ਹੜਤਾਲ ਤੇ

ਮਿਤੀ 21 ਫਰਵਰੀ 2017(ਫਿਰੋਜਪੁਰ) ਠੇਕਾ ਮੁਲਾਜ਼ਮਾਂ ਵੱਲੋਂ ਆਪਣੀਆ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਸੈਕਟਰ 17 ਚੰਡੀਗੜ ਵਿਖੇ 13 ਫਰਵਰੀ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ।ਸਰਕਾਰ ਵੱਲੋਂ ਕੋਈ ਗੱਲਬਾਤ ਨਾ ਕਰਨ ਤੇ ਸਘੰਰਸ਼ ਨੂੰ ਹੁਣ ਜ਼ਿਲ•ਾਂ ਪੱਧਰ ਤੇ ਭਖਾਉਣ ਲਈ ਅੱਜ ਜ਼ਿਲ•ਾ ਪੱਧਰ ਤੇ ਇਕੱਠ ਕਰਕੇ ਸਰਕਾਰ ਦੀ ਅਰਥੀ ਫੂਕੀ ਗਈ ਤੇ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਰਾਹੀ ਮੁੱਖ ਸਕੱਤਰ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।ਜਥੇਬੰਦੀਆ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਵੱਖ ਵੱਖ ਗਤੀਵਿਧੀਆ ਕਰਕੇ ਰੋਸ ਜ਼ਾਹਿਰ ਕੀਤਾ ਜਾਵੇਗਾ।ਅੱਜ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ਤੇ ਵੱਖ ਵੱਖ ਜਥੇਬੰਦੀਆ ਦੇ ਮੁਲਾਜ਼ਮ ਡਿਪਟੀ ਕਮਿਸ਼ਨ ਦੇ ਦਫਤਰ ਦੇ ਬਾਹਰ ਇਕੱਠੇ ਹੋਏ। ਇਸ ਉਪਰੰਤ ਵੱਖ ਵੱਖ ਆਗੂਆ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਐਕਟ ਪਾਸ ਹੋਣ ਦੇ ਬਾਵਜੂਦ ਵੀ ਸਰਕਾਰ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲ ਰਹੀ ਹੈ। ਉਨ•ਾ ਕਿਹਾ ਕਿ ਸਰਕਾਰ ਨੇ 1,13,000 ਨੋਕਰੀਆ ਦੇਣ ਦਾ ਦਾਅਵਾ ਕੀਤਾ ਸੀ ਪ੍ਰੰਤੂ ਬੀਤੇ 10 ਸਾਲਾਂ ਦੋਰਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਨੋਕਰੀ ਤੌਂ ਧੱਕੇ ਨਾਲ ਕੱਢਿਆ ਹੈ ਜਿਸ ਦੀ ਮਿਸਾਲ ਸੁਵਿਧਾ ਮੁਲਾਜ਼ਮ ਹਨ ਜਿੰਨ•ਾ ਨੂੰ 12 ਸਾਲ ਕੰਮ ਕਰਨ ਤੋਂ ਬਾਅਦ ਰੈਗੂਲਰ ਕਰਨ ਦੀ ਬਜਾਏ ਨੋਕਰੀ ਤੋਂ ਕੱਢ ਦਿੱਤਾ ਗਿਆ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਆਗੂਅ ਸਰਬਜੀਤ ਸਿੰਘ ਅਤੇ ਜਨਕ ਸਿੰਘ ਐਸ.ਐਸ.ਏ,ਸੁਖਵੀਰ ਸੁੱਖੀ ਕਲਾਸਫੋਰ ਵੈਟਨਰੀ, ਕਾਲਾ ਸਿੰਘ ਪ੍ਰਧਾਨ ਕਲਾਸ ਫੋਰ :ੂਨੀਅਨ,ਦਵਿੰਦਰ ਸਿੰਘ ਸੁਵਿਧਾਂ ਸੈਂਟਰ :ੂਨੀਅਨ ਰਜੇਸ਼ ਵਾਟਸ ਐਮ.ਡੀ.ਐਮ. :ੂਨੀਅਨ ਨੇ ਕਿਹਾ ਕਿ ਸਰਕਾਰ ਜ਼ਾਣ ਬੁੱਝ ਕੇ ਮੁਲਾਜ਼ਮਾਂ ਦੀਆ ਮੰਗਾਂ ਤੋਂ ਟਾਲਾ ਵੱਟ ਰਹੀ ਹੈ, ਉਨ•ਾਂ ਕਿਹਾ ਕਿ ਚੋਂਣ ਕਮਿਸ਼ਨ ਵੱਲੋਂ ਦੋ ਵਾਰ ਪੱਤਰ ਜ਼ਾਰੀ ਕਰਨ ਦੇ ਬਾਵਜੂਦ ਮੁੱਖ ਸਕੱਤਰ ਮੁਲਾਜ਼ਮਾਂ ਦੀਆ ਮੰਗਾਂ ਵੱਲ ਧਿਆਨ ਨਹੀ ਦੇ ਰਹੇ।ਉਨ•ਾਂ ਕਿਹਾ ਕਿ ਸਰਕਾਰ ਕਿਸੇ ਅਣਹੋਣੀ ਦਾ ਇੰਤਜ਼ਾਰ ਕਰ ਰਹੀ ਹੈ।
ਉਨਾਂ• ਨੇ ਕਿਹਾ ਕਿ ਮੁੱਖ ਸਕੱਤਰ ਪੰਜਾਬ ਕੋਲ 10 ਮਿੰਟ ਦਾ ਵੀ ਸਮਾਂ ਨਹੀ ਹੈ ਕਿ ਉਹ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਉਨ•ਾਂ ਦੀਆ ਮੰਗਾਂ ਲਾਗੂ ਕਰਨ ਲਈ ਅਧਿਕਾਰੀਆ ਨੂੰ ਨਿਰਦੇਸ਼ ਦੇ ਸਕਣ।ਉਨਾਂ• ਕਿਹਾ ਕਿ ਐਕਟ ਪਾਸ ਹੋਣ ਅਤੇ ਚੋਂਣ ਕਮਿਸ਼ਨ ਦੀ ਮਨਜੂਰੀ ਬਾਵਜੂਦ ਮੁਲਾਜ਼ਮਾਂ ਦੀਆ ਮੰਗਾਂ ਦਾ ਹੱਲ ਨਾ ਕਰਨਾ ਸਰਕਾਰ ਲਈ ਸ਼ਰਮਨਾਕ ਗੱਲ ਹੈ।ਉਨ•ਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਚੰਡੀਗੜ ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ ਵੀ ਜ਼ਾਰੀ ਹੈ ਅਤੇ ਹੁਣ ਨਾਲ ਹੀ ਮੁਲਾਜ਼ਮ 28 ਫਰਵਰੀ ਤੋਂ ਸਮੂਹਿਕ ਰੂਪ ਵਿਚ 251 ਆਗੂ ਇਕੋ ਸਮੇਂ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨਾਂ• ਕਿਹਾ ਕਿ ਸਰਕਾਰ ਨੇ ਟਾਲ ਮਟੋਲ ਦੀ ਨੀਤੀ ਜੇਕਰ ਇੰਜ ਹੀ ਜ਼ਾਰੀ ਰੱਖੀ ਤਾਂ ਮੁਲਾਜ਼ਮ ਕਿਸੇ ਸਮੇਂ ਵੀ ਮਰਨ ਵਰਤ ਸ਼ੁਰੂ ਕਰ ਸਕਦੇ ਹਨ ਇਸ ਦੋਰਾਨ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੂਰਨ ਰੂਪ ਵਿਚ ਮੁੱਖ ਸਕੱਤਰ ਪੰਜਾਬ ਤੇ ਪੰਜਾਬ ਸਰਕਾਰ ਦੀ ਹੋਵੇਗੀ।ਇਸ ਦੋਰਾਨ ਵੱਖ ਵੱਖ ਜਥੇਬੰਦੀਆ ਤੋ ਰਾਮ ਪ੍ਰਸ਼ਾਦ,ਵਿਲਸਨ , ਰਾਜ ਕੁਮਾਰ,ਤਰਸੇਮ ਸਿੰਘ, ਸੁਖਦੇਵ ਸਿੰਘ,ਸੁਨੀਲ ਕੁਮਾਰ,ਆਗੂ ਮੋਜੂਦ ਸਨ।
ਮੁੱਖ ਮੰਗਾਂ:-
1. ਵਿਧਾਨ ਸਭਾ ਵਿਚ ਪਾਸ ਕੀਤੇ ਐਕਟ ਮੁਤਾਬਿਕ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਆਰਡਰ ਜ਼ਾਰੀ ਕੀਤੇ ਜਾਣ।
2. ਸੁਵਿਧਾ ਮੁਲਾਜ਼ਮਾਂ ਨੂੰ ਤੁਰੰਤ ਨੋਕਰੀ ਤੇ ਬਹਾਲ ਕੀਤਾ ਜਾਵੇ।
3. ਸੰਘਰਸ਼ ਦੋਰਾਨ ਮੁਲਾਜ਼ਮਾਂ ਤੇ ਪਾਏ ਪੁਲਿਸ ਕੇਸ ਰੱਦ ਕੀਤੇ ਜਾਣ।
4. ਕੁੱਕ ਕਮ ਹੈਲਪਰ ਦੇ ਮਾਣਭੱਤੇ ਵਿਚ 500 ਰੁਪਏ ਦਾ ਕੀਤਾ ਵਾਧਾ ਤੁਰੰਤ ਜ਼ਾਰੀ ਕੀਤਾ ਜਾਵੇ।
5. ਪੇ ਕਮਿਸ਼ਨ ਨੂੰ ਸਟਾਫ ਤੇ ਬਜ਼ਟ ਦਿੱਤਾ ਜਾਵੇ।

Related Articles

Back to top button