Ferozepur News

ਸ਼ਰਾਬ ਕਾਰੋਬਾਰੀ ਅਤੇ ਭੀਮ ਹਤਿੱਆ ਕਾਂਡ ਦੇ ਮੁੱਖ ਆਰੋਪੀ ਵੱਜੋ ਜੇਲ ਵਿੱਚ ਬੰਦ ਸ਼ਿਵ ਲਾਲ ਡੋਡਾ ਨੂੰ ਫਾਜ਼ਿਲਕਾ ਸੈਸ਼ਨ ਕੋਟ ਤੋ ਮਿਲੀ ਵੱਡੀ ਰਾਹਤ

ਫਾਜ਼ਿਲਕਾ- 11 ਜਨਵਰੀ (ਵਿਨੀਤ ਅਰੋੜਾ) ਹਾਲ ਦੀ ਘੜੀ ਅੰਮ੍ਰਿਤਸਰ ਜੇਲ ਵਿੱਚ ਬੰਦ ਅਬੋਹਰ ਦੇ ਭੀਮ ਹਤਿੱਆ ਕਾਂਡ ਦਾ ਮੁੱਖ ਆਰੋਪੀ ਅਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ (ਸ਼ੋਲੀ) ਨੂੰ ਅੱਜ ਫਾਜ਼ਿਲਕਾ ਸੈਸ਼ਨ ਕੋਟ ਤੋ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਸ਼ਿਵ ਲਾਲ ਡੋਡਾ ਨੂੰ ਚੋਣ ਲੜਨ ਲਈ ਮੰਜੂਰੀ ਦੇ ਦਿੱਤੀ ਹੈ। ਪ੍ਰਾਪਤ ਜਾਨਕਾਰੀ ਦੇ ਮੁਤਾਬਕ ਸ਼ਿਵ ਲਾਲ ਡੋਡਾ 13 ਜਨਵਰੀ ਨੂੰ ਆਪਣਾ ਨਾਮਾਂਕਨ ਪੱਤਰ ਦਾਖਲ ਕਰਨ ਦੇ ਲਈ ਸਵੇਰੇ 10 ਵਜੇ ਤੋ ਲੈ ਕੇ ਸ਼ਾਮ ਦੇ 4 ਵਜੇ ਤੱਕ ਜੇਲ ਤੋ ਬਾਹਰ ਆਉਣਗੇ। ਅਧਿਕਾਰਿਕ ਸੂਤਰਾਂ ਤੋ ਪ੍ਰਾਪਤ ਜਾਨਕਾਰੀ ਮੁਤਾਬਕ ਸ਼ੋਲੀ ਜੇਲ ਦੇ ਅੰਦਰ ਰਹਿ ਕੇ ਹੀ ਇਹ ਚੋਣ ਲੜਨਗੇ ਅਤੇ ਜੇਲ ਦੇ ਅੰਦਰ ਹੀ ਆਪਣਾ ਚੋਣ ਰਣਨੀਤੀ ਤਿਆਰ ਕਰਣਗੇ।
 

Related Articles

Back to top button