Ferozepur News

ਹਾਈ ਕੋਰਟ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਦੇ ਸਟੈਨੋ ਪਦ ਉੱਨਤੀ ਉਪਰੰਤ ਬਣੇ ਸੀਨੀਅਰ ਸਹਾਇਕ

ਸਿਹਤ ਵਿਭਾਗ ਦੇ ਤਿੰਨ ਸਟੈਨੋ ਬਣੇ ਸੀਨੀਅਰ ਸਹਾਇਕ

ਹਾਈ ਕੋਰਟ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਦੇ ਸਟੈਨੋ ਪਦ ਉੱਨਤੀ ਉਪਰੰਤ ਬਣੇ ਸੀਨੀਅਰ ਸਹਾਇਕ

ਸਿਹਤ ਵਿਭਾਗ ਦੇ ਤਿੰਨ ਸਟੈਨੋ ਬਣੇ ਸੀਨੀਅਰ ਸਹਾਇਕ

ਹਾਈ ਕੋਰਟ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਦੇ ਸਟੈਨੋ ਪਦ ਉੱਨਤੀ ਉਪਰੰਤ ਬਣੇ ਸੀਨੀਅਰ ਸਹਾਇਕ
ਫਿਰੋਜ਼ਪੁਰ,30 ਜਨਵਰੀ, 2026: ਪੰਜਾਬ ਦੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਸਟੈਨੋ ਕੈਟਾਗਰੀ ਦੇ ਕਰਮਚਾਰੀਆਂ ਵਲੋਂ ਲੰਮੇ ਸਮੇਂ ਤੋਂ ਦੂਸਰੇ ਵਿਭਾਗਾਂ ਦੀ ਤਰਜ਼ ਤੇ ਸਟੈਨੋ ਕਰਮਚਾਰੀਆਂ ਦੀ ਤਰ੍ਹਾਂ ਸੀਨੀਅਰ ਸਹਾਇਕ ਦੀ ਪਦ ਉੱਨਤੀ ਲਈ ਮੰਗ ਕੀਤੀ ਜਾ ਰਹੀ ਸੀ, ਪ੍ਰੰਤੂ ਵਿਭਾਗ ਵਲੋਂ ਇਸ ਸੰਬਧੀ ਕਾਰਵਾਈ ਨਹੀਂ ਕੀਤੀ ਗਈ, ਆਖਿਰਕਾਰ ਇਸ ਕੈਟਾਗਰੀ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਗਿਆ, ਅਤੇ ਮਾਨਯੋਗ ਅਦਾਲਤ ਵਲੋਂ ਦੂਸਰੇ ਵਿਭਾਗਾਂ ਦੀ ਤਰਜ਼ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸਟੈਨੋ ਤੋਂ ਸੀਨੀਅਰ ਸਹਾਇਕ ਦੀ ਪਦ ਉੱਨਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ।
ਇਨ੍ਹਾਂ ਹੁਕਮਾਂ ਨਾਲ ਵਿਭਾਗ ਦੇ ਸਟੈਨੋ ਕਰਮਚਾਰੀਆਂ ਵਲੋਂ ਅੱਜ ਆਪਣੀ ਹਾਜ਼ਰੀ ਆਪਣੇ ਜ਼ਿਲ੍ਹੇ ਦੇ ਸਿਵਲ ਸਰਜਨਾਂ ਨੂੰ ਦਿੱਤੀ ਗਈ। ਇਸ ਸਟੇਨੋ ਕੈਟਾਗਰੀ ਦੇ ਕਰਨੈਲ ਚੰਦ, ਕੁਲਜੀਤ ਸਿੰਘ ਅਤੇ ਵਿਕਾਸ ਕਾਲੜਾ ਵਲੋਂ ਅੱਜ ਆਪਣੀ ਹਾਜ਼ਰੀ ਸਿਵਲ ਸਰਜਨ ਫਿਰੋਜਪੁਰ ਡਾ ਰਾਜੀਵ ਪਰਾਸ਼ਰ ਨੂੰ ਦਿੱਤੀ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰ, ਜਿਲ੍ਹਾ ਟੀਕਾਕਰਨ ਅਫਸਰ ਡਾ ਮਿਨਾਕਸ਼ੀ ਢੀਂਗਰਾ, ਡਾ ਮਨਮੀਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ, ਅਕਾਊਂਟੈਂਟ ਚਰਨਜੀਤ ਸਿੰਘ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ।

Related Articles

Leave a Reply

Your email address will not be published. Required fields are marked *

Back to top button