Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਅਤੇ ਬਾਲਿਕਾ ਵਿਗਿਆਨ ਦਿਵਸ ਮੌਕੇ ‘ਰੋਲ ਪਲੇ’ ਮੁਕਾਬਲੇ ਦਾ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਅਤੇ ਬਾਲਿਕਾ ਵਿਗਿਆਨ ਦਿਵਸ ਮੌਕੇ ‘ਰੋਲ ਪਲੇ’ ਮੁਕਾਬਲੇ ਦਾ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਅਤੇ ਬਾਲਿਕਾ ਵਿਗਿਆਨ ਦਿਵਸ ਮੌਕੇ ‘ਰੋਲ ਪਲੇ’ ਮੁਕਾਬਲੇ ਦਾ ਆਯੋਜਨ

ਫਿਰੋਜ਼ਪੁਰ, 13-2-2026: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ, ਜੋ ਕਿ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸੰਬੰਧਿਤ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਸ੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਜੀ ਦੇ ਯੋਗ ਮਾਰਗਦਰਸ਼ਨ ਅਤੇ ਸਕੱਤਰ ਐਡਵੋਕੇਟ ਅਜੈ ਕੁਮਾਰ ਬੱਤਾ ਜੀ ਅਤੇ ਪ੍ਰਿੰਸੀਪਲ ਡਾ. ਸੰਗੀਤਾ ਜੀ ਦੇ ਪ੍ਰਭਾਵਸ਼ਾਲੀ ਅਗਵਾਈ ਹੇਠ ਕਾਲਜ ਨਿਰੰਤਰ ਤਰੱਕੀ ਦੇ ਰਸਤੇ ‘ਤੇ ਅੱਗੇ ਵੱਧ ਰਿਹਾ ਹੈ। ਇਸੇ ਲੜੀ ਅਧੀਨ ਕਾਲਜ ਦੇ ਭੌਤਿਕੀ ਵਿਭਾਗ ਵੱਲੋਂ 11.02.2026 ਨੂੰ ਅੰਤਰਰਾਸ਼ਟਰੀ ਮਹਿਲਾ ਅਤੇ ਬਾਲਿਕਾ ਵਿਗਿਆਨ ਦਿਵਸ ਦੇ ਮੌਕੇ ‘ਰੋਲ ਪਲੇ: “ਆਈ ਐਮ ਅ ਵੂਮੈਨ ਸਾਇੰਟਿਸਟ”’ ਵਿਸ਼ੇ ‘ਤੇ ਵਿਸ਼ੇਸ਼ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ। ਇਸ ਕਾਰਜਕ੍ਰਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿੱਚ ਵਿਗਿਆਨ ਪ੍ਰਤੀ ਗਿਆਨ, ਜਾਗਰੂਕਤਾ ਅਤੇ ਆਤਮਵਿਸ਼ਵਾਸ ਨੂੰ ਵਧਾਉਣਾ ਸੀ।

ਇਸ ਮੁਕਾਬਲੇ ਵਿੱਚ ਗ੍ਰੇਜੂਏਟ ਅਤੇ ਪੋਸਟ ਗ੍ਰੇਜੂਏਲ਼ ਕਲਾਸਾਂ ਦੀਆਂ ਕੁੱਲ 18 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਭਾਗੀਦਾਰਾਂ ਨੇ ਪ੍ਰਸਿੱਧ ਮਹਿਲਾ ਵਿਗਿਆਨੀਆਂ ਦੀ ਭੂਮਿਕਾ ਨਿਭਾਉਂਦੇ ਹੋਏ ਉਨ੍ਹਾਂ ਦੇ ਜੀਵਨ, ਉਪਲਬਧੀਆਂ ਅਤੇ ਸੰਘਰਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਇਸ ਪ੍ਰੋਗਰਾਮ ਨੇ ਵਿਦਿਆਰਥਣਾਂ ਨੂੰ ਆਲੋਚਨਾਤਮਕ ਸੋਚ, ਵਿਗਿਆਨਕ ਚਰਚਾ ਅਤੇ ਸਹਿਯੋਗਾਤਮਕ ਅਧਿਐਨ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕੀਤਾ। ਭਾਗੀਦਾਰਾਂ ਦਾ ਮੁਲਾਂਕਣ ਵਿਸ਼ੇ-ਵਸਤੂ, ਪ੍ਰਸਤੁਤੀ ਸ਼ੈਲੀ ਅਤੇ ਕੁੱਲ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤਾ ਗਿਆ। ਨਿਰਣਾਇਕ ਮੰਡਲ ਵਿੱਚ ਡਾ. ਆਸ਼ਾ (ਮੁੱਖੀ, ਭੌਤਿਕੀ ਵਿਭਾਗ) ਅਤੇ ਡਾ. ਅਨਮੋਲ ਅਰੋੜਾ (ਸਹਾਇਕ ਪ੍ਰੋਫੈਸਰ) ਸ਼ਾਮਲ ਰਹੇ।

ਮੁਕਾਬਲੇ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ:
ਪਹਿਲਾ ਸਥਾਨ – ਪ੍ਰਿਯੰਕਾ (ਐਮ.ਐਸ.ਸੀ. ਪਹਿਲਾ ਸਾਲ)
ਦੂਜਾ ਸਥਾਨ – ਹਰਸ਼ਿਤਾ (ਬੀ.ਐਸ.ਸੀ. ਪਹਿਲਾ ਸਾਲ)
ਦੂਜਾ ਸਥਾਨ – ਸੁਨੀਤਾ (ਬੀ.ਐਸ.ਸੀ. ਪਹਿਲਾ ਸਾਲ)
ਤੀਜਾ ਸਥਾਨ – ਖ਼ਵਾਹਿਸ਼ (ਬੀ.ਐਸ.ਸੀ. ਪਹਿਲਾ ਸਾਲ)
ਤੀਜਾ ਸਥਾਨ – ਮੁਸਕਾਨ (ਬੀ.ਐਸ.ਸੀ. ਦੂਜਾ ਸਾਲ)

ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਜੀ ਨੇ ਭੌਤਿਕੀ ਵਿਭਾਗ ਦੀ ਮੁਖੀ ਡਾ. ਆਸ਼ਾ ਜੀ ਅਤੇ ਵਿਭਾਗ ਦੇ ਹੋਰ ਅਧਿਆਪਕਾਂ ਦੀ ਇਸ ਸਰਾਹਣਯੋਗ ਗਤੀਵਿਧੀ ਲਈ ਪ੍ਰਸ਼ੰਸਾ ਕਰਦਿਆਂ ਪ੍ਰੋਗਰਾਮ ਦੀ ਸਫਲਤਾ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ। ਵਿਜੇਤਾ ਵਿਦਿਆਰਥਣਾ ਨੂੰ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਹ ਆਯੋਜਨ ਬਹੁਤ ਹੀ ਗਿਆਨਵਰਧਕ, ਪ੍ਰੇਰਣਾਦਾਇਕ ਅਤੇ ਸਫਲ ਰਿਹਾ।

Related Articles

Leave a Reply

Your email address will not be published. Required fields are marked *

Back to top button