ਭਾਰਤੀ ਸੰਸਦ ਵਿੱਚ ਭਾਸ਼ਣ ਦੇਣ ਤੇ ਵਿਦਿਆਰਥਣ ਪਵਨਦੀਪ ਕੌਰ ਅਤੇ ਗਾਇਡ ਅਧਿਆਪਕ ਸੁਮਿਤਪਾਲ ਸਿੰਘ ਸਨਮਾਨਿਤ
'ਆਪਣੇ ਨੇਤਾ ਨੂੰ ਜਾਣੋ' ਪ੍ਰੋਗਰਾਮ ਤਹਿਤ ਸੰਸਦ ਵਿੱਚ ਪੰਜਾਬ ਦੀ ਕੀਤੀ ਨੁਮਾਇੰਦਗੀ

ਭਾਰਤੀ ਸੰਸਦ ਵਿੱਚ ਭਾਸ਼ਣ ਦੇਣ ਤੇ ਵਿਦਿਆਰਥਣ ਪਵਨਦੀਪ ਕੌਰ ਅਤੇ ਗਾਇਡ ਅਧਿਆਪਕ ਸੁਮਿਤਪਾਲ ਸਿੰਘ ਸਨਮਾਨਿਤ
‘ਆਪਣੇ ਨੇਤਾ ਨੂੰ ਜਾਣੋ’ ਪ੍ਰੋਗਰਾਮ ਤਹਿਤ ਸੰਸਦ ਵਿੱਚ ਪੰਜਾਬ ਦੀ ਕੀਤੀ ਨੁਮਾਇੰਦਗੀ।
ਫਿਰੋਜ਼ਪੁਰ, 23-11-2025: ਹਿੰਦ ਪਾਕਿ ਸਰਹੱਦ ਹੂਸੈਨੀਵਾਲਾ ਦੇ ਨਾਲ ਲੱਗਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਦੀ 8ਵੀਂ ਜਮਾਤ ਦੀ ਵਿਦਿਆਰਥਣ ਪਵਨਦੀਪ ਕੌਰ ਨੇ ਆਪਣੇ ਨੇਤਾ ਨੂੰ ਜਾਣੋ’ ਪ੍ਰੋਗਰਾਮ ਤਹਿਤ ਪੰਜਾਬ ਦੀ ਨੁਮਾਇੰਦਗੀ ਕਰਦੇ ਭਾਰਤੀ ਸੰਸਦ ਦਿੱਲੀ ਵਿੱਚ ਭਾਸ਼ਣ ਦੇ ਕੇ ਜਿੱਥੇ ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ, ਉਥੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਮੁਕਾਮ ਹਾਸਲ ਕਰਕੇ ਇਤਿਹਾਸ ਰਚਿਆ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ, ਫਿਰੋਜ਼ਪੁਰ ਸ਼੍ਰੀਮਤੀ ਮੁਨੀਲਾ ਅਰੋੜਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਜੀ ਨੇ ਕੀਤਾ ਅਤੇ ਪਵਨਦੀਪ ਕੌਰ ਅਤੇ ਉਸਦੇ ਗਾਈਡ ਅਧਿਆਪਕ ਸੁਮਿਤਪਾਲ ਸਿੰਘ ਸੋਢੀ, ਸਾਇੰਸ ਮਾਸਟਰ, ਨੂੰ ਵਿਲੱਖਣ ਪ੍ਰਾਪਤੀ ਲਈ ਸਨਮਾਨਿਤ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਅਤੇ ਅਧਿਆਪਕ ਵਧਾਈ ਦੇ ਪਾਤਰ ਹਨ ਅਤੇ ਉਹਨਾਂ ਨੂੰ ਇਸ ਉਪਲਬਧੀ ਤੇ ਮਾਣ ਹੈ ।
ਇਸ ਮੌਕੇ ਪਵਨਦੀਪ ਕੌਰ ਵੱਲੋਂ ਆਪਣੇ ਸਾਇੰਸ ਅਧਿਆਪਕ ਸੁਮਿਤਪਾਲ ਸਿੰਘ ਸੋਢੀ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹਨਾਂ ਨੇ ਮੈਨੂੰ ਇਥੋਂ ਤੱਕ ਪਹੁੰਚਾਇਆ ਹੈ ਅਤੇ ਉਹਨਾਂ ਦੀ ਯੋਗ ਅਗਵਾਈ ਨਾਲ ਉਸਨੇ ਭਾਰਤੀ ਸੰਸਦ ਵਿੱਚ ਭਾਸ਼ਣ ਦੇ ਕੇ ਬਹੁਤ ਕੁਝ ਸਿੱਖਿਆ ਹੈ ਅਤੇ ਅੱਜ ਸਨਮਾਨ ਪ੍ਰਾਪਤ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ ਅਤੇ ਸਕੂਲ ਇੰਚਾਰਜ ਅਸ਼ਵਿੰਦਰ ਸਿੰਘ ਦਾ, ਆਪਣੇ ਮਾਤਾ ਪਿਤਾ ਤੇ ਸਾਰੇ ਸਕੂਲ ਸਟਾਫ ਦਾ ਧੰਨਵਾਦ ਕਰਦੀ ਹੈ।
ਗਾਈਡ ਅਧਿਆਪਕ ਸੁਮਿਤਪਾਲ ਸਿੰਘ ਸੋਢੀ ਵੱਲੋਂ ਦੱਸਿਆ ਗਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਸੰਸਦ ਵਿੱਚ ਬੋਲਣ ਵਾਲੀ ਪਹਿਲੀ ਸਕੂਲੀ ਵਿਦਿਆਰਥਣ ਹੈ ਅਤੇ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਜੀ ਵੱਲੋਂ ਸਨਮਾਨ ਪ੍ਰਾਪਤ ਹੋਇਆ ਹੈ ਅਤੇ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਮੁਨੀਲਾ ਅਰੋੜਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਜੀ ਵੱਲੋਂ ਕੀਤੇ ਗਏ ਵਿਸ਼ੇਸ਼ ਸਨਮਾਨ ਲਈ ਬਹੁਤ ਧੰਨਵਾਦੀ ਹਨ । ਇਸ ਮੋਕੇ ਸੁਖਚੈਨ ਸਿੰਘ ਸਟੈਨੋ ਅਤੇ ਦਫ਼ਤਰੀ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਸੀ।





