ਕਿਲੋਮੀਟਰ ਸਕੀਮ (ਪ੍ਰਾਈਵੇਟ ) ਬੱਸਾਂ ਨੂੰ ਲੈ ਕੇ ਚੱਲ ਰਹੇ ਸਾਂਤਮਈ ਸੰਘਰਸ਼ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਧੱਕੇ ਸ਼ਾਹੀ – ਰੇਸ਼ਮ ਸਿੰਘ ਗਿੱਲ
ਸਰਕਾਰ ਵਲੋਂ ਕਰਵਾਈ ਗਈ ਹੜਤਾਲ, ਲੀਡਰਸ਼ਿਪ ਨੂੰ ਘਰਾਂ ਵਿੱਚੋ ਚੁੱਕਣ ਤੇ ਸ਼ੁਰੂ ਹੋਈਆਂ ਸੰਘਰਸ਼ - ਜਤਿੰਦਰ ਸਿੰਘ
ਕਿਲੋਮੀਟਰ ਸਕੀਮ (ਪ੍ਰਾਈਵੇਟ ) ਬੱਸਾਂ ਨੂੰ ਲੈ ਕੇ ਚੱਲ ਰਹੇ ਸਾਂਤਮਈ ਸੰਘਰਸ਼ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਧੱਕੇ ਸ਼ਾਹੀ – ਰੇਸ਼ਮ ਸਿੰਘ ਗਿੱਲ
ਸਰਕਾਰ ਵਲੋਂ ਕਰਵਾਈ ਗਈ ਹੜਤਾਲ, ਲੀਡਰਸ਼ਿਪ ਨੂੰ ਘਰਾਂ ਵਿੱਚੋ ਚੁੱਕਣ ਤੇ ਸ਼ੁਰੂ ਹੋਈਆਂ ਸੰਘਰਸ਼ – ਜਤਿੰਦਰ ਸਿੰਘ
ਅੱਜ ਮਿਤੀ 01/12/2025 ਨੂੰ ਪੰਜਾਬ ਰੋਡਵੇਜ ਪਨਬਸ /ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਵੱਲੋ ਕਿਲੋਮੀਟਰ ਸਕੀਮ ਦੇ ਟੈਂਡਰ ਨੂੰ ਲੈ ਕੇ ਕੀਤੀ ਗਈ ਹੜਤਾਲ ਅੱਜ ਚੋਥੇ ਦਿਨ ਚ ਸ਼ਾਮਿਲ ਹੋ ਗਈ ਹੈ, ਜਦੋਂ ਕਿ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2024 ਨੂੰ ਮੀਟਿੰਗ ਵਿੱਚ 1 ਮਹੀਨੇ ਵਿੱਚ ਮੰਗਾਂ ਦਾ ਹੱਲ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ ਪ੍ਰੰਤੂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸ਼ਾਂਤੀਮਈ ਚੱਲ ਰਹੇ ਸੰਘਰਸ਼ ਨੂੰ ਖਦੇੜ ਦੇ ਲਈ ਸਰਕਾਰ ਅਤੇ ਪੁਲਿਸ ਪ੍ਰਾਸਾਸਨ ਵੱਲੋਂ ਜਬਰੀ ਧੱਕਾ ਸ਼ਾਹੀ ਕੀਤੀ ਗਈ ਅਤੇ ਪੁਲਿਸ ਪ੍ਰਸਾਸਨ ਵੱਲੋਂ ਆਗੂ ਅਤੇ ਵਰਕਰਾਂ ਨੂੰ ਘਰਾ ਤੋਂ ਹੀ ਰੈਸਟ ਕੀਤਾ ਗਿਆ ਸੀ। ਮਿਤੀ 30-11-2025 ਨੂੰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੁਲਿਸ ਵੱਲੋਂ ਨਜਾਇਜ ਪਰਚੇ ਪਾਂ ਕੇ ਚਕੇ ਗਏ ਆਗੂ ਅਤੇ ਵਰਕਰ ਨੂੰ ਓਹਨਾਂ ਦੇ ਡੀਪੂ ਵਿਚ ਵਾਪਸੀ ਭੇਜੇ ਜਾਣਗੇ, ਪਰ ਸਰਕਾਰ ਆਪਣੀ ਕਹੀ ਗੱਲ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਅੱਜ ਦੁਪਹਿਰ 1 ਵਜੇ ਤੱਕ ਵੀ ਕਿਸੇ ਸਾਥੀ ਨੂੰ ਰਿਹਾ ਨਹੀ ਕੀਤਾ ਗਿਆ। ਜਿਸ ਦੇ ਰੋਸ ਵਜੋਂ ਪੂਰੇ ਪੰਜਾਬ ਵਿੱਚ ਪਨਬਸ ਅਤੇ ਪੀ ਆਰ ਟੀ ਸੀ ਸਮੂਹ ਬੱਸਾਂ ਦਾ ਚੱਕਾ ਜਾਮ ਕਰਕੇ ਸਮੂਹ ਡਿਪੂਆਂ ਦੇ ਗੇਟ ਤੇ ਵਰਕਰਾਂ ਵੱਲੋਂ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਦੇ ਨਾਲ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਾਡੇ ਵਰਕਰਾਂ ਨੂੰ ਤਰੁੰਤ ਰਿਹਾ ਨਾ ਕੀਤਾ ਗਿਆ ਤੇ ਕੱਢੇ ਗਏ ਵਰਕਰ ਬਹਾਲ ਨਾ ਕੀਤਾ ਗਿਆ ਤਾਂ ਇਹ ਹੜਤਾਲ ਇਸੇ ਤਰ੍ਹਾ ਲਗਾਤਾਰ ਜਾਰੀ ਰਹੇਗੀ ਅਤੇ ਜਥੇਬੰਦੀ ਨੂੰ ਕੋਈ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਏਗੀ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੀ ਹੋਏਗੀ।
ਇਸ ਮੌਕੇ ਸੈਕਟਰੀ ਮੁੱਖਪਾਲ ਸਿੰਘ ਨੇ ਬੋਲਦਿਆਂ ਕਿਹਾ ਕੀ ਜੇਕਰ ਸਰਕਾਰ ਵੱਲੋਂ ਇਹਨਾਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਨਹੀ ਕਰਦੀ ਤਾਂ ਟਰਾਂਸਪੋਰਟ ਮੰਤਰੀ ਜਾ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ। ਇਸ ਮੌਕੇ ਡੀਪੂ ਕਮੇਟੀ ਗੁਰਪ੍ਰੀਤ ਸਿੰਘ,ਸੌਰਵ ਮੈਣੀ ,ਨਿਸ਼ਾਨ ਸਿੰਘ, ਰਮਨਦੀਪ ਸਿੰਘ ਗੌਰਵ, ਹਰਜੀਤ ਸਿੰਘ ਹਾਜ਼ਰ ਸਨ।





