Ferozepur News

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ 7 ਰੋਜ਼ਾ ਐਨ.ਐਸ.ਐਸ. ਕੈਂਪ ਸਮਾਪਤ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ 7 ਰੋਜ਼ਾ ਐਨ.ਐਸ.ਐਸ. ਕੈਂਪ ਸਮਾਪਤ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ 7 ਰੋਜ਼ਾ ਐਨ.ਐਸ.ਐਸ. ਕੈਂਪ ਸਮਾਪਤ
ਫ਼ਿਰੋਜ਼ਪੁਰ, 17 ਮਾਰਚ, 2026: ਸਥਾਨਿਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਡਾਇਰੈਕਟਰ ਯੂਥ ਸਰਵਿਸਿਜ਼ ਚੰਡੀਗੜ੍ਹ, ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸਿਜ਼ ਫ਼ਿਰੋਜ਼ਪੁਰ ਜਸਪਾਲ ਸਿੰਘ , ਮਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ ਆਫ਼ ਇੰਡੀਆ ਅਤੇ ਮਾਣਯੋਗ ਉਪ ਕੁਲਪਤੀ ਡਾ. ਸੁਰੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚੱਲ ਰਹੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦੀ ਸਮਾਪਤੀ ਹੋਈ। ਕੈਂਪ ਦੌਰਾਨ ਵਿਦਿਆਰਥੀਆਂ ਨੇ ਸਮਾਜ ਸੇਵਾ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ।
ਕੈਂਪ ਦੌਰਾਨ ਸਵੈਸੇਵਕਾਂ ਵੱਲੋਂ ਕੈਂਪਸ ਤੇ ਨਾਲ ਲੱਗਦੇ ਪਿੰਡ ਵਿੱਚ ਸਫਾਈ ਅਭਿਆਨ ਚਲਾਇਆ ਗਿਆ, ਰੁੱਖ ਲਗਾਏ ਗਏ, ਨਸ਼ਾ ਮੁਕਤੀ ਅਤੇ ਸਿਹਤ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ। ਇਸ ਤੋਂ ਇਲਾਵਾ ਵਾਤਾਵਰਣ ਸੰਰੱਖਣ, ਸੜਕ ਸੁਰੱਖਿਆ ਅਤੇ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਾਣਯੋਗ ਉਪ ਕੁਲਪਤੀ ਡਾ ਸੁਰੇਸ਼ ਸ਼ਰਮਾ, ਡਾ ਰਮੇਸ਼ਵਰ ਕਟਾਰਾ, ਦੀਪਕ ਸ਼ਰਮਾ ( ਸਰਪ੍ਰਸਤ ਮਯੰਕ ਫਾਉਂਡੇਸ਼ਨ) ਚਰਨਜੀਤ ਸਿੰਘ ਅਤੇ ਗੁਰਜੀਵਨ ਸਿੰਘ ਆਦਿ ਮਾਹਰਾਂ ਦੇ ਲੈਕਚਰ ਅਤੇ ਵਰਕਸ਼ਾਪਾਂ ਵੀ ਆਯੋਜਿਤ ਕੀਤੀਆਂ ਗਈਆਂ ।
ਕੈਂਪ ਦੇ ਆਖ਼ਰੀ ਦਿਨ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ. ਤੇਜੀਤ ਸਿੰਘ ਡਾਇਰੈਕਟਰ ਰਾਓ ਵਰਿੰਦਰ ਸਿੰਘ ਸਟੇਟ ਇੰਸਟੀਟਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਰੇਵਾੜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਨ੍ਹਾਂ ਐਨ.ਐਸ.ਐਸ. ਪ੍ਰੋਗਰਾਮ ਅਫਸਰਜ਼ ਰਾਹੁਲ ਚੋਪੜਾ, ਗੁਰਜੀਵਨ ਸਿੰਘ ਅਤੇ ਜਸਵੀਰ ਚੰਦ ਨੂੰ ਕੈਂਪ ਦਾ ਸਫਲਤਾਪੂਰਵਕ ਆਯੋਜਨ ਤੇ ਵਧਾਈ ਦਿੱਤੀ ਤੇ ਕਿਹਾ ਵਿਦਿਆਰਥੀਆਂ ਵੱਲੋਂ ਅਜਿਹੇ ਕੈਪਾਂ ਵਿੱਚ ਸ਼ਿਰਕਤ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਚ ਸਹਾਈ ਸਿੱਧ ਹੋਣਗੇ । ਓਹਨਾ ਐਨ ਐੱਸ ਐੱਸ ਸਵੈਸੇਵਕਾਂ ਦੀ ਮਿਹਨਤ ਅਤੇ ਸਮਾਜ ਸੇਵਾ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਮਾਣਯੋਗ ਉਪ ਕੁਲਪਤੀ ਡਾ. ਸੁਰੇਸ਼ ਸ਼ਰਮਾ ਅਤੇ ਕੈਂਪਸ ਰਜਿਸਟਰਾਰ ਡਾ. ਗਜ਼ਲ ਪ੍ਰੀਤ ਸਿੰਘ ਨੇ ਐਨ ਐਸ ਐਸ ਵੱਲੋਂ ਆਯੋਜਤ ਇਸ ਸੱਤ ਰੋਜ਼ਾ ਕੈਂਪ ਤੇ ਕੋਆਰਡੀਨੇਟਰ ਡਾ ਬੋਹੜ ਸਿੰਘ , ਬਲੋਕ ਸਮਿਤੀ ਮੈਂਬਰ ਹਰਵੰਤ ਸਿੰਘ ਭੁੱਲਰ, ਪ੍ਰੋਗਰਾਮ ਅਫ਼ਸਰਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ । ਓਹਨਾ ਕਿਹਾ ਇਸ ਤਰਾਂ ਦੇ ਕੈਂਪ ਆਯੋਜਿਤ ਕਰਕੇ ਆਯੋਜਕਾਂ ਨੇ ਵਿਦਿਆਰਥੀਆਂ ਵਿੱਚ ਸਮਾਜ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੂੰ ਸਮਾਜ ਦੀ ਭਲਾਈ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਹੈ ।
ਕੈਂਪਸ ਪੀ ਆਰ ਓ ਯਸ਼ਪਾਲ ਨੇ ਦੱਸਿਆ ਕਿ ਸਮਾਪਤੀ ਸਮਾਰੋਹ ਦੌਰਾਨ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਵੈਸੇਵਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਉਪਰੰਤ ਐਨ ਐੱਸ ਐੱਸ ਪ੍ਰੋਗਰਾਮ ਅਫਸਰਾਂ ਵੱਲੋਂ ਕੈਂਪ ਦੀ ਸਫਲਤਾ ਲਈ ਸਾਰੇ ਸਵੈਸੇਵਕਾਂ, ਫੈਕਲਟੀ , ਸਟਾਫ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ।

Related Articles

Leave a Reply

Your email address will not be published. Required fields are marked *

Back to top button