Ferozepur News

ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਵੱਲੋਂ ਕਿਸਾਨਾਂ ਦੀ ਆਰ-ਪਾਰ ਦੀ ਲੜਾਈ ਨੂੰ ਡੱਟਵੀਂ ਹਮਾਇਤ ਦਾ ਐਲਾਨ

ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਵੱਲੋਂ ਕਿਸਾਨਾਂ ਦੀ ਆਰ-ਪਾਰ ਦੀ ਲੜਾਈ ਨੂੰ ਡੱਟਵੀਂ ਹਮਾਇਤ ਦਾ ਐਲਾਨ
ਕਿਸਾਨੀ ਘੋਲਾਂ ਵਿੱਚ ਕੁੱਦਣ ਲਈ ਲਿਸਟ ਕੀਤੀ ਜਾਰੀ
ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਵੱਲੋਂ ਕਿਸਾਨਾਂ ਦੀ ਆਰ-ਪਾਰ ਦੀ ਲੜਾਈ ਨੂੰ ਡੱਟਵੀਂ ਹਮਾਇਤ ਦਾ ਐਲਾਨ
ਫਿਰੋਜ਼ਪੁਰ,16 ਅਕਤੂਬਰ, 2020:  ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ  ਆਰ-ਪਾਰ ਦੀ ਲੜਾਈ ਲੜਨ ਦੇ ਐਲਾਨ ਨੂੰ ਐਲੀਮੈਂਟਰੀ ਟੀਚਰਜ ਯੂਨੀਅਨ  ਪੰਜਾਬ ਨੇ ਡੱਟਵੀਂ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਸਰਾਰੀ,ਸੂਬਾ ਜਨਰਲ ਸਕੱਤਰ ਹਰਕ੍ਰਿਸ਼ਨ ਮੋਹਾਲੀ,ਯੂਨੀਅਨ ਦੇ ਸਲਾਹਕਾਰ ਬੋਰਡ ਦੇ ਚੇਅਰਮੈਨ ਹਰਜਿੰਦਰ ਹਾਂਡਾ ਨੇ ਕਿਹਾ ਕਿ ਕੇਦਰ ਸਰਕਾਰ ਨੇ ਕਿਸਾਨਾਂ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦਾ ਕੋਝਾ ਮਜਾਕ ਕਰਕੇ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅੈਲੀਮੈੰਟਰੀ ਟੀਚਰਜ ਯੂਨੀਅਨ ਦੇ ਉਕਤ ਆਗੂਆਂ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਵਿੱਚ ਹੋਰ ਵੀ ਵੱਧ ਚੜ ਕੇ ਕੁੱਦਣ ਲਈ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ  ਯੂਨੀਅਨ ਦੇ ਸੂਬਾ ਅਤੇ ਜਿਲ੍ਹਾ ਪੱਧਰੀ ਆਗੂਆਂ   ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਅਸ਼ੋਕ ਸਰਾਰੀ, ਬੀ.ਕੇ.ਮਹਿਮੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਬਲਰਾਜ ਥਿੰਦ, ਚਰਨਜੀਤ ਸਿੰਘ ਫਿਰੋਜ਼ਪੁਰ, ਨਿਰਭੈ ਸਿੰਘ ਮਾਲੋਵਾਲ,  ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ,ਸੁਧੀਰ ਢੰਡ, ਅੰਮ੍ਰਿਤਪਾਲ ਸਿੰਘ ਸੇਖੋਂ,ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ,ਹਰਜਿੰਦਰ ਸਿੰਘ ਚੋਹਾਨ, ਗੁਰਮੇਲ ਸਿੰਘ ਬਰੇ, ਕਰਨੈਲ ਸਿੰਘ ਸਾਂਧਰਾ , ਦੀਦਾਰ ਸਿੰਘ ਪਟਿਆਲਾ, ਲਖਵਿੰਦਰ ਸਿੰਘ ਸੇਖੋਂ ,ਹਰਪ੍ਰੀਤ ਪਰਮਾਰ ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਰਵੀ ਕਾਂਤ ਪਠਾਨਕੋਟ, ਸਤਬੀਰ ਸਿੰਘ ਬੋਪਾਰਾਏ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ  ਸਿੰਘ ਬੌਡੇ, ਜਸਵਿੰਦਰ ਸਿੰਘ ਘਰਿਆਲਾ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਗੁਰਦੀਪ ਸਿੰਘ , ਕੁੱਲਵੀਰ ਸਿੰਘ  ਗਿੱਲ ਫਤਹਿਗੜ ਸਾਹਿਬ, ਸੁਖਦੇਵ ਬੈਨੀਪਾਲ, ਹਰਜੀਤ ਸਿੰਘ ਸਿੱਧੂ, ਲਾਲ ਸਿੰਘ ਡਕਾਲਾ, ਮਨੋਜ ਘਈ ਮਨਦੀਪ ਕਲੌਡ , ਸੁੱਖਵਿੰਦਰ ਸਿੰਘ ਭੁੱਲਰ , ਬਲਕਰਨ ਸਿੰਘ ਮੋਗਾ,, ਅਵਤਾਰ ਸਿੰਘ ਭਲਵਾਨ ਸੰਗਰੂਰ, ਗੁਰਪ੍ਰੀਤ ਸਿੰਘ ਢਿੱਲੋ ਮਨੋਹਰ ਲਾਲ , ਅਵਤਾਰ ਸਿਂਘ ਮਾਨ, ਮਨਜੀਤ ਸਿੰਘ ਬੌਬੀ, ਨਵਜੀਤ ਜੌਲੀ, ਮੁਖਤਿਆਰ ਸਿੰਘ ਭੂੰਗਾ, ਜਸਵੰਤ ਸਿੰਘ ਸ਼ੇਖੜਾ, ਤਰਪਿੰਦਰ ਸਿੰਘ , ਨਵਦੀਪ ਸਿੰਘ ਅੰਮ੍ਰਿਤਸਰ, ਗੁਰਵਿੰਦਰ ਬੱਬੂ ਤਰਨਤਾਰਨ, ਸੁਖਵਿੰਦਰ ਸਿੰਘ ਧਾਮੀ, ਸੁਰਿੰਦਰ ਕੁਮਾਰ ਮੋਗਾ, ਅਸ਼ਵਨੀ ਫੱਜੂਪੁਰ, ਜਤਿੰਦਰ ਜੋਤੀ,ਪੰਕਜ ਅਰੋੜਾ , ਗੁਰਮੇਜ ਸਿੰਘ ਕਪੂਰਥਲਾ, ਲੱਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ,  ਮਨਮੋਹਨ ਜੋਗਾ, ਪਵਨ ਕੁਮਾਰ ਜਲੰਧਰ , ਹੈਰੀ ਮਲੋਟ, ਰਾਮ ਲਾਲ ਨਵਾਂਸ਼ਹਿਰ, ਪ੍ਰੀਤ ਭਗਵਾਨ ਸਿੰਘ,  ਜਗਨੰਦਨ ਸਿੰਘ ਜਲਾਲਾਬਾਦ, ਸੁਰਜੀਤ ਸਮਰਾਟ, ਸਰਬਜੀਤ ਸਿੰਘ, ਸੁਖਪਾਲ ਸਿੰਘ, ਬਚਨ ਸਿੰਘ, ਸਤੀਸ਼ ਕੰਬੋਜ , ਮਨੋਹਰ ਲਾਲ , ਤਰਸੇਮ ਲਾਲ ਜਲੰਧਰ,  ਜਸਵੀਰ ਗੜਸ਼ੰਕਰ,ਮੇਜਰ ਸਿੰਘ ਮਸੀਤੀ, ਰਕੇਸ਼  ਗਰਗ,  ਗੁਰਮੀਤ ਸਿੰਘ ਜਲੰਧਰ, ਬਲਜੀਤ ਸਿੰਘ,ਕਮਲਜੀਤ ਸਿੰਘ,ਦਲਜੀਤ ਸਿੰਘ ਲਹੌਰੀਆ ਆਦਿ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਕਿਸਾਨੀ ਘੋਲਾਂ ਵਿੱਚ ਕੁੱਦ ਕੇ ਆਪਣੇ ਨੈਤਿਕ ਫਰਜ ਨਿਭਾਉਣਗੇ।

Related Articles

Leave a Reply

Your email address will not be published. Required fields are marked *

Back to top button