Ferozepur News

ਵਿਵੇਕਾਨੰਦ ਵਰਲਡ ਸਕੂਲ ਵਿੱਚ ਸਪੇਸ ਇੰਡੀਆ ਦੇ ਸਹਿਯੋਗ ਨਾਲ ਐਸਟ੍ਰੋ ਕਾਰਨੀਵਲ ਦਾ ਸ਼ਾਨਦਾਰ ਆਯੋਜਨ ਕੀਤਾ 

ਵਿਵੇਕਾਨੰਦ ਵਰਲਡ ਸਕੂਲ ਵਿੱਚ ਸਪੇਸ ਇੰਡੀਆ ਦੇ ਸਹਿਯੋਗ ਨਾਲ ਐਸਟ੍ਰੋ ਕਾਰਨੀਵਲ ਦਾ ਸ਼ਾਨਦਾਰ ਆਯੋਜਨ ਕੀਤਾ 

ਵਿਵੇਕਾਨੰਦ ਵਰਲਡ ਸਕੂਲ ਵਿੱਚ ਸਪੇਸ ਇੰਡੀਆ ਦੇ ਸਹਿਯੋਗ ਨਾਲ ਐਸਟ੍ਰੋ ਕਾਰਨੀਵਲ ਦਾ ਸ਼ਾਨਦਾਰ ਆਯੋਜਨ ਕੀਤਾ

ਫਿਰੋਜ਼ਪੁਰ, 15 ਨਵੰਬਰ, 2025: ਉਪਰੋਕਤ ਸਬੰਧਿਤ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਡਾ. ਐੱਸ. ਐੱਨ. ਰੁਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਨੇ ਅੱਜ ਵਿਗਿਆਨ ਅਤੇ ਪੁਲਾੜ ਦੀ ਸਿੱਖਿਆ ਨੂੰ ਹੋਰ ਜਿਆਦਾ ਰੋਚਕ ਕਰਨ ਦੇ ਉਦੇਸ਼ ਨਾਲ ਸਪੇਸ ਇੰਡੀਆ ਦੇ ਸਹਿਯੋਗ ਨਾਲ ਐਸਟ੍ਰੋ ਕਾਰਨੀਵਲ ਦਾ ਸਫਲ ਆਯੋਜਨ ਕੀਤਾ। ਇਹ ਵਿਸ਼ੇਸ਼ ਪ੍ਰੋਗਰਾਮ ਕੇਵਲ ਵੀ.ਡਬਲਯੂ.ਐੱਸ. ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ, ਜਿਸਦਾ ਉਦੇਸ਼ ਪੁਲਾੜ ਦੇ ਵਿਗਿਆਨ ਨਾਲ ਜੁੜੀਆਂ ਰੋਚਕ ਗਤੀਵਿਧੀਆਂ ਰਾਹੀਂ ਬੱਚਿਆਂ ਵਿੱਚ ਵਿਗਿਆਨਿਕ ਜਿਗਿਆਸਾ, ਖੋਜ ਭਾਵਨਾ ਨੂੰ ਉਭਾਰਨਾ ਸੀ।

ਪ੍ਰੋਗਰਾਮ ਦੀ ਸ਼ੁਰੂਆਤ ਬੜੇ ਉਤਸ਼ਾਹਪੂਰਨ ਮਾਹੌਲ ਵਿੱਚ ਹੋਈ, ਜਿੱਥੇ ਵਿਦਿਆਰਥੀਆਂ ਨੂੰ ਅੰਤਰਿਕਸ਼ ਨਾਲ ਸਬੰਧਿਤ ਵੱਖ-ਵੱਖ ਧਾਰਣਾਵਾਂ ਅਤੇ ਤਕਨੀਕਾਂ ਨੂੰ ਹਕੀਕਤੀ ਰੂਪ ਵਿੱਚ ਸਮਝਣ ਦਾ ਮੌਕਾ ਮਿਲਿਆ। ਇਸ ਐਸਟ੍ਰੋ ਕਾਰਨੀਵਲ ਦੀਆਂ ਪ੍ਰਮੁੱਖ ਗਤੀਵਿਧੀਆਂ ਵਿੱਚ ਸੂਰਜ ਨੂੰ ਦੇਖਣਾ, ਹਾਈਡ੍ਰੋ ਰਾਕੇਟਰੀ ਅਤੇ ਪਲੇਨੇਟੇਰੀਅਮ ਸ਼ੋਅ ਸ਼ਾਮਲ ਰਹੇ।

ਸੂਰਜ ਅਵੀਲੋਕਨ ਦੌਰਾਨ ਵਿਦਿਆਰਥੀਆਂ ਨੇ ਖ਼ਾਸ ਸੌਰ ਟੈਲੀਸਕੋਪ ਦੀ ਮਦਦ ਨਾਲ ਸੂਰਜ ਦਾ ਸੁਰੱਖਿਅਤ ਨਿਰੀਖਣ ਕੀਤਾ ਅਤੇ ਸੂਰਜ ਦੇ ਵੱਖ-ਵੱਖ ਪੱਖਾਂ ਬਾਰੇ ਗਿਆਨ ਪ੍ਰਾਪਤ ਕੀਤਾ।

ਹਾਈਡ੍ਰੋ ਰਾਕੇਟਰੀ ਨੇ ਬੱਚਿਆਂ ਵਿੱਚ ਬੇਹੱਦ ਉਤਸ਼ਾਹ ਭਰ ਦਿੱਤਾ, ਜਿੱਥੇ ਉਨ੍ਹਾਂ ਨੇ ਖੁਦ ਪਾਣੀ ਨਾਲ ਚੱਲਣ ਵਾਲੇ ਰਾਕੇਟ ਬਣਾਏ ਅਤੇ ਉਨ੍ਹਾਂ ਨੂੰ ਚਲਾਉਣ ਦੀ ਪ੍ਰਕਿਰਿਆ ਦਾ ਤਜਰਬਾ ਕੀਤਾ।

ਪਲੇਨੇਟੇਰੀਅਮ ਸ਼ੋਅ ਨੇ ਵਿਦਿਆਰਥੀਆਂ ਨੂੰ ਤਾਰਿਆਂ, ਨਕਸ਼ਤਰਾਂ ਅਤੇ ਬ੍ਰਹਮੰਡ ਦੀ ਅਦਭੁਤ ਦੁਨੀਆ ਵਿੱਚ ਵਰਚੁਅਲ ਯਾਤਰਾ ਕਰਾਈ, ਜਿਸਨੂੰ ਬੱਚਿਆਂ ਨੇ ਬਹੁਤ ਹੀ ਰੋਮਾਂਚਕ ਅਤੇ ਗਿਆਨਵਾਨ ਦੱਸਿਆ।

ਡਾ. ਰੁਦਰਾ ਨੇ ਕਿਹਾ ਕਿ ਐਸਟ੍ਰੋ ਕਾਰਨੀਵਲ ਦਾ ਉਦੇਸ਼ ਵਿਦਿਆਰਥੀਆਂ ਨੂੰ ਕਲਾਸਰੂਮ ਤੋਂ ਬਾਹਰ ਇੱਕ ਅਸਲ ਵਿਗਿਆਨਿਕ ਅਨੁਭਵ ਦੇਣਾ ਹੈ, ਤਾਂ ਜੋ ਉਹ ਭਵਿੱਖ ਵਿੱਚ ਇਹਨਾਂ ਖੇਤਰਾਂ ਵਿੱਚ ਰੁਚੀ ਨਾਲ ਅੱਗੇ ਵਧ ਸਕਣ। ਪ੍ਰੋਗਰਾਮ ਦੌਰਾਨ ਬੱਚਿਆਂ ਨੇ ਉਤਸ਼ਾਹ, ਜਿਗਿਆਸਾ ਅਤੇ ਖੁਸ਼ੀ ਨਾਲ ਭਰੇ ਪਲ ਸਾਂਝੇ ਕੀਤੇ।

ਵਿਵੇਕਾਨੰਦ ਵਰਲਡ ਸਕੂਲ ਦੁਆਰਾ ਇਸ ਤਰ੍ਹਾਂ ਦੇ ਸ਼ਿੱਖਿਆਦਾਇਕ ਪ੍ਰੋਗਰਾਮ ਭਵਿੱਖ ਵਿੱਚ ਵੀ ਜਾਰੀ ਰਹਿਣਗੇ, ਤਾਂ ਜੋ ਵਿਦਿਆਰਥੀਆਂ ਵਿੱਚ ਵਿਗਿਆਨ, ਤਕਨੀਕ ਅਤੇ ਨਵਾਚਾਰ ਪ੍ਰਤੀ ਸਕਾਰਾਤਮਕ ਸੋਚ ਦਾ ਵਾਧਾ ਹੋਵੇ। ਸਕੂਲ ਨੇ ਸਭ ਹੀ ਬੱਚਿਆਂ, ਅਧਿਆਪਕਾਂ ਅਤੇ ਸਪੇਸ ਇੰਡੀਆ ਦੀ ਟੀਮ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button