Ferozepur News

ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਬਚਾਉਣ ਦੀ ਲੋੜ : ਜਗਮੋਹਨ ਸਿੰਘ ਲੱਕੀ

ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਬਚਾਉਣ ਦੀ ਲੋੜ : ਜਗਮੋਹਨ ਸਿੰਘ ਲੱਕੀ

-ਸ਼ਹੀਦ ਭਗਤ ਸਿੰਘ ਇਕ ਮਹਾਨ ਕ੍ਰਾਂਤੀਕਾਰੀ ਸੀ,ਉਸਦੇ ਜੀਵਨ ਤੋਂ ਨੌਜਵਾਨ ਪੀੜੀ ਨੂੰ ਸੇਧ ਲੈਣੀ ਚਾਹੀਦੀ ਹੈ। ਇਹ ਵਿਚਾਰ ਰਾਜਨੀਤੀ ਵਿਗਿਆਨ ਦੇ ਵਿਦਵਾਨ ਅਤੇ ਪ੍ਰਸਿੱਧ ਲੇਖਕ ਜਗਮੋਹਨ ਸਿੰਘ ਲੱਕੀ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ  ਅਸਲ ਵਿਚ ਕ੍ਰਾਂਤੀ ਦਾ ਮਸੀਹਾ ਸੀ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਵਿਚ ਬਾਰੂਦ ਭਰਿਆ ਹੋਇਆ ਸੀ। ਸ਼ਹੀਦ ਭਗਤ ਸਿੰਘ ਦਾ ਭਾਸ਼ਣ ਸੁਣਨ ਲਈ ਰਾਹ ਜਾਂਦੇ ਲੋਕ ਵੀ ਰੁਕ ਜਾਂਦੇ ਸਨ।
ਪ੍ਰਸਿੱਧ  ਲੇਖਕ ਜਗਮੋਹਨ ਸਿੰਘ ਲੱਕੀ  ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਨਾਇਆ ਜਾਵੇ ਅਤੇ ਉਸਦੀ ਸੋਚ ਨੂੰ ਬਚਾਇਆ ਜਾਵੇ। ਲੇਖਕ ਲੱਕੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਮੱਥੇ ਵਿਚ ਗਿਆਨ ਦਾ ਦੀਵਾ ਬਲਦਾ ਸੀ,ਜਿਸਦੇ ਚਾਨਣ ਨਾਲ ਸ਼ਹੀਦ ਭਗਤ ਸਿੰਘ ਨੇ ਸਮਾਜ ਨੂੰ ਰੁਸ਼ਨਾਉਣ ਦਾ ਯਤਨ ਕੀਤਾ। ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੈ ਕਿ ਅਸੀਂ ਉਹਨਾਂ ਦੀ ਸੋਚ ਉਪਰ ਪਹਿਰਾ ਦੇਈਏ।

Related Articles

Back to top button