Ferozepur News

ਦਿਵਿਆਂਗ ਵਿਦਿਆਰਥੀਆਂ ਲਈ ਸਮਾਨ ਵੰਡ ਕੈਂਪ ਆਯੋਜਨ, 269 ਬੱਚਿਆਂ ਨੂੰ ਮਿਲੀ ਸਹਾਇਤਾ

ਸਿਖਿਆ ਵਿਭਾਗ ਦੇ ਦਿਵਿਆਂਗ ਬੱਚਿਆਂ ਨੂੰ ਮੁੱਖ ਧਾਰਾ ਨਾਲ ਜੋੜਨ ਦੀ ਦਿਸ਼ਾ ਵਿੱਚ ਅਹਿਮ ਯਤਨ

ਦਿਵਿਆਂਗ ਵਿਦਿਆਰਥੀਆਂ ਲਈ ਸਮਾਨ ਵੰਡ ਕੈਂਪ ਆਯੋਜਨ, 269 ਬੱਚਿਆਂ ਨੂੰ ਮਿਲੀ ਸਹਾਇਤਾ
??????????????
ਦਿਵਿਆਂਗ ਵਿਦਿਆਰਥੀਆਂ ਲਈ ਸਮਾਨ ਵੰਡ ਕੈਂਪ ਆਯੋਜਨ, 269 ਬੱਚਿਆਂ ਨੂੰ ਮਿਲੀ ਸਹਾਇਤਾ
ਸਿਖਿਆ ਵਿਭਾਗ ਦੇ ਦਿਵਿਆਂਗ ਬੱਚਿਆਂ ਨੂੰ ਮੁੱਖ ਧਾਰਾ ਨਾਲ ਜੋੜਨ ਦੀ ਦਿਸ਼ਾ ਵਿੱਚ ਅਹਿਮ ਯਤਨ
ਫ਼ਿਰੋਜ਼ਪੁਰ 3 ਮਾਰਚ, 2026: ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਫਿਰੋਜ਼ਪੁਰ ਸੁਨੀਤਾ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਕੋਮਲ ਅਰੋੜਾ ਦੀ ਅਗਵਾਈ ਹੇਠ  2 ਅਤੇ 3 ਮਾਰਚ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਫਿਰੋਜ਼ਪੁਰ, ਤਲਵੰਡੀ ਭਾਈ, ਮੱਖੂ ਅਤੇ ਗੁਰੂਹਰਸਹਾਏ ਕੇਂਦਰਾਂ ਵਿੱਚ ਦਿਵਿਆਂਗ ਵਿਦਿਆਰਥੀਆਂ ਲਈ ਵਿਸ਼ੇਸ਼ ਸਮਾਨ ਵੰਡ ਕੈਂਪ ਆਯੋਜਿਤ ਕੀਤਾ ਗਿਆ।
ਇਸ ਕੈਂਪ ਦੌਰਾਨ ਸਾਲ 2025 ਵਿੱਚ ਲੱਗੇ ਅਸੈਸਮੈਂਟ ਕੈਂਪਾਂ ਦੌਰਾਨ ਡਾਕਟਰੀ ਮਾਹਰ ਟੀਮਾਂ ਵੱਲੋਂ ਸਿਫ਼ਾਰਸ਼ ਕੀਤੇ ਗਏ ਸਹਾਇਕ ਉਪਕਰਣਾਂ ਦੀ ਵੰਡ ਕੀਤੀ ਗਈ। ਜਿਸ ਵਿੱਚ ਕੁੱਲ 269 ਦਿਵਿਆਂਗ ਬੱਚਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਵ੍ਹੀਲ ਚੇਅਰਾਂ, ਟਰਾਈ ਸਾਈਕਲਾਂ, ਬੈਟਰੀ ਵਾਲੀਆਂ ਸਾਈਕਲਾਂ, ਸੁਣਨ ਯੰਤਰ (ਕੰਨਾਂ ਵਾਲੀਆਂ ਮਸ਼ੀਨਾਂ), ਟੀ.ਐੱਲ.ਐੱਮ. ਕਿੱਟਾਂ ਅਤੇ ਸਮਾਰਟ ਫੋਨ ਆਦਿ ਉਪਕਰਣ ਪ੍ਰਦਾਨ ਕੀਤੇ ਗਏ।
ਕੈਂਪ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਹੋਏ ਵਿਭਾਗ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਯਤਨਾਂ ਨਾਲ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨ ਵਿੱਚ ਵੱਡੀ ਮਦਦ ਮਿਲੇਗੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਡਿਪਟੀ ਡਿਸਟ੍ਰਿਕਟ ਐਜੂਕੇਸ਼ਨ ਅਫ਼ਸਰ, ਸਮੂਹ ਬਲਾਕਾਂ ਦੇ ਆਈ.ਈ.ਆਰ.ਟੀ., ਸਪੈਸ਼ਲ ਐਜੂਕੇਟਰ ਅਤੇ ਅਲਿਮਕੋ ਟੀਮ ਦੇ ਮੈਂਬਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਉਪਕਰਣਾਂ ਦੀ ਵੰਡ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਵਾਇਆ।
ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦਾ ਮਕਸਦ ਹਰ ਬੱਚੇ ਤੱਕ ਗੁਣਵੱਤਾ ਯੁਕਤ ਸਿੱਖਿਆ ਅਤੇ ਜ਼ਰੂਰੀ ਸਹੂਲਤਾਂ ਪਹੁੰਚਾਉਣਾ ਹੈ ਤਾਂ ਜੋ ਕੋਈ ਵੀ ਬੱਚਾ ਸਰੀਰਕ ਅਸਮਰਥਾ ਕਾਰਨ ਪਿੱਛੇ ਨਾ ਰਹਿ ਜਾਵੇ। ਕੈਂਪ ਦਾ ਮਾਹੌਲ ਉਤਸ਼ਾਹਪੂਰਣ ਰਿਹਾ ਅਤੇ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਸਪਸ਼ਟ ਦਿਖਾਈ ਦਿੱਤੀ, ਜੋ ਇਸ ਉਪਰਾਲੇ ਦੀ ਸਫਲਤਾ ਨੂੰ ਦਰਸਾਉਂਦੀ ਹੈ।

Related Articles

Leave a Reply

Your email address will not be published. Required fields are marked *

Back to top button