ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਦੀ 175ਵੀਂ ਜਨਮ ਜੰਯਤੀ ‘ਤੇ ਵਿਸ਼ੇਸ਼ ਲਘੁ ਵਾਰਤਾ ਦਾ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਦੀ 175ਵੀਂ ਜਨਮ ਜੰਯਤੀ ‘ਤੇ ਵਿਸ਼ੇਸ਼ ਲਘੁ ਵਾਰਤਾ ਦਾ ਆਯੋਜਨ
ਫਿਰੋਜ਼ਪੁਰ, 19-11-2025: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ, ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਜੀ ਦੀ ਰਹਿਨੁਮਾਈ, ਸ਼੍ਰੀ ਅਜੇ ਬੱਤਾ, ਸੈਕਟਰੀ ਅਤੇ ਪ੍ਰਿੰਸੀਪਲ ਡਾ. ਸੰਗੀਤਾ ਜੀ ਦੀ ਅਗਵਾਈ ਹੇਠ ਕਾਲਜ ਨਿਰੰਤਰ ਤਰੱਕੀ ਦੇ ਰਾਹ ’ਤੇ ਅਗਰਸਰ ਹੈ। ਇਸੇ ਲੜੀ ਤਹਿਤ ਦੇਵ ਸਮਾਜ ਦੀ ਸਨਮਾਨਯੋਗ ਸਿੱਖਿਆ-ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ, ਪੋਸਟ ਗ੍ਰੇਜੂਏਟ ਭੌਤਿਕ ਵਿਗਿਆਨ ਵਿਭਾਗ ਨੇ 15 ਨਵੰਬਰ 2025 ਨੂੰ ਦੇਵ ਸਮਾਜ ਦੇ ਸਨਮਾਨ ਯੋਗ ਸੰਸਥਾਪਕ ਭਗਵਾਨ ਦੇਵ ਆਤਮਾ ਦੀ 175ਵੀਂ ਜਨਮ ਜੰਯਤੀ ਦੇ ਦਿਹਾੜੇ ਤੇ ਇੱਕ ਪ੍ਰੇਰਣਾਦਾਇਕ ਲਘੂ ਵਾਰਤਾ ਦਾ ਆਯੋਜਨ ਕੀਤਾ। ਇਸ ਵਿਸ਼ੇਸ਼ ਮੌਕੇ ’ਤੇ “ਵਿਗਿਆਨ ਅਤੇ ਵਿਸ਼ੇਸ਼ ਸਨਮਾਨਯੋਗ ਭਗਵਾਨ ਦੇਵ ਆਤਮਾ ਦੀਆਂ ਸਿੱਖਿਆਵਾਂ ਦੇ ਪ੍ਰਕਾਸ਼ ਵਿੱਚ” ਵਿਸ਼ੇ ’ਤੇ ਇੱਕ ਲਘੁ ਵਾਰਤਾ ਕਰਵਾਈ ਗਈ।
ਇਸ ਸੈਸ਼ਨ ਦਾ ਉਦੇਸ਼ ਵਿਗਿਆਨਕ ਸਿਧਾਂਤਾਂ ਅਤੇ ਭਗਵਾਨ ਦੇਵ ਆਤਮਾ ਦੁਆਰਾ ਨੈਤਿਕ ਅਤੇ ਆਧਿਆਤਮਿਕ ਮੁੱਲਾਂ ਵਿਚਕਾਰ ਗਹਿਰੇ ਸਬੰਧ ਨੂੰ ਸਮਝਣਾ ਸੀ। ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਪ੍ਰੋਗਰਾਮ ਵਿੱਚ ਭਾਗ ਲਿਆ। ਵਕਤਾਵਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਗਿਆਨਕ ਚਿੰਤਨ, ਸਤਿ ਦੀ ਖੋਜ ਅਤੇ ਤਰਕਸੰਗਤ ਦ੍ਰਿਸ਼ਟੀਕੋਣ ਭਗਵਾਨ ਦੇਵ ਆਤਮਾ ਦੇ ਦਰਸ਼ਨ ਦੀ ਮੂਲ ਆਤਮਾ ਹਨ। ਨਾਲ ਹੀ, ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਸਤਿਨਿਸ਼ਠਾ, ਵਿਗਿਆਨਕ ਸੋਚ ਅਤੇ ਨੈਤਿਕ ਮੁੱਲਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਨੇ ਵਿਭਾਗ ਵੱਲੋਂ ਪੂਜਨੀਯ ਭਗਵਾਨ ਦੇਵ ਆਤਮਾ ਦੀ 175ਵੀਂ ਜਨਮ ਜੰਯਤੀ ਉੱਤੇ ਵਿਸ਼ੇਸ਼ ਲਘੁ ਵਾਰਤਾ ਦੇ ਸਫਲ ਆਯੋਜਨ ਲਈ ਵਧੀ ਦਿੱਤੀ। ਪ੍ਰੋਗਰਾਮ ਨੇ ਉੱਚ ਗਿਆਨ ਅਤੇ ਮੁੱਲ-ਆਧਾਰਿਤ ਸਿੱਖਿਆ ਦਾ ਉਤਕ੍ਰਿਸ਼ਟ ਸੰਯੋਗ ਪ੍ਰਸਤੁਤ ਕੀਤਾ, ਜੋ ਸੰਸਥਾ ਦੀ ਸਮੂਹਿਕ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।




