ਅਨਿਲ ਆਦਮ ਮੈਮੋਰੀਅਲ ਵੈਲਫੇਅਰ ਫਾਊਂਡੇਸ਼ਨ ਦੀ ਫਿਰੋਜ਼ਪੁਰ ਵਿੱਚ ਸਥਾਪਨਾ, ਨੌਜਵਾਨ ਸ਼ਾਇਰ ਦੀ ਵਿਰਾਸਤ ਨੂੰ ਸੰਭਾਲਣ ਲਈ ਕਦਮ
ਅਨਿਲ ਆਦਮ ਮੈਮੋਰੀਅਲ ਵੈਲਫੇਅਰ ਫਾਊਂਡੇਸ਼ਨ ਦੀ ਫਿਰੋਜ਼ਪੁਰ ਵਿੱਚ ਸਥਾਪਨਾ, ਨੌਜਵਾਨ ਸ਼ਾਇਰ ਦੀ ਵਿਰਾਸਤ ਨੂੰ ਸੰਭਾਲਣ ਲਈ ਕਦਮ
ਫਿਰੋਜ਼ਪੁਰ, 12 ਦਸੰਬਰ 2025: ਪੰਜਾਬ ਦੇ ਮਰਹੂਮ ਨੌਜਵਾਨ ਸ਼ਾਇਰ ਅਨਿਲ ਆਦਮ ਦੀ ਯਾਦ ਨੂੰ ਸਦਾਧਾਰ ਬਣਾਈ ਰੱਖਣ ਲਈ ਫਿਰੋਜ਼ਪੁਰ ਦੇ ਲੇਖਕਾਂ ਨੇ ਅੱਜ ਅਨਿਲ ਆਦਮ ਮੈਮੋਰੀਅਲ ਵੈਲਫੇਅਰ ਫਾਊਂਡੇਸ਼ਨ ਦੀ ਸਥਾਪਨਾ ਦਾ ਐਲਾਨ ਕੀਤਾ। ਇੱਥੇ ਹੋਈ ਮੀਟਿੰਗ ਵਿੱਚ ਫਾਊਂਡੇਸ਼ਨ ਦੇ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ।
ਪ੍ਰੋ. ਜਸਪਾਲ ਘਈ ਅਤੇ ਪ੍ਰੋ. ਗੁਰਤਾਜ ਕੋਹਾਰਵਾਲਾ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ, ਜਦੋਂਕਿ ਅਨਿਲ ਆਦਮ ਦੀ ਧਰਮਪਤਨੀ ਸ਼੍ਰੀਮਤੀ ਅੰਜੁਮ ਸ਼ਰਮਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਸੁਖਜਿੰਦਰ ਮੀਤ ਵਰਕਿੰਗ ਪ੍ਰਧਾਨ, ਪ੍ਰੋ. ਕੁਲਦੀਪ ਜਨਰਲ ਸਕੱਤਰ, ਸੁਰਿੰਦਰ ਕੰਬੋਜ ਸਹਾਇਕ ਸਕੱਤਰ ਅਤੇ ਰਾਜੀਵ ਖ਼ਿਆਲ ਖਜਾਨਚੀ ਨਿਯੁਕਤ ਹੋਏ।
ਇਸਦੇ ਨਾਲ ਹੀ ਹਰਮੀਤ ਵਿਦਿਆਰਥੀ, ਸੰਦੀਪ ਚੌਧਰੀ ਅਤੇ ਮੁਸੱਵਿਰ ਫਿਰੋਜ਼ਪੁਰੀ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ।
ਫਾਊਂਡੇਸ਼ਨ ਦੀ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਪ੍ਰੋ. ਕੁਲਦੀਪ, ਸੁਰਿੰਦਰ ਕੰਬੋਜ ਅਤੇ ਹਰਮੀਤ ਵਿਦਿਆਰਥੀ ਨੂੰ ਸੌਂਪੀ ਗਈ।
ਮੀਟਿੰਗ ਵਿੱਚ ਇਹ ਵੀ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਅਨਿਲ ਆਦਮ ਦੀ ਯਾਦ ਵਿੱਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਫਿਰੋਜ਼ਪੁਰ ਦੀ ਪ੍ਰਮੁੱਖ ਸਾਹਿਤਕ ਸੰਸਥਾ ਕਲਾਪੀਠ ਦੇ ਨਾਲ ਮਿਲ ਕੇ ਕੀਤੀਆਂ ਜਾਣਗੀਆਂ।
ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਾਰਜਕਾਰਨੀ ਮੈਂਬਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਅਨਿਲ ਨੂੰ ਉਸ ਦੀਆਂ ਕਵਿਤਾਵਾਂ ਤੇ ਰਚਨਾਵਾਂ ਰਾਹੀਂ ਯਾਦ ਕਰਨਾ, ਉਸ ਨੂੰ ਪੰਜਾਬੀ ਸਾਹਿਤ ਦੀ ਦੁਨੀਆ ਵਿੱਚ ਸਦਾ ਜੀਉਂਦਾ ਰੱਖੇਗਾ।
ਪ੍ਰੋ. ਜਸਪਾਲ ਘਈ ਨੇ ਸਭ ਹਾਜ਼ਰ ਦੋਸਤਾਂ ਦਾ ਧੰਨਵਾਦ ਕੀਤਾ।





